ਮੈੱਸ ਦਾ ਖਾਣਾ ਖਾਣ ਤੋਂ ਬਾਅਦ ਵਿਦਿਆਰਥਣਾਂ ਹੋਈਆਂ ਬਿਮਾਰ

Updated on: Fri, 21 Apr 2017 07:54 PM (IST)
  

ਜੇਐੱਨਐੱਨ, ਲੁਧਿਆਣਾ : ਮੈੱਸ 'ਚ ਖਾਣਾ ਖਾਣ ਤੋਂ ਬਾਅਦ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ (ਗਡਵਾਸੂ) ਦੀਆਂ ਪੰਜਾਹ ਤੋਂ ਵੱਧ ਅੰਡਰ ਗਰੈਜੂਏਟ ਵਿਦਿਆਰਥਣਾਂ ਦੀ ਸਿਹਤ ਖ਼ਰਾਬ ਹੋ ਗਈ। ਵਿਦਿਆਰਥਣਾਂ ਨੂੰ ਪੀਏਯੂ ਹਸਪਤਾਲ ਤੇ ਅਮਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸਾਰੀਆਂ ਬਿਮਾਰ ਵਿਦਿਆਰਥਣਾਂ ਨੇ ਪੀਏਯੂ ਦੇ ਮੌਸਮ ਵਿਭਾਗ ਨੇੜ ਬਣਾਏ ਗਏ ਗਡਵਾਸੂ ਦੇ ਨਵੇਂ ਗਰਲਜ਼ ਹੋਸਟਲ ਦੀ ਮੈੱਸ 'ਚ ਦੁਪਹਿਰ ਦਾ ਖਾਣਾ ਖਾਧਾ ਸੀ। ਖਾਣਾ ਖਾਣ ਤੋਂ ਕੁਝ ਘੰਟੇ ਬਾਅਦ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ। ਉਧਰ, ਯੂਨੀਵਰਸਿਟੀ ਦਾ ਕਹਿਣਾ ਹੈ ਕਿ ਵਿਦਿਆਰਥਣਾਂ ਦੀ ਤਬੀਅਤ ਵਿਗੜਨ ਦਾ ਕਾਰਨ ਹੈਵੀ ਡਾਈਟ ਤੇ ਹੀਟ ਸਟਰੈੱਸ ਹੈ। ਇੰਨੀ ਵੱਡੀ ਗਿਣਤੀ 'ਚ ਵਿਦਿਆਰਥਣਾਂ ਦੇ ਬਿਮਾਰ ਹੋਣ ਦੀ ਖ਼ਬਰ ਮਿਲਦੇ ਹੀ ਯੂੁਨੀਵਰਸਿਟੀ 'ਚ ਭਾਜੜ ਪੈ ਗਈ। ਅਧਿਕਾਰੀਆਂ ਨੇ ਹਸਪਤਾਲ ਪਹੁੰਚ ਕੇ ਵਿਦਿਆਰਥਣਾਂ ਦਾ ਹਾਲਚਾਲ ਪੁੱਿਛਆ। ਜ਼ਿਆਦਾਤਰ ਵਿਦਿਆਰਥਣਾਂ ਨੂੰ ਦੋ ਘੰਟੇ ਦੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ×ðâ ·¤æ ææÙæ ææÙð ·ð¤ ÕæÎ »ÇUßæâê ·¤è ¿æâ âð ¥çŠæ·¤ Àæ˜ææ°¢ ãUé§ü Õè×æÚ