ਪੋਖਰਣ 'ਚ ਚੱਲ ਰਿਹੈ ਹੋਵਿਤਜ਼ਰ ਤੋਪਾਂ ਦਾ ਪ੫ੀਖਣ

Updated on: Sun, 16 Jul 2017 05:59 PM (IST)
  

- ਬੋਫੋਰਸ ਕਾਂਡ ਤੋਂ 30 ਸਾਲ ਬਾਅਦ ਅਮਰੀਕਾ ਤੋਂ ਮਿਲੀਆਂ ਹਨ ਇਹ ਤੋਪਾਂ

ਨਵੀਂ ਦਿੱਲੀ (ਏਜੰਸੀ) : ਰਾਜਸਥਾਨ ਦੇ ਪੋਖਰਣ 'ਚ ਲੰਮੀ ਦੂਰੀ ਤਕ ਮਾਰ ਕਰਨ ਵਾਲੀਆਂ ਦੋ ਅਲਟਰਾ ਲਾਈਟ ਹੋਵਿਤਜ਼ਰ ਤੋਪਾਂ ਦਾ ਪ੫ੀਖਣ ਕੀਤਾ ਜਾ ਰਿਹਾ ਹੈ। ਬੋਫੋਰਸ ਕਾਂਡ ਤੋਂ 30 ਸਾਲ ਬਾਅਦ ਭਾਰਤੀ ਫ਼ੌਜ ਨੂੰ ਅਮਰੀਕਾ ਤੋਂ ਇਹ ਤੋਪਾਂ ਮਿਲੀਆਂ ਹਨ।

ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਪ੫ੀਖਣਾਂ ਦਾ ਮੁੱਢਲਾ ਟੀਚਾ ਐੱਮ-777 ਏ-2 ਦਾ ਲਾਂਚ ਪਥ, ਰਫ਼ਤਾਰ ਤੇ ਗੋਲੇ ਦਾਗਣ ਦੀ ਗਿਣਤੀ ਜਿਹੇ ਅਹਿਮ ਅੰਕੜੇ ਜਮ੍ਹਾਂ ਕਰਨਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ 'ਚੋਂ ਜ਼ਿਆਦਾਤਰ ਤੋਪਾਂ ਨੂੰ ਚੀਨ ਨਾਲ ਲੱਗੀ ਸਰਹੱਦ 'ਤੇ ਤਾਇਨਾਤ ਕੀਤਾ ਜਾਵੇਗਾ।

ਇਕ ਫ਼ੌਜੀ ਅਧਿਕਾਰੀ ਨੇ ਨਾਂ ਜਨਤਕ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਇਹ ਪ੫ੀਖਣ ਸਤੰਬਰ ਤਕ ਜਾਰੀ ਰਹਿਣਗੇ। 155 ਮਿਲੀਮੀਟਰ, 39 ਕੈਲੀਬਰ ਦੀ ਤੋਪ 'ਚ ਭਾਰਤੀ ਗੋਲਿਆਂ ਦੀ ਵਰਤੋਂ ਕੀਤੀ ਜਾਵੇਗੀ।

ਅਧਿਕਾਰੀ ਨੇ ਦੱਸਿਆ ਕਿ ਪ੫ੀਖਣ ਸਹਿਜ ਤਰੀਕੇ ਨਾਲ ਚੱਲ ਰਿਹਾ ਹੈ। ਸਾਡਾ ਟੀਚਾ ਇਹ ਯਕੀਨੀ ਕਰਨਾ ਹੈ ਕਿ ਤੋਪਾਂ ਦੀ ਤਾਇਨਾਤੀ 'ਚ ਕੋਈ ਦੇਰੀ ਨਾ ਹੋਵੇ। ਉਨ੍ਹਾਂ ਕਿਹਾ ਕਿ ਖੇਤਰੀ ਸੁਰੱਖਿਆ ਦੇ ਬਦਲੇ ਹਾਲਾਤ ਨੂੰ ਵੇਖਦਿਆਂ ਹੋਵਿਤਜ਼ਰ ਤੋਪਾਂ ਦੀ ਫ਼ੌਜ ਨੂੰ ਬਹੁਤ ਜ਼ਿਆਦਾ ਲੋੜ ਹੈ।

ਭਾਰਤ ਨੇ 5000 ਕਰੋੜ ਰੁਪਏ ਦੀ ਲਾਗਤ ਨਾਲ 145 ਹੋਵਿਤਜ਼ਰ ਤੋਪਾਂ ਦੀ ਸਪਲਾਈ ਲਈ ਪਿਛਲੇ ਸਾਲ ਨਵੰਬਰ 'ਚ ਅਮਰੀਕਾ ਨਾਲ ਸਮਝੌਤਾ ਕੀਤਾ ਸੀ। ਇਸਦੇ ਤਹਿਤ ਫ਼ੌਜ ਨੂੰ ਮਈ 'ਚ ਇਹ ਤੋਪਾਂ ਮਿਲੀਆਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Ultra-light howitzers: exhaustive field trials on in Pokhran