ਫਿਲਮਾਂ 'ਚ ਰਾਸ਼ਟਰੀ ਗੀਤ ਵੱਜਣ 'ਤੇ ਖੜੇ ਹੋਣ ਦੀ ਲੋੜ ਨਹੀਂ : ਸੁਪਰੀਮ ਕੋਰਟ

Updated on: Tue, 14 Feb 2017 11:50 PM (IST)
  
SUPREME COURT ON NATIONAL ANTHEM

ਫਿਲਮਾਂ 'ਚ ਰਾਸ਼ਟਰੀ ਗੀਤ ਵੱਜਣ 'ਤੇ ਖੜੇ ਹੋਣ ਦੀ ਲੋੜ ਨਹੀਂ : ਸੁਪਰੀਮ ਕੋਰਟ

ਨਵੀਂ ਦਿੱਲੀ (ਪੀਟੀਆਈ) :

ਸੁਪਰੀਮ ਕੋਰਟ ਨੇ ਅੱਜ ਸਪੱਸ਼ਟ ਕੀਤਾ ਕਿ ਕਿਸੇ ਫਿਲਮ, ਦਸਤਾਵੇਜ਼ੀ ਜਾਂ ਸਮਾਚਾਰ ਫਿਲਮ ਦੀ ਕਹਾਣੀ ਦੇ ਹਿੱਸੇ ਦੇ ਰੂਪ 'ਚ ਰਾਸ਼ਟਰੀ ਗੀਤ ਵੱਜਣ ਦੌਰਾਨ ਦਰਸ਼ਕਾਂ ਨੂੰ ਖੜਾ ਹੋਣ ਦੀ ਲੋੜ ਨਹੀਂ ਹੈ। ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਆਰ ਭਾਨੂਮਤੀ ਦੇ ਬੈਂਚ ਨੇ ਇਹ ਸਪੱਸ਼ਟੀਕਰਨ ਉਸ ਸਮੇਂ ਦਿੱਤਾ ਜਦੋਂ ਪਟੀਸ਼ਨਰਾਂ 'ਚੋਂ ਇਕ ਨੇ ਕਿਹਾ ਕਿ ਸੁਪਰੀਮ ਕੋਰਟ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਫਿਲਮ, ਦਸਤਾਵੇਜ਼ੀ ਜਾਂ ਸਮਾਚਾਰ ਫਿਲਮ 'ਚ ਰਾਸ਼ਟਰੀ ਗੀਤ ਵੱਜਣ 'ਤੇ ਵੀ ਦਰਸ਼ਕਾਂ ਨਾਲ ਖੜਾ ਹੋਣ ਦੀ ਉਮੀਦ ਕਰਦੇ ਹਾਂ।

ਬੈਂਚ ਨੇ ਕਿਹਾ ਕਿ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਜਦੋਂ ਕਿਸੇ ਫਿਲਮ, ਸਮਾਚਾਰ ਫਿਲਮ ਜਾਂ ਦਸਤਾਵੇਜ਼ੀ ਦੀ ਕਹਾਣੀ ਦੇ ਹਿੱਸੇ ਦੇ ਰੂਪ 'ਚ ਰਾਸ਼ਟਰੀ ਗੀਤ ਵੱਜਦਾ ਹੈ ਤਾਂ ਦਰਸ਼ਕਾਂ ਨੂੰ ਖੜਾ ਹੋਣ ਦੀ ਲੋੜ ਨਹੀਂ ਹੈ। ਬੈਂਚ ਨੇ ਕਿਹਾ ਕਿ ਪਟੀਸ਼ਨਰਾਂ ਵੱਲੋਂ ਉਠਾਏ ਗਏ ਬਿੰਦੂਆਂ 'ਤੇ ਚਰਚਾ ਦੀ ਲੋੜ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 18 ਅਪ੍ਰੈਲ ਲਈ ਨਿਰਧਾਰਤ ਕਰ ਦਿੱਤੀ। ਸੁਪਰੀਮ ਕੋਰਟ ਨੇ ਪਿਛਲੇ ਸਾਲ 30 ਨਵੰਬਰ ਨੂੰ ਦੇਸ਼ ਦੇ ਸਾਰੇ ਸਿਨੇਮਾ ਘਰਾਂ ਨੂੰ ਆਦੇਸ਼ ਦਿੱਤਾ ਸੀ ਕਿ ਫਿਲਮ ਦਾ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰੀ ਗੀਤ ਵਜਾਇਆ ਜਾਏ ਅਤੇ ਦਰਸ਼ਕਾਂ ਨੂੰ ਇਸ ਪ੍ਰਤੀ ਸਨਮਾਨ 'ਚ ਖੜ੍ਹਾ ਹੋਣਾ ਚਾਹੀਦਾ ਹੈ।

ਅਦਾਲਤ ਨੇ ਸ਼ਿਆਮ ਨਾਰਾਇਣ ਚੋਕਸੀ ਦੀ ਜਨ ਹਿੱਤ ਪਟੀਸ਼ਨ 'ਤੇ ਇਹ ਆਦੇਸ਼ ਦਿੱਤਾ ਸੀ। ਇਸ ਨੇ ਅਨੇਕ ਨਿਰਦੇਸ਼ ਦਿੰਦੇ ਹੋਏ ਕਿਹਾ ਸੀ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਨਾਗਰਿਕਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਹ ਇਕ ਦੇਸ਼ 'ਚ ਰਹਿ ਰਹੇ ਹਨ ਅਤੇ ਰਾਸ਼ਟਰੀ ਗੀਤ ਦੇ ਪ੍ਰਤੀ ਸਨਮਾਨ ਦਰਸਾਉਣਾ ਉਨ੍ਹਾਂ ਦਾ ਫਰਜ਼ ਹੈ ਜੋ ਸਾਡੀ ਸੰਵਿਧਾਨਕ ਦੇਸ਼-ਭਗਤੀ ਅਤੇ ਬੁਨਿਆਦੀ ਰਾਸ਼ਟਰੀਅਤਾ ਸ਼ਾਨ ਦਾ ਪ੍ਰਤੀਕ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: SUPREME COURT ON NATIONAL ANTHEM