ਅਸ਼ਲੀਲ ਗਾਣਿਆਂ ਤੇ ਹਥਿਆਰਾਂ ਦੇ ਚਲਨ 'ਤੇ ਹਾਈ ਕੋਰਟ ਸਖ਼ਤ

Updated on: Tue, 19 Dec 2017 08:57 PM (IST)
  

- 'ਚੰਡੀਗੜ੍ਹ ਵਿਚ ਕੁੜੀ ਚਾਕਲੇਟ ਵਰਗੀ', 'ਚੌਥਾ ਪੈੱਗ ਲਗਾ ਕੇ ਤੇਰੀ ਬਾਂਹ ਫੜਨੀ', 'ਚਾਰ ਬੋਤਲ ਵੋਦਕਾ, ਕੰਮ ਮੇਰਾ ਰੋਜ਼ਕਾ' ਗਾਣਿਆਂ 'ਤੇ ਉੱਠੇ ਸਵਾਲ

- ਵਿਆਹਾਂ ਮੌਕੇ ਅੌਰਤਾਂ ਨੂੰ ਉਤਪਾਦ ਦੇ ਤੌਰ 'ਚੇ ਕੀਤਾ ਜਾਂਦੈ ਪੇਸ਼ : ਪਟੀਸ਼ਨਕਰਤਾ

- ਹਾਈ ਕੋਰਟ ਨੇ ਸੀਨੀਅਰ ਵਕੀਲਾਂ ਤੋਂ ਮੰਗੇ ਸੁਝਾਅ

ਸਟੇਟ ਬਿਊਰੋ, ਚੰਡੀਗੜ੍ਹ : ਵਿਆਹ ਹੋਵੇ ਜਾਂ ਕੋਈ ਹੋਰ ਪ੍ਰੋਗਰਾਮ ਅਸ਼ਲੀਲ ਗਾਣੇ ਅਤੇ ਹਥਿਆਰਾਂ ਦਾ ਚਲਨ ਆਮ ਗੱਲ ਹੋ ਗਈ ਹੈ। ਪੰਜਾਬ ਤੇ ਹਰਿਆਣਾ ਵਿਚ ਲਗਾਤਾਰ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਵਿਚ ਇਨ੍ਹਾਂ ਪ੍ਰੋਗਰਾਮਾਂ 'ਚ ਹਥਿਆਰਾਂ ਦੇ ਚੱਲਣ ਨਾਲ ਕਿਸੇ ਨਾ ਕਿਸੇ ਦੀ ਮੌਤ ਹੁੰਦੀ ਰਹਿੰਦੀ ਹੈ ਪਰ ਸਰਕਾਰ ਇਸ ਵਿਸ਼ੇ 'ਤੇ ਮੌਨ ਹੈ। ਇਸ ਮਾਮਲੇ 'ਚ ਪਟੀਸ਼ਨਕਰਤਾ ਨੇ ਮੰਗਲਵਾਰ ਨੂੰ ਅਦਾਲਤ ਨੂੰ ਦੱਸਿਆ ਕਿ ਪੰਜਾਬ ਵਿਚ ਪਿਛਲੇ ਦਿਨੀਂ ਇਕ ਡੀਜੇ ਪਾਰਟੀ 'ਚ ਗੋਲੀ ਚੱਲਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਤੇਜ਼ ਆਵਾਜ਼ ਵਿਚ ਗਾਣੇ ਚਲਾਉਣ ਵਾਲੇ ਇਕ ਵਿਦਿਆਰਥੀ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ 'ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਪੁੱਿਛਆ ਕਿ ਉਹ ਇਸ ਮਾਮਲੇ ਵਿਚ ਕੁਝ ਕਿਉਂ ਨਹੀਂ ਕਰ ਰਹੀ। ਇਸ 'ਤੇ ਪੰਜਾਬ ਸਰਕਾਰ ਨੇ ਕਿਹਾ ਕਿ ਉਹ ਅਜਿਹੇ ਮਾਮਲਿਆਂ 'ਚ ਗੰਭੀਰ ਹੈ ਜੋ ਵੀ ਵਿਅਕਤੀ ਸਮਾਗਮ 'ਚ ਹਥਿਆਰ ਚਲਾਉਣ ਦਾ ਦੋਸ਼ੀ ਪਾਇਆ ਜਾਂਦਾ ਹੈ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ। ਇਸ 'ਤੇ ਪਟੀਸ਼ਨਕਰਤਾ ਨੇ ਕਿਹਾ ਕਿ ਪੰਜਾਬ ਸਰਕਾਰ ਕੇਵਲ ਘਟਨਾ ਹੋਣ ਤੋਂ ਬਾਅਦ ਕਾਰਵਾਈ ਕਰਦੀ ਹੈ, ਜਦਕਿ ਸਰਕਾਰ ਨੂੰ ਘਟਨਾ ਹੋਣ ਤੋਂ ਪਹਿਲਾਂ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਆਪਣੀਆਂ ਅੱਖਾਂ ਬੰਦ ਕਰ ਕੇ ਬੈਠਾ ਹੈ। ਇਸ 'ਤੇ ਕੋਰਟ ਰੂਮ ਵਿਚ ਬੈਠੇ ਕੁਝ ਵਕੀਲਾਂ ਨੇ ਦੇਰ ਰਾਤ ਤਕ ਚੱਲਣ ਵਾਲੇ ਗਾਣਿਆਂ 'ਤੇ ਵੀ ਇਤਰਾਜ਼ ਪ੍ਰਗਟਾਇਆ।

ਇਕ ਸੀਨੀਅਰ ਵਕੀਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਵੀ ਚੰਡੀਗੜ੍ਹ ਰੌਕ ਗਾਰਡਨ ਵਿਚ ਦੇਰ ਰਾਤ ਤਕ ਦਾਣੇ ਵੱਜਦੇ ਰਹਿੰਦੇ ਹਨ। ਇਸ 'ਤੇ ਹਾਈ ਕੋਰਟ ਦੇ ਜਸਟਿਸ ਏਕੇ ਮਿੱਤਲ ਤੇ ਜਸਟਿਸ ਅਮਿਤ ਰਾਵਲ ਦੇ ਬੈਂਚ ਨੇ ਕੋਰਟ ਰੂਮ 'ਚ ਮੌਜੂਦ ਕੁਝ ਵਕੀਲਾਂ ਤੇ ਪਟੀਸ਼ਨਕਰਤਾ ਨੂੰ ਕਿਹਾ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਕੁਝ ਸੁਝਾਅ ਦੇਣ ਤਾਂ ਕਿ ਅਦਾਲਤ ਉਨ੍ਹਾਂ ਅਨੁਸਾਰ ਆਦੇਸ਼ ਜਾਰੀ ਕਰ ਸਕੇ।

ਪਟੀਸ਼ਨਕਰਤਾ ਪ੍ਰੋ. ਪੰਡਿਤ ਰਾਜ ਧਰਨੇਵਰ ਨੇ ਦੱਸਿਆ ਕਿ ਪੰਜਾਬ 'ਚ ਦਿਖਾਵੇ ਤੇ ਆਪਣੀ ਸ਼ਾਨੋ ਸ਼ੌਕਤ ਲਈ ਲੋਕ ਅੌਰਤਾਂ ਨੂੰ ਇਕ ਉਤਪਾਦ ਵਾਂਗ ਅਸ਼੍ਰੀਲ ਗਾਣਿਆਂ 'ਤੇ ਨਚਾਉਂਦੇ ਹਨ ਅਤੇ ਹਥਿਆਰਾਂ ਦਾ ਜੰਮ ਕੇ ਪ੍ਰਯੋਗ ਕਰਦੇ ਹਨ ਜਿਸ ਕਾਰਨ ਇਕ ਪਾਸੇ ਤਾਂ ਸਭਿਆਚਾਰਕ ਪ੍ਰਦੂਸ਼ਣ ਫੈਲ ਰਿਹਾ ਹੈ, ਦੂਜਾ ਹਥਿਆਰਾਂ ਦੀ ਵਰਤੋਂ ਨਾਲ ਲੋਕਾਂ ਦੀ ਜਾਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੌਰਤਾਂ ਨੂੰ ਇਕ ਉਤਪਾਦ ਵਾਂਗ ਪੇਸ਼ ਕਰ ਕੇ ਉਨ੍ਹਾਂ ਨੂੰ ਗੰਦੇ ਗਾਣਿਆਂ 'ਤੇ ਨਚਾਇਆ ਜਾਂਦਾ ਹੈ, ਜਿਵੇਂ 'ਚੰਡੀਗੜ੍ਹ ਵਿਚ ਕੁੜੀ ਚਾਕਲੇਟ ਵਰਗੀ', 'ਚੌਥਾ ਪੈੱਗ ਲੈ ਕੇ ਤੇਰੀ ਬਾਂਹ ਫੜਨੀ', 'ਚਾਰ ਬੋਤਲ ਵੋਦਕਾ' ਆਦਿ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ¥àÜèÜ »æÙð ¥õÚU ãUç‰æØæÚæð´ ·¤Ë¿ÚU ÂÚU ãUæ§ü·¤æðÅUü âÌ