ਗੋਲੀਆਂ ਮਾਰ ਕੇ ਆਰਕੀਟੈਕਟ ਦੀ ਹੱਤਿਆ

Updated on: Thu, 11 Oct 2018 09:59 PM (IST)
  
âæ§ÅU ¿ð·¤ ·¤ÚÙð »° ¥æçÅUüÅð€UÅU¤·¤ô »ôçÜØô¢ âð ÀÜÙè ç·¤Øæ

ਗੋਲੀਆਂ ਮਾਰ ਕੇ ਆਰਕੀਟੈਕਟ ਦੀ ਹੱਤਿਆ

- ਮੋਟਰਸਾਈਕਲ 'ਤੇ ਆਏ ਨੌਜਵਾਨ ਨੇ ਮਾਰੀਆਂ ਪੰਜ ਗੋਲੀਆਂ

- ਵੱਡੇ ਭਰਾ ਨੇ ਲਾਏ ਸ਼ਿਮਲਾਪੁਰੀ ਦੇ ਵਿਅਕਤੀ 'ਤੇ ਦੋਸ਼, ਦੋ ਨਾਮਜ਼ਦ

ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਦੁੱਗਰੀ ਦੇ ਇਲਾਕੇ ਵਿਚ ਆਰਕੀਟੈਕਟ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਤਿੰਨ ਮਿੰਟ ਦੇ ਅੰਦਰ ਹੀ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਏ ¢ ਕਤਲ ਹੋਏ ਆਰਕੀਟੈਕਟ ਦੀ ਪਛਾਣ ਧਾਂਦਰਾਂ ਦੇ ਰਹਿਣ ਵਾਲੇ ਮਨਦੀਪ ਸਿੰਘ (48) ਵਜੋਂ ਹੋਈ ਹੈ ¢ ਇਸ ਮਾਮਲੇ ਦੀ ਜਾਣਕਾਰੀ ਮਿਲਦੇ ਸਾਰ ਹੀ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ, ਏਡੀਸੀਪੀ ਸੁਰਿੰਦਰ ਲਾਂਬਾ, ਏਡੀਸੀਪੀ ਰਤਨ ਸਿੰਘ ਬਰਾੜ ਅਤੇ ਸੀਆਈਏ ਦੀਆਂ ਟੀਮਾਂ ਮੌਕੇ 'ਤੇ ਪਹੁੰਚੀ ਗਈਆਂ ¢

ਜਾਣਕਾਰੀ ਮੁਤਾਬਕ ਧਾਂਦਰਾਂ ਦਾ ਵਾਸੀ ਮਨਦੀਪ ਸਿੰਘ ਆਰਕੀਟੈਕਟ ਸੀ। ਵੀਰਵਾਰ ਸਵੇਰੇ ਸਾਢੇ 9 ਵਜੇ ਦੇ ਕਰੀਬ ਉਹ ਦੁੱਗਰੀ ਦੇ ਵਾਸੀ ਸੁਖਦੇਵ ਸਿੰਘ ਦੇ ਘਰ ਉਨ੍ਹਾਂ ਦੀ ਬਣ ਰਹੀ ਨਵੀਂ ਕੋਠੀ ਦਾ ਨਕਸ਼ਾ ਦੇਖਣ ਲਈ ਗਿਆ ਸੀ ¢ ਨਕਸ਼ਾ ਚੈੱਕ ਕਰਨ ਤੋਂ ਬਾਅਦ ਦਸ ਵੱਜ ਕੇ ਤਿੰਨ ਮਿੰਟ 'ਤੇ ਮਨਦੀਪ ਘਰੋਂ ਬਾਹਰ ਨਿਕਲਿਆ ¢ ਅਜੇ ਉਹ ਆਪਣੀ ਕਾਰ ਕੋਲ ਪਹੁੰਚਿਆ ਹੀ ਸੀ ਕਿ ਉੱਥੇ ਇਕ ਵਿਅਕਤੀ ਨੇ ਉਸ 'ਤੇ ਪੰਜ ਗੋਲੀਆਂ ਚਲਾਈਆਂ ¢ ਤਿੰਨ ਗੋਲੀਆਂ ਮਨਦੀਪ ਦੀ ਪਿੱਠ ਵਿਚ ਤੇ ਇਕ ਗੋਲੀ ਉਸ ਦੀ ਬਾਂਹ ਵਿਚ ਲੱਗੀ ¢

ਇਸੇ ਦੌਰਾਨ ਸੁਖਦੇਵ ਸਿੰਘ ਦੇ ਗੁਆਂਢ ਵਿਚ ਰਹਿਣ ਵਾਲੀ ਇਕ ਅੌਰਤ ਘਰੋਂ ਬਾਹਰ ਆਈ। ਉਸ ਨੂੰ ਲੱਗਾ ਕਿ ਮਨਦੀਪ ਨੂੰ ਦੌਰਾ ਪਿਆ ਹੈ¢ ਜਦੋਂ ਅੌਰਤ ਮਨਦੀਪ ਕੋਲ ਗਈ ਤਾਂ ਉਸ ਨੂੰ ਲਹੂ ਲੁਹਾਨ ਦੇਖ ਕੇ ਉਸ ਦੇ ਹੋਸ਼ ਉੱਡ ਗਏ ¢ ਅੌਰਤ ਨੇ ਤੁਰੰਤ ਸੁਖਦੇਵ ਸਿੰਘ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਘਰੋਂ ਬਾਹਰ ਆਏ ਸੁਖਦੇਵ ਨੇ ਮਨਦੀਪ ਨੂੰ ਕਾਰ 'ਚ ਪਾ ਕੇ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਨਦੀਪ ਨੇ ਦਮ ਤੋੜ ਦਿੱਤਾ ¢

ਇਸ ਵਾਰਦਾਤ ਦੀ ਜਾਣਕਾਰੀ ਮਿਲਦੇ ਸਾਰ ਹੀ ਥਾਣਾ ਦੁੱਗਰੀ ਦੀ ਪੁਲਿਸ ਸਮੇਤ ਪੁਲਿਸ ਕਮਿਸ਼ਨਰ ਏਡੀਸੀਪੀ ਤੇ ਸੀਆਈਏ ਸਟਾਫ ਮੌਕੇ 'ਤੇ ਪਹੁੰਚਿਆ ¢ ਪੁਲਿਸ ਨੇ ਇਸ ਮਾਮਲੇ ਵਿਚ ਮਨਦੀਪ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ¢

ਮਿ੍ਰਤਕ ਦੇ ਭਰਾ ਦੇ ਬਿਆਨ 'ਤੇ ਦੋ 'ਤੇ ਪਰਚਾ

ਥਾਣਾ ਦੁਗਰੀ ਦੇ ਇੰਚਾਰਜ ਅਸ਼ੋਕ ਕੁਮਾਰ ਅਨੁਸਾਰ ਮਨਦੀਪ ਦੇ ਭਰਾ ਪੁਸ਼ਵਿੰਦਰ ਸਿੰਘ ਨੇ ਅੰਬੇਡਕਰ ਨਗਰ ਦੇ ਦੋ ਵਿਅਕਤੀਆਂ ਗੁਰਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ 'ਤੇ ਦੋਸ਼ ਲਾਏ ਹਨ। ਪੁਲਿਸ ਅਨੁਸਾਰ ਦੋਸ਼ ਹਨ ਕਿ ਮਨਦੀਪ ਦੇ ਬਲਵਿੰਦਰ ਸਿੰਘ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ ਅਤੇ ਇਸੇ ਨੂੰ ਲੈ ਕੇ ਦੋਵਾਂ ਵਿਚ ਵਿਵਾਦ ਚੱਲ ਰਿਹਾ ਸੀ। ਇਸੇ ਤਹਿਤ ਬਲਵਿੰਦਰ ਸਿੰਘ ਨੇ ਉਸ ਦੇ ਭਰਾ ਦੀ ਹੱਤਿਆ ਕਰਵਾ ਦਿੱਤੀ।

ਮੋਟਰਸਾਈਕਲ 'ਤੇ ਫ਼ਰਾਰ ਹੋਇਆ ਹਤਿਆਰਾ

ਸੀਸੀਟੀਵੀ ਦੀ ਫੁਟੇਜ ਤੋਂ ਸਾਫ ਹੋਇਆ ਕਿ ਹਮਲਾਵਰ ਤਕਰੀਬਨ 10 ਵਜੇ ਦੇ ਕਰੀਬ ਵਾਰਦਾਤ ਵਾਲੀ ਥਾਂ 'ਤੇ ਆਇਆ ¢ ਉਸ ਨੇ ਮਨਦੀਪ ਦੇ ਆਉਣ ਦਾ ਇੰਤਜ਼ਾਰ ਕੀਤਾ ਤੇ ਇੰਨੇ ਸਮੇਂ ਵਿਚ ਆਪਣਾ ਪਿਸਤੌਲ ਲੋਡ ਕਰ ਲਿਆ ¢ ਜਿਵੇਂ ਹੀ ਮਨਦੀਪ ਘਰ 'ਚੋਂ ਬਾਹਰ ਨਿਕਲਿਆ ਤਾਂ ਹਮਲਾਵਰ ਨੇ ਪੰਜ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਚਾਰ ਮਨਦੀਪ ਸਿੰਘ ਦੇ ਵੱਜੀਆਂ ¢ ਬੜੇ ਹੀ ਇਤਮਿਨਾਨ ਦੇ ਨਾਲ ਵਾਰਦਾਤ ਨੂੰ ਅੰਜਾਮ ਦੇ ਕੇ ਹਮਲਾਵਰ ਆਪਣੇ ਹੀਰੋ ਹੌਂਡਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਿਆ ¢

ਕੋਟਸ

ਮਨਦੀਪ ਬਾਂਸਲ ਦੇ ਭਰਾ ਨੇ ਦੋਸ਼ ਲਾਏ ਹਨ ਕਿ ਗੁਰੂ ਅੰਗਦ ਦੇਵ ਨਗਰ ਦੇ ਬਲਵਿੰਦਰ ਸਿੰਘ ਦੀ ਪਤਨੀ ਨਾਲ ਉਸ ਦੇ ਭਰਾ ਦੇ ਸਬੰਧ ਸਨ ਅਤੇ ਇਸੇ ਨੂੰ ਲੈ ਕੇ ਦੋਵਾਂ ਵਿਚ ਵਿਵਾਦ ਚੱਲ ਰਿਹਾ ਸੀ। ਹੋ ਸਕਦਾ ਹੈ ਕਿ ਇਸੇ ਕਾਰਨ ਹੀ ਉਸ ਦੀ ਹੱਤਿਆ ਕੀਤੀ ਗਈ ਹੋਵੇ। ਅਸੀਂ ਮਿ੍ਰਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਪਰ ਮੁਲਜ਼ਮ ਦੇ ਫੜੇ ਜਾਣ ਤੋਂ ਬਾਅਦ ਹੀ ਪੂਰੀ ਕਹਾਣੀ ਦਾ ਪਤਾ ਲੱਗੇਗਾ।

- ਡਾ. ਸੁਖਦੇਵ ਸਿੰਘ ਗਿੱਲ,

ਕਮਿਸ਼ਨਰ ਆਫ ਪੁਲਿਸ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: âæ§ÅU ¿ð·¤ ·¤ÚÙð »° ¥æçÅUüÅð€UÅU¤·¤ô »ôçÜØô¢ âð ÀÜÙè ç·¤Øæ