ਉਡਾਣ 'ਚ 22 ਕਿੱਲੋ ਤਕ ਸਾਮਾਨ ਲਿਜਾ ਸਕਣਗੇ ਯਾਤਰੀ

Updated on: Fri, 14 Sep 2018 07:40 PM (IST)
  
Üæ§ÅU ×ð¢ ww ç·¤Üô Ì·¤ âæ×æÙ Üð Áæ â·¤Ìð ãUñ¢ ãUßæ§ü Øæ˜æè

ਉਡਾਣ 'ਚ 22 ਕਿੱਲੋ ਤਕ ਸਾਮਾਨ ਲਿਜਾ ਸਕਣਗੇ ਯਾਤਰੀ

ਫੋਟੋ -151

- 15 ਕਿੱਲੋ ਚੈੱਕ-ਇਨ-ਲਗੇਜ ਅਤੇ 7 ਕਿੱਲੋ ਹੈਂਡ ਬੈਗ ਕਿਸੇ ਵਾਧੂ ਟੈਕਸ ਦੇ ਮਨਜ਼ੂਰ

- ਸਾਮਾਨ ਦੀ ਗਿਣਤੀ 'ਤੇ ਪਾਬੰਦੀ ਨਹੀਂ, ਸਪਾਈਸ ਜੈੱਟ ਨੇ ਕੀਤਾ ਸਪੱਸ਼ਟ

ਜੇਐੱਨਐੱਨ, ਜਲੰਧਰ : ਆਦਮਪੁਰ ਤੋਂ ਦਿੱਲੀ ਤਕ ਸਪਾਈਸ ਜੈੱਟ ਦੀ ਉਡਾਣ ਵਿਚ ਸਫਰ ਕਰਨ ਵਾਲੇ ਯਾਤਰੀ 22 ਕਿੱਲੋ ਤਕ ਦਾ ਸਾਮਾਨ ਬਿਨਾਂ ਕਿਸੇ ਵਾਧੂ ਟੈਕਸ ਦੇ ਲਿਜਾ ਸਕਣਗੇ। ਹਰੇਕ ਯਾਤਰੀ ਉਡਾਣ 'ਚ ਚੈੱਕ-ਇਨ-ਲਗੇਜ ਵਜੋਂ 15 ਕਿੱਲੋ ਤਕ ਦਾ ਸਾਮਾਨ ਅਤੇ 7 ਕਿੱਲੋ ਤਕ ਦਾ ਸਾਮਾਨ ਹੈਂਡਬੈਗ ਵਜੋਂ ਲਿਜਾ ਸਕਦਾ ਹੈ। ਚੈੱਕ-ਇਨ-ਲਗੇਜ ਜਹਾਜ਼ 'ਚ ਬਣੇ ਕਾਰਗੋ ਏਰੀਆ ਵਿਚ ਰੱਖਿਆ ਜਾਂਦਾ ਹੈ, ਜਦਕਿ ਹੈਂਡ ਬੈਗ ਨੂੰ ਯਾਤਰੀ ਆਪਣੇ ਨਾਲ ਕੈਬਿਨ 'ਚ ਸੀਟ ਦੇ ਉੱਪਰ ਲੱਗੇ ਰੈਕ 'ਚ ਰੱਖ ਕੇ ਲਿਜਾ ਸਕਦਾ ਹੈ। ਸਾਮਾਨ ਦੀ ਗਿਣਤੀ 'ਤੇ ਕੋਈ ਪਾਬੰਦੀ ਨਹੀਂ ਹੈ।

ਸਪਾਈਸ ਜੈੱਟ ਏਅਰਲਾਈਨਜ਼ ਦੇ ਆਦਮਪੁਰ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਡਾਣ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਕੁਝ ਨਿੱਜੀ ਬੱਸ ਕੰਪਨੀਆਂ ਵੱਲੋਂ ਇਸ ਗੱਲ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਆਦਮਪੁਰ ਦਿੱਲੀ ਵਿਚਕਾਰ ਚੱਲਣ ਵਾਲੀ ਉਡਾਣ ਵਿਚ ਸਾਮਾਨ ਲਿਜਾਣ ਦੀ ਭਾਰੀ ਪਰੇਸ਼ਾਨੀ ਹੁੰਦੀ ਹੈ ਅਤੇ ਸਿਰਫ ਇਕ ਬੈਗ ਪ੍ਰਤੀ ਯਾਤਰੀ ਨਾਲ ਲਿਜਾਣ ਦੀ ਮਨਜ਼ੂਰੀ ਹੈ। ਅਜਿਹੇ ਪ੍ਰਚਾਰ ਨਾਲ ਐੱਨਆਰਆਈ ਯਾਤਰੀ ਉਡਾਣ ਰਾਹੀਂ ਦਿੱਲੀ ਜਾਣ ਤੋਂ ਗੁਰੇਜ਼ ਕਰ ਰਹੇ ਸਨ। ਨਿੱਜੀ ਬੱਸ ਯਾਤਰੀਆਂ ਨੂੰ ਇਸ ਪ੍ਰਚਾਰ ਨਾਲ ਦਿੱਲੀ ਹਵਾਈ ਅੱਡ ਤਕ ਦੇ ਯਾਤਰੀ ਮਿਲ ਰਹੇ ਸਨ।

ਹਾਲਾਂਕਿ ਇਸ ਪ੍ਰਚਾਰ ਦੇ ਬਾਵਜੂਦ ਦਿੱਲੀ-ਆਦਮਪੁਰ ਵਿਚਕਾਰ ਯਾਤਰੀਆਂ ਦੀ ਕੋਈ ਖਾਸ ਕਮੀ ਦਰਜ ਨਹੀਂ ਕੀਤੀ ਗਈ ਹੈ। ਐੱਨਆਰਆਈਜ਼ ਦੇ ਗੜ੍ਹ ਦੋਆਬਾ ਵਿਚ ਵੀ ਹਵਾਈ ਯਾਤਰਾ ਆਦਮਪੁਰ ਤੋਂ ਹੀ ਮੁਹੱਈਆ ਕਰਵਾਉਣਾ ਉਡਾਣ ਸ਼ੁਰੂ ਕਰਵਾਉਣ ਦਾ ਮੁੱਖ ਉਦੇਸ਼ ਸੀ। ਸਪਾਈਸ ਜੈੱਟ ਦੇ ਆਦਮਪੁਰ ਨਾਲ ਸਬੰਧਤ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਉਡਾਣ ਵਿਚ ਪ੍ਰਤੀ ਯਾਤਰੀ 22 ਕਿੱਲੋ ਤਕ ਦੇ ਸਾਮਾਨ ਉੱਪਰ ਕਿਸੇ ਤਰ੍ਹ੍ਰਾਂ ਦਾ ਕੋਈ ਚਾਰਜ ਨਹੀਂ ਲਿਆ ਜਾਂਦਾ ਹੈ ਅਤੇ ਨਾ ਹੀ ਸਾਮਾਨ ਦੀ ਗਿਣਤੀ ਉੱਪਰ ਕੋਈ ਪਾਬੰਦੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Üæ§ÅU ×ð¢ ww ç·¤Üô Ì·¤ âæ×æÙ Üð Áæ â·¤Ìð ãUñ¢ ãUßæ§ü Øæ˜æè