ਦਮਿਸ਼ਕ (ਸੀਰੀਆ): ਸੀਰੀਆ ਦੇ ਜ਼ਰਦਾਨਾ ਪਿੰਡ 'ਤੇ ਜੰਗੀ ਹਵਾਈ ਜਹਾਜ਼ਾਂ ਵੱਲੋਂ ਕੀਤੀ ਗੋਲ਼ੀਬਾਰੀ ਦੌਰਾਨ 11 ਅੌਰਤਾਂ ਤੇ ਛੇ ਬੱਚਿਆਂ ਸਮੇਤ 44 ਵਿਅਕਤੀ ਮਾਰੇ ਗਏ ਹਨ¢ ਇਸ ਵਰ੍ਹੇ ਇਸ ਤੋਂ ਪਹਿਲਾਂ ਇਕ ਹਮਲੇ ਦੌਰਾਨ ਕਦੇ ਇੰਨੀਆਂ ਮੌਤਾਂ ਨਹੀਂ ਹੋਈਆਂ¢ ਇਹ ਹਮਲਾ ਰੂਸ ਵੱਲੋਂ ਕੀਤਾ ਦੱਸਿਆ ਜਾ ਰਿਹਾ ਹੈ, ਭਾਵੇਂ ਰੂਸ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ¢ ਆਮ ਨਾਗਰਿਕਾਂ ਤੇ ਕੁਝ ਜੰਗੀ ਮਾਹਿਰਾਂ ਦਾ ਕਹਿਣਾ ਹੈ ਕਿ ਹਮਲਾਵਰ ਜੰਗੀ ਜਹਾਜ਼ਾਂ ਦੀ ਸ਼ਕਲ ਬਿਲਕੁਲ ਰੂਸ 'ਚ ਬਣੇ ਜਹਾਜ਼ਾਂ ਵਰਗੀ ਸੀ¢