11 ਲੋਕਾਂ ਨੂੰ ਮਾਰ ਦੇਣ ਵਾਲਾ ਵਿਗੜਿਆ ਹਾਥੀ ਢੇਰ

Updated on: Sat, 12 Aug 2017 06:23 PM (IST)
  

ਸਟਾਫ਼ ਰਿਪੋਰਟਰ, ਸਾਹਿਬਗੰਜ :

ਪਿਛਲੇ ਕਰੀਬ ਚਾਰ ਮਹੀਨੇ ਤੋਂ ਚਾਰ ਡਵੀਜ਼ਨਾਂ 'ਚ ਹੰਗਾਮਾ ਕਰ ਕੇ 11 ਲੋਕਾਂ ਨੂੰ ਕੁਚਲ ਕੇ ਮਾਰ ਦੇਣ ਵਾਲੇ ਵਿਗੜੇ ਹਾਥੀ ਨੂੰ ਸ਼ੁੱਕਰਵਾਰ ਸ਼ਾਮ ਗੋਲੀ ਮਾਰ ਦਿੱਤੀ ਗਈ। ਇਸ ਤੋਂ ਪਹਿਲਾਂ ਜੰਗਲਾਤ ਵਿਭਾਗ ਵੱਲੋਂ ਫੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਵਿਚ ਨਾਕਾਮ ਹੋਣ 'ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹੈਦਰਾਬਾਦ ਤੋਂ ਆਏ ਹਾਥੀ ਸ਼ੂਟਰ ਹੰਟਰ ਨਵਾਬ ਸ਼ਹਾਫਤ ਅਲੀ ਨੇ ਸ਼ੁੱਕਰਵਾਰ ਸ਼ਾਮ 5.12 ਵਜੇ ਬੋਰੀਓ ਜੰਗਲਾਤ ਖੇਤਰ ਦੇ ਬਾਂਝੀ ਸੰਥਾਲੀ ਪਹਾੜ 'ਤੇ ਇਸ ਹਾਥੀ ਨੂੰ ਦੋ ਗੋਲੀਆਂ ਮਾਰ ਦਿੱਤੀਆਂ। ਇਸ ਦੇ ਬਾਅਦ ਹਾਥੀ ਦੇ ਦੋਨੋਂ ਦੰਦਾਂ ਨੂੰ ਕੱਢ ਕੇ ਸੁਰੱਖਿਅਤ ਥਾਂ 'ਤੇ ਭੇਜ ਦਿੱਤਾ ਗਿਆ ਅਤੇ ਹਾਥੀ ਨੂੰ ਬਾਂਝੀ ਸੰਥਾਲੀ ਪਹਾੜ 'ਤੇ ਹੀ ਦਫਨਾ ਦਿੱਤਾ ਗਿਆ। ਸ਼ਨਿਚਰਵਾਰ ਸਵੇਰੇ ਜੰਗਲਾਤ ਵਿਭਾਗ ਦੇ ਡਵੀਜ਼ਨਲ ਦਫ਼ਤਰ 'ਚ ਵਿਭਾਗ ਦੇ ਅਧਿਕਾਰੀਆਂ ਨੇ ਹਾਥੀ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹੋਏ ਵਿਸ਼ਵ ਹਾਥੀ ਦਿਵਸ ਦੇ ਮੌਕੇ 'ਤੇ ਗੋਲੀ ਮਾਰੇ ਜਾਣ 'ਤੇ ਦੱੁਖ ਪ੍ਰਗਟ ਕੀਤਾ। ਸ਼ਨਿਚਰਵਾਰ ਨੂੰ ਖੇਤਰੀ ਜੰਗਲਾਤ ਕੰਜ਼ਰਵੇਟਰ, ਦੁਮਕਾ ਸਤਿਆਜੀਤ ਸਿੰਘ ਨੇ ਕਿਹਾ ਕਿ 11 ਲੋਕਾਂ ਨੂੰ ਮਾਰਨ ਵਾਲਾ ਹਾਥੀ ਬਿਹਾਰ ਤੋਂ ਸਾਹਿਬਗੰਜ (ਝਾਰਖੰਡ) ਦੀ ਸਰਹੱਦ 'ਚ 22 ਮਾਰਚ ਨੂੰ ਵੜਿਆ ਸੀ। ਬਿਹਾਰ 'ਚ ਵੀ ਉਕਤ ਹਾਥੀ ਨੇ ਚਾਰ ਲੋਕਾਂ ਨੂੰ ਮਾਰ ਦਿੱਤਾ ਸੀ। ਹੁਣ ਤਕ ਉਸ ਨੇ 11 ਲੋਕਾਂ ਨੂੰ ਮਾਰਨ ਦੇ ਇਲਾਵਾ ਕਈ ਹੋਰਨਾਂ ਨੂੰ ਜ਼ਖ਼ਮੀ ਕੀਤਾ ਸੀ ਅਤੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: The elephant elephant who kills 11 people