ਪਾਵਰਕਾਮ ਦੀ ਲਾਪਰਵਾਹੀ ਦਾ ਬੋਝ ਖਪਤਕਾਰ ਕਿਉਂ ਢੋਣ?

Updated on: Mon, 12 Feb 2018 08:58 PM (IST)
  

- ਤਕਨੀਕ 'ਚ ਸੁਧਾਰ ਕਰਨ 'ਚ ਲਾਪਰਵਾਹੀ ਕਰ ਰਿਹੈ ਪਾਵਰਕਾਮ

- ਕਈ ਸ਼ਹਿਰਾਂ 'ਚ ਟੀ ਐਂਡ ਡੀ ਘਾਟਾ 15 ਫੀਸਦੀ ਤੋਂ ਵੱਧ ਹੋਣ ਕਾਰਨ ਰੈਗੂਲੇਟਰੀ ਕਮਿਸ਼ਨ ਨਾਰਾਜ਼

- ਕਮਿਸ਼ਨ ਦੇ ਫ਼ੈਸਲਿਆਂ ਨੂੰ ਲਾਗੂ ਕਰਨ ਲਈ 14 ਨੂੰ ਬੁਲਾਈ ਬੋਰਡ ਦੀ ਮੀਟਿੰਗ

ਇੰਦਰਪ੍ਰੀਤ ਸਿੰਘ, ਚੰਡੀਗੜ੍ਹ

ਕੀ ਤੁਹਾਨੂੰ ਪਤਾ ਹੈ ਕਿ ਪਾਵਰਕਾਮ ਦੇ ਇੰਜੀਨੀਅਰਾਂ ਦੀ ਲਾਪਰਵਾਹੀ ਦਾ ਬੋਝ ਤੁਹਾਡੇ 'ਤੇ ਪੈ ਰਿਹਾ ਹੈ? ਪਾਵਰਕਾਮ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਟਰਾਂਸਮਿਸ਼ਨ ਐਂਡ ਡਿਸਟ੫ੀਬਿਊਸ਼ਨ ਘਾਟਾ 15 ਫੀਸਦੀ ਹੈ ਪਰ 39 ਸ਼ਹਿਰ ਅਜਿਹੇ ਹਨ ਜਿੱਥੇ ਇਹ ਪਾਵਰਕਾਮ ਦੇ ਦਾਅਵਿਆਂ ਤੋਂ ਕਿਤੇ ਵੱਧ ਹੈ, ਜਿਸ ਨੂੰ ਲੈ ਕੇ ਪੰਜਾਬ ਸਟੇਟ ਇਲੈਕਟਿ੫ਸਿਟੀ ਰੈਗੂਲੇਟਰੀ ਕਮਿਸ਼ਨ ਕਾਫੀ ਨਾਰਾਜ਼ ਹੈ। ਹਰ ਸਾਲ ਨਵਾਂ ਟੈਰਿਫ ਆਰਡਰ ਜਾਰੀ ਕਰਦੇ ਸਮੇਂ ਪਾਵਰਕਾਮ ਨੂੰ ਜੋ ਨਿਰਦੇਸ਼ ਵੀ ਕਮਿਸ਼ਨ ਵੱਲੋਂ ਦਿੱਤੇ ਜਾ ਰਹੇ ਹਨ ਹਨ, ਉਨ੍ਹਾਂ 'ਤੇ ਕੋਈ ਅਮਲ ਨਹੀਂ ਹੋ ਰਿਹਾ। ਇਹ ਮਾਮਲਾ ਰੈਗੂਲੇਟਰੀ ਕਮਿਸ਼ਨ ਦੀ ਚੇਅਰਪਰਸਨ ਕੁਸੁਮਜੀਤ ਸਿੱਧੂ ਨੇ ਸਰਕਾਰ ਕੋਲ ਚੁੱਕਿਆ ਵੀ ਹੈ ਜਿਸ ਕਾਰਨ ਐਡੀਸ਼ਨਲ ਚੀਫ ਸੈਕਰੇਟਰੀ ਪਾਵਰ ਸਤੀਸ਼ ਚੰਦਰਾ ਨੇ ਪਾਵਰਕਾਮ ਦੇ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਬੁਲਾਉਣ ਲਈ ਕਿਹਾ ਹੈ। ਇਹ ਮੀਟਿੰਗ 14 ਫਰਵਰੀ ਨੂੰ ਹੋਣ ਜਾ ਰਹੀ ਹੈ ਜਿਸ ਵਿਚ ਵੈਸੇ ਤਾਂ ਕਈ ਏਜੰਡੇ ਹਨ ਪਰ ਮੁੱਖ ਤੌਰ 'ਤੇ ਰੈਗੂਲੇਟਰੀ ਕਮਿਸ਼ਨ ਦੇ ਉਨ੍ਹਾਂ ਆਦੇਸ਼ਾਂ 'ਤੇ ਅਮਲ ਕਰਨਾ ਹੈ। ਸਤੀਸ਼ ਚੰਦਰਾ ਨੇ ਮੀਟਿੰਗ ਬੁਲਾਏ ਜਾਣ ਦੀ ਪੁਸ਼ਟੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਟੀ ਐਂਡ ਡੀ ਘਾਟੇ ਨੂੰ ਘੱਟ ਕਰਨ ਸਮੇਤ ਰੈਗੂਲੇਟਰੀ ਕਮਿਸ਼ਨ ਹਰ ਸਾਲ ਪਾਵਰਕਾਮ ਨੂੰ ਨਿਰਦੇਸ਼ ਦਿੰਦਾ ਰਹਿੰਦਾ ਹੈ ਪਰ ਇਸ 'ਤੇ ਅਮਲ ਨਹੀਂ ਹੋ ਰਿਹਾ। ਘਾਟੇ ਨੂੰ ਘੱਟ ਕਰਨ ਲਈ ਭਾਰੀ ਕਰਜ਼ਾ ਲੈ ਕੇ ਨਿਵੇਸ਼ ਕੀਤਾ ਪਰ ਇਸ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਰੈਗੂਲੇਟਰੀ ਕਮਿਸ਼ਨ ਨੇ ਸਾਲ 2017-18 ਦੇ ਟੈਰਿਫ ਆਰਡਰ ਵਿਚ ਕਿਹਾ ਹੈ ਕਿ ਮਲੋਟ ਸਮੇਤ ਦੋ ਸ਼ਹਿਰਾਂ ਵਿਚ ਟੀ ਐਂਡ ਡੀ ਘਾਟਾ 60 ਫੀਸਦੀ ਤੋਂ ਵੱਧ ਹੈ ਜਦਕਿ 6 ਹੋਰ ਅਜਿਹੇ ਕਸਬੇ ਹਨ ਜਿੱਥੇ ਘਾਟਾ 40 ਫੀਸਦੀ, 14 ਸ਼ਹਿਰਾਂ ਵਿਚ 30 ਤੋਂ 40 ਫੀਸਦੀ ਅਤੇ 17 ਸ਼ਹਿਰਾਂ 'ਚ 15 ਤੋਂ 30 ਫੀਸਦੀ ਹੈ। ਇਸ ਦਾ ਸਾਰਾ ਬੋਝ ਆਮ ਖਪਤਕਾਰਾਂ 'ਤੇ ਪੈ ਰਿਹਾ ਹੈ। ਕਮਿਸ਼ਨ ਨੇ ਇਹ ਵੀ ਨੋਟ ਕੀਤਾ ਕਿ ਪਾਵਰਕਾਮ ਦੇ ਅਧਿਕਾਰੀਆਂ ਨੇ ਥ੍ਰੀ ਫੇਸ ਇਲੈਕਟ੫ੋ ਮਕੈਨੀਕਲ ਮੀਟਰਾਂ ਨੂੰ ਵੀ ਨਹੀਂ ਬਦਲਿਆ ਜਦਕਿ ਇਹ ਨਿਰਦੇਸ਼ ਉਨ੍ਹਾਂ ਨੂੰ ਸਾਲ 2014 ਨੂੰ ਦਿੱਤੇ ਗਏ ਸਨ। ਸਾਲ 2015 'ਚ ਪਾਵਰਕਾਮ ਨੇ ਹੋਰ ਸਮੇਂ ਦੀ ਮੰਗ ਕੀਤੀ ਅਤੇ ਕਿਹਾ ਕਿ 6093 ਮੀਟਰਾਂ ਨੂੰ ਬਦਲਣਾ ਹਾਲੇ ਬਾਕੀ ਹੈ। 2016 'ਚ ਡਾਇਰੈਕਟਰ ਡਿਸਟ੫ੀਬਿਊਸ਼ਨ ਨੇ ਕਿਹਾ ਕਿ 223 ਮੀਟਰ ਬਦਲੇ ਜਾਣੇ ਹਨ।

ਉਜਾਲਾ ਯੋਜਨਾ 'ਚ ਕੰਮ ਨਾ ਕਰਨ ਨੂੰ ਲੈ ਕੇ ਕਮਿਸ਼ਨ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ। 16 ਲੱਖ ਰਵਾਇਤੀ ਬੱਲਬਾਂ ਦੀ ਜਗ੍ਹਾ ਐੱਲਈਡੀ ਲਗਾਉਣ ਦੀ ਯੋਜਨਾ ਸੀ ਪਰ ਦੋ ਸਾਲ ਤਕ ਇਹ ਸਿਰੇ ਨਹੀਂ ਚੜ੍ਹ ਸਕੀ। ਪਾਵਰਕਾਮ ਨੇ ਹੁਣ ਕਿਹਾ ਹੈ ਕਿ ਉਹ ਸਬਸਿਡੀ 'ਤੇ ਇਹ ਐੱਲਈਡੀ ਬੱਲਬ ਮੁਹੱਈਆ ਕਰਵਾ ਰਹੇ ਹਨ।

ਆਮ ਖਪਤਕਾਰਾਂ ਦੇ ਮੀਟਰ ਘਰਾਂ 'ਚੋਂ ਬਾਹਰ ਲਗਾਉਣ ਦਾ ਕੰਮ ਵੀ ਕਾਫੀ ਹੌਲੀ ਚੱਲ ਰਿਹਾ ਹੈ। ਫੇਸ ਦੋ ਵਿਚ ਕੇਵਲ 35 ਹਜ਼ਾਰ ਮੀਟਰ ਹੀ ਬਾਹਰ ਲਗਾਏ ਗਏ ਜਦਕਿ ਪਾਵਰਕਾਮ ਦੇ ਅਧਿਕਾਰੀਆਂ ਨੇ ਦੱਸਿਆ ਕਿ 4.06 ਲੱਖ ਮੀਟਰ ਹਾਲੇ ਵੀ ਬਾਹਰ ਲਗਾਏ ਜਾਣ ਦਾ ਕੰਮ ਬਾਕੀ ਹੈ।

ਡੱਬਾ ਲਗਾਉਣ ਦੀ ਖੇਚਲ ਕਰੋ

25 ਫੀਸਦੀ ਦਾ ਥਰਡ ਪਾਰਟੀ ਆਡਿਟ ਨਹੀਂ

ਰੈਗੂਲੇਟਰੀ ਕਮਿਸ਼ਨ ਦੋ ਸਾਲਾਂ ਤੋਂ ਪਾਵਰਕਾਮ ਨੂੰ 25 ਫੀਸਦੀ ਫੀਡਰਾਂ ਦਾ ਥਰਡ ਪਾਰਟੀ ਆਡਿਟ ਕਰਵਾਉਣ ਲਈ ਕਹਿ ਚੁੱਕਾ ਹੈ। ਪਾਵਰਕਾਮ ਦੀ ਬੇਨਤੀ 'ਤੇ ਇਹ ਗਿਣਤੀ 10 ਫੀਸਦੀ ਕਰ ਦਿੱਤੀ ਗਈ ਪਰ ਇਕ ਮਾਰਚ 2017 ਨੂੰ ਪਾਵਰਕਾਮ ਨੇ ਕਮਿਸ਼ਨ ਨੂੰ ਕਿਹਾ ਕਿ 126 ਫੀਡਰਾਂ ਦਾ ਆਡਿਟ ਸ਼ੁਰੂ ਕਰ ਦਿੱਤਾ ਹੈ, ਜਦਕਿ ਅਸਲੀਅਤ ਇਹ ਸੀ ਕਿ ਇਸ ਵਿਚੋਂ ਕੇਵਲ 73 'ਤੇ ਹੀ ਕੰਮ ਸ਼ੁਰੂ ਹੋਇਆ ਅਤੇ 53 ਹਾਲੇ 'ਤੇ ਹਾਲੇ ਵੀ ਕੰਮ ਬਾਕੀ ਹੈ। ਕਮਿਸ਼ਨ ਨੇ ਇਸ 'ਤੇ ਵੀ ਇਤਰਾਜ਼ ਪ੍ਰਗਟ ਕੀਤਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÂæßÚU·¤æò× ·¤è ÜæÂÚUßæãUè ·¤æ ÕôÛæ ©UÂÖô€Ìæ €Øô¢ ÉUô°¢?