60 ਟਨ ਵਜ਼ਨੀ ਮਸ਼ੀਨਰੀ ਦੇ ਹੇਠਾਂ ਆ ਕੇ ਦੋ ਮੌਤਾਂ

Updated on: Wed, 11 Jan 2017 12:02 AM (IST)
  
Two died in accident in factory

60 ਟਨ ਵਜ਼ਨੀ ਮਸ਼ੀਨਰੀ ਦੇ ਹੇਠਾਂ ਆ ਕੇ ਦੋ ਮੌਤਾਂ

ਜੇਐੱਨਐੱਨ, ਯਮੁਨਾਨਗਰ : ਸਰਸਵਤੀ ਸ਼ੂਗਰ ਮਿੱਲ ਦੇ ਸਾਹਮਣੇ ਇਸਜੈਕ ਫੈਕਟਰੀ 'ਚ ਮੰਗਲਵਾਰ ਸਵੇਰੇ ਕਾਫੀ ਭਾਰੀ ਮਸ਼ੀਨਰੀ ਹੇਠਾਂ ਦਬ ਕੇ ਦੋ ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ 'ਤੇ ਪੁਲਿਸ ਜਦ ਲਾਸ਼ਾਂ ਨੂੰ ਕਬਜ਼ੇ ਵਿਚ ਲੈਣ ਲਈ ਮੌਕੇ 'ਤੇ ਪੁੱਜੀ ਤਾਂ ਸਾਥੀ ਮੁਲਾਜ਼ਮਾਂ ਨੇ ਕਾਫੀ ਹੰਗਾਮਾ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਨਹੀਂ ਦਿੱਤੀ ਜਾਂਦੀ, ਉਦੋਂ ਤਕ ਉਹ ਲਾਸ਼ਾਂ ਨੂੰ ਚੁੱਕਣ ਨਹੀਂ ਦੇਣਗੇ। ਬਾਅਦ 'ਚ ਪੁਲਿਸ ਅਤੇ ਅਧਿਕਾਰੀਆਂ ਨੇ ਮੁਲਾਜ਼ਮਾਂ ਨੂੰ ਸਮਝਾ ਬੁਝਾ ਕੇ ਸ਼ਾਂਤ ਕੀਤਾ।

ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਸ਼ਿਵਪੁਰ ਦੇਅਰ ਬਆਸੀ ਪਿੰਡ ਨਿਵਾਸੀ ਧਰਮੇਂਦਰ (35) ਅਤੇ ਹਰੀਰਾਮ (38) ਇਸਜੈਕ ਫੈਕਟਰੀ 'ਚ ਠੇਕੇਦਾਰ ਹੇਠ ਕੰਮ ਕਰਦੇ ਸਨ। ਧਰਮੇਂਦਰ ਸ਼ਹਿਰ ਦੇ ਪਟੇਲ ਨਗਰ ਤੇ ਹਰੀਰਾਮ ਗੁਲਾਬਨਗਰ 'ਚ ਕਿਰਾਏ 'ਤੇ ਰਹਿੰਦੇ ਸਨ। ਮੰਗਲਵਾਰ ਸਵੇਰੇ ਫੈਕਟਰੀ ਦੇ ਅੰਦਰ ਦੋ ਕਰੇਨਾਂ ਦੀ ਮਦਦ ਨਾਲ 60 ਟਨ ਵਜ਼ਨੀ ਮਸ਼ੀਨਰੀ ਨੂੰ ਉਠਾ ਕੇ ਟੈਸਟ ਕੀਤਾ ਜਾ ਰਿਹਾ ਸੀ। ਇਸ ਤੋਂ ਬਾਅਦ ਇਕ ਛੋਟੀ ਕਰੇਨ ਨੂੰ ਹੇਠੋਂ ਹਟਾ ਦਿੱਤਾ ਗਿਆ। ਇਕ ਕਰੇਨ 'ਤੇ ਜ਼ਿਆਦਾ ਵਜ਼ਨ ਹੋਣ ਕਾਰਨ ਮਸ਼ੀਨਰੀ ਧਰਮੇਂਦਰ ਤੇ ਹਰੀਰਾਮ ਦੇ ਉਪਰ ਡਿੱਗ ਗਈ। ਜਦ ਤਕ ਸਾਥੀ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਬਾਹਰ ਕੱਿਢਆ, ਉਦੋਂ ਤਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

ਮੁਆਵਜ਼ੇ ਦੀ ਮੰਗ 'ਤੇ ਅੜੇ ਮੁਲਾਜ਼ਮ

ਪੁਲਿਸ ਨੇ ਜਦ ਲਾਸ਼ਾਂ ਨੂੰ ਕਬਜ਼ੇ ਨੂੰ ਲੈ ਕੇ ਪੋਸਟ ਮਾਰਟਮ ਲਈ ਲਿਜਾਣਾ ਚਾਹਿਆ ਤਾਂ ਬਾਕੀ ਮਜ਼ਦੂਰਾਂ ਨੇ ਹੰਗਾਮਾ ਕਰ ਦਿੱਤਾ। ਫੈਕਟਰੀ 'ਚ ਕੰਮ ਕਰਨ ਵਾਲੇ ਸਤਿੰਦਰ, ਸੁਨੀਲ ਪਾਂਡੇ, ਦੀਨਬੰਧੂ ਪਟੇਲ, ਰਾਜੇਸ਼, ਵਿਕਰਮ, ਅਨਿਲ ਪਾਂਡੇ ਆਦਿ ਨੇ ਕਿਹਾ ਕਿ ਜਦੋਂ ਤਕ ਮਿ੍ਰਤਕਾਂ ਦੇ ਪਰਿਵਾਰਕ ਨੂੰ ਮੁਆਵਜ਼ਾ ਅਤੇ ਪਰਿਵਾਰ ਦੇ ਇਕ-ਇਕ ਮੈਂਬਰ ਦੀ ਨੌਕਰੀ ਨਹੀਂ ਦਿੱਤੀ ਜਾਂਦੀ, ਉਦੋਂ ਤਕ ਉਹ ਲਾਸ਼ਾਂ ਚੁੱਕਣ ਨਹੀਂ ਦੇਣਗੇ। ਮੁਲਾਜ਼ਮਾਂ ਦੇ ਵਿਰੋਧ ਦੀ ਸੂਚਨਾ ਮਿਲਣ 'ਤੇ ਡੀਐੱਸਪੀ ਹੈੱਡਕੁਆਰਟਰ ਆਦਰਸ਼ਦੀਪ ਸਿੰਘ, ਮਜਿਸਟ੫ੇਟ ਬੀਬੀ ਕੌਸ਼ਿਕ ਅਤੇ ਤਹਿਸੀਲਦਾਰ ਦਰਸ਼ਨ ਕੁਮਾਰ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ। ਉਹ ਇਸ ਬਾਰੇ ਮੈਨੇਜਮੈਂਟ ਨਾਲ ਗੱਲ ਕਰਨਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Two died in accident in factory