ਹਾਈ ਕੋਰਟ ਵੱਲੋਂ ਅਧਿਆਪਕ ਭਰਤੀ ਦੇ ਨਤੀਜੇ 'ਤੇ ਰੋਕ

Updated on: Tue, 19 Dec 2017 09:13 PM (IST)
  

ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਧਿਆਪਕ ਭਰਤੀ ਦੇ ਪ੍ਰੀਖਿਆ ਨਤੀਜੇ 'ਤੇ ਰੋਕ ਲਗਾ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਭਰਤੀ ਲਈ ਕਰਵਾਈ ਪ੍ਰੀਖਿਆ ਵਿਚ ਅਕਾਲੀ ਦਲ ਵੱਲੋਂ ਦਿੱਤੇ ਗਏ ਧਰਨੇ ਕਾਰਨ 8 ਦਸੰਬਰ ਨੂੰ ਪ੍ਰੀਖਿਆ ਲਈ ਨਾ ਪੁੱਜ ਪਾਉਣ ਵਾਲੇ ਉਮੀਦਵਾਰਾਂ ਨੇ ਦੁਬਾਰਾ ਪ੍ਰੀਖਿਆ ਲਈ ਹਾਈ ਕੋਰਟ ਵਿਚ ਪਟੀਸ਼ਨ ਕੀਤੀ ਸੀ। ਹਾਈ ਕੋਰਟ ਨੇ ਇਸ 'ਤੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਤੇ ਹੋਰ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ ਤੇ ਨਾਲ ਹੀ ਪਟੀਸ਼ਨ ਦੇ ਨਿਪਟਾਰੇ ਤਕ ਨਤੀਜਾ ਜਾਰੀ ਕਰਨ 'ਤੇ ਰੋਕ ਲਗਾ ਦਿੱਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: teacher recruitment