ਸਰਹੱਦ 'ਤੇ ਮਨਾਈ ਸਵਾਮੀ ਵਿਵੇਕਾਨੰਦ ਜੈਅੰਤੀ

Updated on: Sat, 13 Jan 2018 06:57 PM (IST)
  

13 ਐਫਜੈਡਕੇ 19: ਸਮਾਗਮ 'ਚ ਹਿੱਸਾ ਲੈਂਦੇ ਮਹਿਮਾਨ ਤੇ ਏਕਲ ਫਾਊਂਡੇਸ਼ਨ ਦੇ ਅਹੁਦੇਦਾਰ।

---

=ਕੀਤਾ ਯਾਦ

-'ਭਾਰਤ ਮਾਤਾ ਦੀ ਜੈ', 'ਵਿਵੇਕਾਨੰਦ ਅਮਰ ਰਹੇ' ਨਾਲ ਗੂੰਜਿਆ ਅਕਾਸ਼

-ਮਹਿਮਾਨ ਤੇ ਸਕੂਲਾਂ ਦੇ ਸਟਾਫ ਨੇ ਫੁੱਲ ਅਰਪਣ ਕਰ ਕੇ ਕੀਤਾ ਨਮਨ

-----------

ਵਿਨੋਦ ਮਹਿਤਾ/ਵਿਜੈ ਕੁਮਾਰ, ਫਾਜ਼ਿਲਕਾ : ਦੇਸ਼ ਭਗਤੀ, ਸਮਾਜਿਕ ਕੰਮਾਂ 'ਚ ਅਗਾਂਹਵਧੂ ਰਹਿਣ ਵਾਲੀ ਏਕਲ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਏਕਲ ਵਿਦਿਆਲਿਆ ਦੇ ਆਚਾਰਿਆਂ ਤੇ ਅਹੁਦੇਦਾਰਾਂ ਵੱਲੋਂ ਫਾਜ਼ਿਲਕਾ ਦੇ ਕੌਮਾਂਤਰੀ ਮਹਾਵੀਰ (ਸਾਦਕੀ) ਬਾਰਡਰ 'ਤੇ ਦੇਸ਼ ਦੇ ਮਹਾਨ ਸਪੂਤ ਸਵਾਮੀ ਵਿਵੇਕਾਨੰਦ ਦੀ ਜੈਅੰਤੀ ਮੌਕੇ ਸਮਾਗਮ ਕਰਵਾਇਆ ਗਿਆ।

ਏਕਲ ਵਿਦਿਆਲਿਆ ਸੰਸਥਾ ਫਾਜ਼ਿਲਕਾ ਦੇ ਜ਼ਿਲ੍ਹਾ ਪ੫ਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਫਾਜ਼ਿਲਕਾ ਦੇ 270 ਏਕਲ ਸਕੂਲਾਂ ਦੇ ਆਏ ਬੱਚਿਆਂ ਤੇ ਆਚਾਰਿਆਂ ਨੇ ਭਾਰਤ ਮਾਤਾ ਦੀ ਜੈ, ਵਿਵੇਕਾਨੰਦ ਅਮਰ ਰਹੇ ਨਾਅਰਿਆਂ ਨਾਲ ਅਕਾਸ਼ ਗੂੰਜਾ ਦਿੱਤਾ। ਇਸ ਮੌਕੇ ਬੀਐੱਸਐੱਫ ਦੇ ਡਿਪਟੀ ਕਮਾਡੈਂਟ ਜੇਆਰ ਚੌਧਰੀ, ਸਹਾਇਕ ਕਮਾਡੈਂਟ ਜਗਦੀਸ਼ ਰਾਠੌਰ, ਸਮਾਜ-ਸੇਵਕ ਸਿਧਾਰਥ ਪੈੜੀਵਾਲ, ਸੁਸ਼ੀਲ ਗਲਹੋਤਰਾ, ਨਰਿੰਦਰ ਸਿੰਘ ਸਵਨਾ, ਜੰਗੀਰ ਸਿੰਘ ਘੋਘਾ ਅਤੇ ਸਨਾਤਮ ਧਰਮ ਸੀਨੀਅਰ ਸੈਕੰਡਰੀ ਸਕੂਲ ਦੇ ਪਿ੫ੰਸੀਪਲ ਦਿਨੇਸ਼ ਸ਼ਰਮਾ ਤੇ ਹੋਰਨਾਂ ਨੇ ਸਵਾਮੀ ਵਿਵੇਕਾਨੰਦ ਦੇ ਚਿੱਤਰ 'ਤੇ ਫੁੱਲ ਭੇਟ ਕਰ ਕੇ ਨਮਨ ਕੀਤਾ। ਇਸ ਮੌਕੇ ਲੀਲਾਧਰ ਸ਼ਰਮਾ ਨੇ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਸਬੰਧੀ ਦੱਸਿਆ ਕਿ ਜਦੋਂ ਉਹ ਵਿਦੇਸ਼ ਤੋਂ ਪਰਤੇ ਸਨ ਤਾਂ ਆਪਣੇ ਦੇਸ਼ ਦੀ ਪਵਿੱਤਰ ਮਿੱਟੀ ਨੂੰ ਨਮਨ ਕਰ ਕੇ ਉਸ 'ਚ ਲੇਟਣ ਲੱਗੇ ਤੇ ਕਹਿਣ ਲੱਗੇ ਕਿ ਮੈਂ ਆਪਣੀ ਭਾਰਤ ਮਾਤਾ ਦੀ ਗੋਦ 'ਚ ਆ ਗਿਆ ਹਾਂ। ਇਸ ਲਈ ਅੱਜ ਭਾਰਤੀ ਸਰਹੱਦ 'ਤੇ ਉਨ੍ਹਾਂ ਦੀ ਜੈਅੰਤੀ ਮਨਾਈ ਗਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Swami vevekanand jyanti