ਮੈਡਮ ਨੂੰ ਸਾੜੀ ਦਿਵਾਉਂਦੇ ਅਤੇ ਸਾਹਬ ਨੂੰ ਫਸਾੳਂੁਦੇ

Updated on: Sat, 12 Aug 2017 09:03 PM (IST)
  

ਅਫ਼ਸਰਾਂ ਦੀਆਂ ਪਤਨੀਆਂ ਨੂੰ ਬੁਲਾ ਕੇ ਦਿੱਤਾ ਜਾਂਦਾ ਸੀ ਤੋਹਫ਼ਾ

ਬਾਹਰ ਤੋਂ ਖ਼ਰੀਦ ਕੇ ਕਿਹਾ ਜਾਂਦਾ ਸੀ ਕਿ ਸ੫ਜਨ 'ਚ ਬਣੀ ਹੈੇ ਸਿਲਕ ਦੀ ਸਾੜੀ

ਬੰਗਲੇ ਤਕ ਪਹੁੰਚ ਬਣਨ ਨਾਲ ਹੀ ਅਫ਼ਸਰਾਂ ਨੂੰ ਮਿਲਣ ਲੱਗ ਜਾਂਦੀ ਮੁਨਾਫ਼ੇ 'ਚ ਹਿੱਸੇਦਾਰੀ

ਸੰਜੇ ਸਿੰਘ, ਭਾਗਲਪੁਰ :

ਸ੫ਜਨ ਮਹਿਲਾ ਵਿਕਾਸ ਸਹਿਯੋਗ ਕਮੇਟੀ ਭਾਗਲਪੁਰ ਦੇ ਵੱਡੇ ਸਰਕਾਰੀ ਅਫ਼ਸਰਾਂ ਦੀਆਂ ਪਤਨੀਆਂ ਨੂੰ ਕੀਮਤੀ ਸਾੜੀਆਂ ਤੋਹਫ਼ੇ 'ਚ ਮਿਲਦੀਆਂ ਸਨ। ਸਾਹਬ ਦੇ ਘਰ ਤਕ ਪਹੁੰਚ ਬਣਾਉਣ ਲਈ ਪਹਿਲਾਂ ਮੈਡਮ ਨੂੰ ਲਲਚਾਇਆ ਜਾਂਦਾ ਸੀ। ਗੱਲ ਬਣਦੇ ਸਾਰ ਹੀ ਮੁਨਾਫ਼ੇ ਦਾ ਹਿੱਸਾ ਸਾਹਬ ਨੂੰ ਮਿਲਣ ਲੱਗ ਜਾਂਦਾ ਸੀ। ਕਿਸੇ ਜ਼ਿਲ੍ਹਾ ਅਧਿਕਾਰੀ ਦੇ ਆਉਣ 'ਤੇ ਉਨ੍ਹਾਂ ਦੀ ਪਤਨੀ ਨੂੰ ਸ੫ਜਨ ਤਕ ਭੇਜਣ ਲਈ ਯੋਜਨਾ ਤਿਆਰ ਕੀਤੀ ਜਾਂਦੀ। ਜਦ ਮੈਡਮ ਉਥੇ ਤਕ ਪਹੁੰਚ ਜਾਂਦੀ ਤਾਂ ਉਸ ਨੂੰ ਕੀਮਤੀ ਸਾੜੀ ਅਤੇ ਹੋਰ ਤੋਹਫ਼ੇ ਦਿੱਤੇ ਜਾਂਦੇ ਸਨ। ਇਹ ਸਾੜੀਆਂ ਉਥੇ ਬਣਦੀਆਂ ਨਹੀਂ ਸਗੋਂ ਬਾਜ਼ਾਰ ਤੋਂ ਖ਼ਰੀਦ ਕੇ ਦਿੱਤੀਆਂ ਜਾਂਦੀਆਂ ਸੀ। ਦੱਸਿਆ ਜਾਂਦਾ ਸੀ ਕਿ ਸਿਲਕ ਦੀ ਸਾੜੀ ਇਥੇ ਹੀ ਬਣਦੀ ਹੇੈ। ਉਪਹਾਰ ਦੇਣ ਲਈ ਪਿੰਕੀ ਨਾਮਕ ਗਹਿਣੇ ਵੇਚਣ ਵਾਲੇ ਨੂੰ ਵੀ ਬੁਲਾਇਆ ਜਾਂਦਾ ਸੀ। ਮੈਡਮ ਆਪਣੇ ਪਸੰਦ ਦੇ ਗਹਿਣਿਆਂ ਦੀ ਚੋਣ ਕਰਦੀ। ਮੈਡਮ ਦੇ ਖ਼ੁਸ਼ ਹੋਣ ਨਾਲ ਹੀ ਸ੫ਜਨ ਦੀ ਪਹੁੰਚ ਸਾਹਬ ਦੇ ਬੰਗਲੇ ਤਕ ਹੋਣ ਲੱਗ ਜਾਂਦੀ ਸੀ। ਬੈਂਕ ਅਧਿਕਾਰੀਆਂ ਦੀ ਵਿਸ਼ੇਸ਼ ਭੂਮਿਕਾ ਮੰਨੀ ਜਾਂਦੀ ਸੀ। ਜਾਂਚ 'ਚ ਲੱਗੇ ਇਕ ਆਈਜੀ ਪੱਧਰ ਦੇ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਦੁਆਰਾ ਜ਼ਿਲ੍ਹਾ ਪ੫ਸ਼ਾਸਨ ਦੀ ਸਰਕਾਰੀ ਰਾਸ਼ੀ ਸਵੇੈਪ ਮੋਡ ਅਤੇ ਚੈੱਕ ਨਾਲ ਭੇਜੀ ਜਾਂਦੀ ਸੀ। ਸਵੈਪ ਮੋਡ ਨਾਲ ਆਈ ਰਕਮ ਸਿੱਧੇ ਹੀ ਸ੫ਜਨ ਦੇ ਖਾਤੇ 'ਚ ਪਾ ਦਿੱਤੀ ਜਾਂਦੀ ਸੀ। ਸ੫ਜਨ ਇਨ੍ਹਾਂ ਪੈਸਿਆਂ ਨੂੰ ਸ਼ਹਿਰ ਦੇ ਕਾਰੋਬਾਰੀਆਂ ਨੂੰ ਵਿਆਜ 'ਤੇ ਦਿੰਦਾ ਸੀ। ਇਸ ਮੁਨਾਫ਼ੇ ਦੀ ਰਕਮ 'ਚ ਅਧਿਕਾਰੀਆ ਨੂੰ ਹਿੱਸਾ ਜਾਂਦਾ ਸੀ।

ਸ੫ਜਨ ਪੇੈਸੇ ਨਾਲ ਹੁੰਦੀ ਸੀ ਹਵਾਈ ਯਾਤਰਾ

ਸ਼ਹਿਰ 'ਚ ਜਯੰਤ ਨੌਜਵਾਨ ਦਾ ਕੰਮ ਹਵਾਈ ਯਾਤਰਾ ਲਈ ਟਿਕਟਾਂ ਦਾ ਪ੫ਬੰਧ ਕਰਨਾ ਹੁੰਦਾ ਸੀ। ਅਧਿਕਾਰੀਆਂ ਲਈ ਦੇਸ਼ ਅਤੇ ਵਿਦੇਸ਼ ਦੀ ਯਾਤਰਾ ਦਾ ਪ੫ਬੰਧ ਸ੫ਜਨ ਦੇ ਪੈਸਿਆਂ ਨਾਲ ਕੀਤੀ ਜਾਂਦੀ ਸੀ। ਪਟਨਾ ਅਤੇ ਦਿੱਲੀ ਰਹਿਣ ਵਾਲੇ ਨੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲੲਂੀ ਹਵਾਈ ਯਾਤਰਾ ਦਾ ਪ੫ਬੰਧ ਕੀਤਾ ਜਾਂਦਾ ਸੀ। ਜਾਂਚ ਅਧਿਕਾਰੀ ਦੀ ਨਜ਼ਰ ਇਸ ਮਾਮਲੇ 'ਤੇ ਵੀ ਹੈ।

ਕਈ ਨੇਤਾਵਾਂ ਦੀਆਂ ਤਸਵੀਰਾਂ ਲੱਗੀਆਂ ਹਨ ਦਫ਼ਤਰ 'ਚ

ਭਾਗਲਪੁਰ ਦਾ ਕੋਈ ਐਸਾ ਹੀ ਨੇਤਾ ਜਾਂ ਅਧਿਕਾਰੀ ਹੋਵੇ ਜੋ ਸ੫ਜਨ ਦੇ ਦਫ਼ਤਰ ਨਾ ਗਿਆ ਹੋਵੇ। ਸਾਰੇ ਅਫ਼ਸਰਾਂ ਦੀਆਂ ਫੋਟੋਗ੫ਾਫ਼ੀ ਕਰਵਾਈ ਗਈ ਹੈ। ਉਸ ਤਸਵੀਰ ਨੂੰ ਦਫ਼ਤਰ 'ਚ ਲਗਾਇਆ ਜਾਂਦਾ ਸੀ। ਦੋ ਦਰਜਨਾਂ ਤੋਂ ਵੱਧ ਅਧਿਕਾਰੀ ਆਈਏਐੱਸ ਅਤੇ ਆਈਪੀਐੱਸ ਦੀਆਂ ਤਸਵੀਰਾਂ ਸ੫ਜਨ ਦੇ ਦਫ਼ਤਰ 'ਚ ਵੇਖੀਆਂ ਜਾ ਸਕਦੀਆਂ ਹਨ। ਕਈ ਮੰਤਰੀਆਂ, ਵਿਧਾਇਕਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ ਰਾਹੀਂ ਸ੫ਜਨ ਮਹਿਲਾ ਵਿਕਾਸ ਸਹਿਯੋਗ ਕਮੇਟੀ ਦੀ ਤੱਤਕਾਲੀ ਮੁਖੀ ਮਨੋਰਮਾ ਦੇਵੀ ਪ੫ਭਾਵ ਨੂੰ ਪੇਸ਼ ਕੀਤਾ ਗਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: sirjan office