ਅੱਠ ਸੁਨਿਆਰਿਆਂ ਨੂੰ ਠੱਗਣ ਵਾਲੇ ਦੋ ਕਾਰੀਗਰ ਦਬੋਚੇ

Updated on: Tue, 05 Dec 2017 05:46 PM (IST)
  

=ਚੜ੍ਹੇ ਹੱਥੇ

-ਸਵਾ ਤਿੰਨ ਕਿਲੋ ਸੋਨੇ ਦਾ ਲਾਇਆ ਸੀ ਚੂਨਾ, ਮਿਲਿਆ 660 ਗ੍ਰਾਮ

-ਸਿਰਫ ਦੋ ਮਹੀਨਿਆਂ 'ਚ ਜਿੱਤਿਆ ਸੀ ਸੁਨਿਆਰਿਆਂ ਦਾ ਵਿਸ਼ਵਾਸ

------

ਜੇਐੱਨਐੱਨ, ਅੰਮਿ੍ਰਤਸਰ : ਸੁਲਤਾਨਵਿੰਡ ਰੋਡ ਇਲਾਕੇ ਦੇ ਸੁਨਿਆਰਿਆਂ ਨੂੰ ਤਿੰਨ ਕਿੱਲੋ ਤਿੰਨ ਸੌ ਗ੍ਰਾਮ ਦਾ ਚੂਨਾ ਲਗਾਉਣ ਦੇ ਇਲਜ਼ਾਮ 'ਚ ਪੁਲਿਸ ਨੇ ਦੋ ਕਾਰਗੀਰਾਂ ਨੂੰ ਦਿੱਲੀ ਤੋਂ ਕਾਬੂ ਕੀਤਾ ਹੈ। ਗਿਰੋਹ ਦਾ ਇਕ ਆਦਮੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਿਸ ਨੇ ਦੋਵੇਂ ਮੁਲਜ਼ਮਾਂ ਕੋਲੋਂ 660 ਗ੍ਰਾਮ ਸੋਨਾ ਬਰਾਮਦ ਕਰ ਲਿਆ ਹੈ। ਫਿਲਹਾਲ ਪੁਲਿਸ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ ਕਿ ਉਨ੍ਹਾਂ ਨੇ ਸੋਨੇ ਦੀ ਖੇਪ ਕਿਥੇ ਲੁਕੋ ਕੇ ਰੱਖੀ ਹੈ।

ਏਸੀਪੀ ਮਨਜੀਤ ਸਿੰਘ ਨੇ ਆਪਣੇ ਦਫ਼ਤਰ 'ਚ ਮੰਗਲਵਾਰ ਦੀ ਦੁਪਹਿਰ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਸੁਲਤਾਨਵਿੰਡ ਥਾਣੇ ਦੀ ਪੁਲਿਸ ਨੇ ਦਿੱਲੀ ਦੇ ਚੰਦਰ ਨਗਰ ਸਥਿਤ ਪੁਰਾਣਾ ਗੋਬਿੰਦਪੁਰਾ ਨਿਵਾਸੀ ਸੰਜੇ ਹਾਂਡਾ ਉਰਫ ਮਨੋਜ ਕੁਮਾਰ, ਯੂਪੀ ਦੇ ਗਾਜੀਆਬਾਦ ਸਥਿਤ ਸਾਹਿਬਾਬਾਦ ਦੇ ਸਰਯੁਨਗਰ ਨਿਵਾਸੀ ਮਨੀਸ਼ ਕੁਮਾਰ ਉਰਫ ਮਹੇਸ਼ ਕੁਮਾਰ ਸੁਮਿਤ ਨਾਂ ਦੇ ਨੌਜਵਾਨ ਨੇ ਸੁਲਤਾਨਵਿੰਡ ਰੋਡ ਇਲਾਕੇ 'ਚ ਸੋਨੇ ਦੇ ਗਹਿਣੇ ਬਣਾਉਣ ਵਾਲਿਆਂ ਦੀ ਦੁਕਾਨ ਖੋਲ੍ਹੀ ਸੀ। ਮੁਲਜ਼ਮਾਂ ਨੇ ਬਹੁਤ ਘੱਟ ਸਮੇਂ 'ਚ ਇਲਾਕੇ ਦੇ ਸੁਨਿਆਰਿਆਂ ਦਾ ਦਿਲ ਜਿੱਤ ਲਿਆ। ਉਨ੍ਹਾਂ ਨੂੰ ਛੇਤੀ ਕੰਮ ਤਿਆਰ ਕਰ ਕੇ ਦਿੰਦੇ ਸਨ। ਦੇਖਦਿਆਂ ਹੀ ਦੇਖਦਿਆਂ ਮੁਲਜ਼ਮਾਂ ਨੇ ਇਲਾਕੇ 'ਚ ਆਪਣੀ ਪੈਂਠ ਬਣਾ ਲਈ। ਮੌਕਾ ਤਾੜ ਕੇ ਮੁਲਜ਼ਮ ਤਿੰਨ ਕਿਲੋ ਤਿੰਨ ਸੌ ਗ੍ਰਾਮ ਸੋਨਾ ਇਕੱਠਾ ਕਰ ਕੇ ਫਰਾਰ ਹੋ ਗਏ। ਇਲਾਕੇ 'ਚ ਰਹਿਣ ਵਾਲੇ ਰਾਜੀਵ ਅਰੋੜਾ, ਸ਼ਾਂਤ ਅਗਰਵਾਲ, ਨਵਦੀਪ ਸਿੰਘ, ਹੇਮੰਤ ਸਿੰਘ, ਬਲਜੀਤ ਸਿੰਘ, ਧਿਆਨ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਨੇ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਏਸੀਪੀ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਪਛਾਣ ਲਈ ਆਪਣੀ ਖ਼ੁਫੀਆ ਪ੍ਰਣਾਲੀ ਫੈਲਾ ਦਿੱਤੀ।

ਤਿੰਨ ਮਹੀਨਿਆਂ ਬਾਅਦ ਹੀ ਪੁਲਿਸ ਨੂੰ ਪਤਾ ਲੱਗਾ ਕਿ ਉਕਤ ਮੁਲਜ਼ਮ ਦਿੱਲੀ 'ਚ ਬੈਠੇ ਹਨ। ਛਾਪਾਮਾਰੀ ਦੌਰਾਨ ਪੁਲਿਸ ਨੇ ਸੰਜੇ ਹਾਂਡਾ ਉਰਫ ਮਨੋਜ ਕੁਮਾਰ ਅਤੇ ਮੁਨੀਸ਼ ਕੁਮਾਰ ਉਰਫ ਮਹੇਸ਼ ਕੁਮਾਰ ਨੂੰ ਦਿੱਲੀ ਤੋਂ ਕਾਬੂ ਕਰ ਲਿਆ, ਜਦਕਿ ਉਨ੍ਹਾਂ ਦਾ ਤੀਜਾ ਸਾਥੀ ਸੁਮਿਤ ਕੁਮਾਰ ਫਰਾਰ ਹੋ ਗਿਆ। ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ 660 ਗ੍ਰਾਮ ਸੋਨਾ ਬਰਾਮਦ ਕਰ ਲਿਆ ਗਿਆ ਹੈ। ਉਥੇ ਦੂਜੇ ਪਾਸੇ ਥਾਣਾ ਇੰਚਾਰਜ ਨੀਰਜ ਕੁਮਾਰ ਨੇ ਦੱਸਿਆ ਕਿ ਜਾਣਕਾਰੀ ਮਿਲੀ ਹੈ ਕਿ ਤਿੰਨੇ ਮੁਲਜ਼ਮਾਂ ਖ਼ਿਲਾਫ਼ ਅੰਬਾਲਾ ਦੇ ਵੀ ਕਿਸੇ ਥਾਣੇ 'ਚ ਧੋਖਾਧੜੀ ਦਾ ਮਾਮਲਾ ਦਰਜ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Two rougue arrest from delhi