ਕਾਰ ਨਹਿਰ 'ਚ ਡਿੱਗੀ, ਸਬ ਇੰਸਪੈਕਟਰ, ਪਤਨੀ ਤੇ ਭਾਬੀ ਦੀ ਮੌਤ

Updated on: Sun, 16 Jul 2017 07:45 PM (IST)
  

ਹਾਦਸਾ

-ਜੀਂਦ ਯਾਈਮ ਬਰਾਂਚ 'ਚ ਤਾਇਨਾਤ ਸਨ ਧਰਮਵੀਰ ਸੈਣੀ

-ਰਿਸ਼ਤੇਦਾਰੀ 'ਚ ਦੁੱਖ ਪ੍ਰਗਟ ਕਰਨ ਜਾ ਰਹੇ ਸਨ ਗੋਹਾਨਾ

ਜੇਐੱਨਐੱਨ, ਜੀਂਦ : ਜੀਂਦ-ਗੋਹਾਨਾ ਸੜਕ 'ਤੇ ਬੁਟਾਨਾ ਨਹਿਰ 'ਚ ਕਾਰ ਡਿੱਗਣ ਨਾਲ ਹਰਿਆਣਾ ਪੁਲਿਸ ਦੇ ਸਬ ਇੰਸਪੈਕਟਰ, ਉਨ੍ਹਾਂ ਦੀ ਪਤਨੀ ਅਤੇ ਭਾਬੀ ਦੀ ਮੌਤ ਹੋ ਗਈ ਜਦਕਿ ਦੋ ਲੋਕ ਜ਼ਖ਼ਮੀ ਹੋ ਗਏ। ਨਹਿਰ 'ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਸਬ ਇੰਸਪੈਕਟਰ ਦੀ ਲਾਸ਼ ਨਹੀਂ ਮਿਲ ਸਕੀ। ਗੋਤਾਖੋਰ ਲਾਸ਼ ਦੀ ਭਾਲ ਕਰ ਰਹੇ ਹਨ।

ਐਤਵਾਰ ਸਵੇਰੇ 11 ਵਜੇ ਜੀਂਦ ਕ੍ਰਾਈਮ ਬਰਾਂਚ 'ਚ ਤਾਇਨਾਤ ਸਬ ਇੰਸਪੈਕਟਰ ਧਰਮਵੀਰ ਸੈਣੀ ਆਪਣੇ ਪਰਿਵਾਰ ਨਾਲ ਗੋਹਾਨਾ 'ਚ ਰਿਸ਼ਤੇਦਾਰੀ 'ਚ ਦੁੱਖ ਪ੍ਰਗਟ ਕਰਨ ਜਾ ਰਹੇ ਸਨ। ਕਾਰ 'ਚ ਪਤਨੀ ਸੰਗੀਤਾ, ਭਾਬੀ ਿਯਸ਼ਨਾ, ਭਰਾ ਰਘਬੀਰ ਸੈਣੀ ਅਤੇ ਭਤੀਜੇ ਦੀ ਪਤਨੀ ਮੀਨਾ ਸਵਾਰ ਸੀ। ਭੰਭੇਵਾ ਪਿੰਡ ਤੋਂ ਅੱਗੇ ਦੂਸਰੀ ਕਾਰ ਨੂੰ ਓਵਰਟੇਕ ਕਰਦੇ ਸਮੇਂ ਉਨ੍ਹਾਂ ਦਾ ਸਟੇਅਰਿੰਗ ਤੋਂ ਕੰਟਰੋਲ ਖੋਹ ਗਿਆ ਅਤੇ ਕਾਰ ਬੁਟਾਨਾ ਨਹਿਰ 'ਚ ਜਾ ਡਿੱਗੀ। ਉਨ੍ਹਾਂ ਦੇ ਹੀ ਪਰਿਵਾਰ ਦੀ ਇਕ ਕਾਰ ਪਿੱਛੇ ਜਾ ਰਹੀ ਸੀ ਜਿਸ 'ਚ ਮੌਜੂਦ ਲੋਕਾਂ ਨੇ ਆਸਪਾਸ ਦੇ ਪੇਂਡੂਆਂ ਦੀ ਮਦਦ ਨਾਲ ਕਾਰ 'ਚ ਸਵਾਰ ਲੋਕਾਂ ਨੂੰ ਨਹਿਰ ਵਿਚੋਂ ਬਾਹਰ ਕੱਿਢਆ। ਨਹਿਰ 'ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਧਰਮਵੀਰ ਸੈਣੀ ਵਹਿ ਗਏ। ਪਾਣੀ 'ਚ ਡੁੱਬਣ ਨਾਲ ਧਰਮਵੀਰ ਦੀ ਪਤਨੀ ਸੰਗੀਤਾ ਅਤੇ ਭਾਬੀ ਿਯਸ਼ਨਾ ਦੀ ਮੌਤ ਹੋ ਗਈ ਜਦਕਿ ਭਰਾ ਰਘਬੀਰ ਸੈਣੀ ਅਤੇ ਭਤੀਜੇ ਦੀ ਪਤਨੀ ਮੀਨਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈਆਂ। ਦੋਹਾਂ ਨੂੰ ਖਾਨਪੁਰ ਕਲਾਂ ਸਥਿਤ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: three killed in accident