ਚੰਡੀਗੜ੍ਹ : ਪੰਜਾਬ ਦਾ ਜੰਮਪਲ ਅੰਸ਼ਦੀਪ ਸਿੰਘ ਭਾਟੀਆ ਪਹਿਲਾ ਸਿੱਖ ਨੌਜਵਾਨ ਹੈ, ਜੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ਕਰੇਗਾ¢ ਅੰਸ਼ਦੀਪ ਨੇ ਪਿਛਲੇ ਹਫ਼ਤੇ ਹੀ ਰਾਸ਼ਟਰਪਤੀ ਦੇ ਸੁਰੱਖਿਆ ਮੁਲਾਜ਼ਮਾਂ ਵਿਚ ਸ਼ਾਮਲ ਹੋਣ ਲਈ ਲੋੜੀਂਦੀ ਸਿਖਲਾਈ ਪੂਰੀ ਕੀਤੀ ਹੈ। ਅੰਸ਼ਦੀਪ ਨੇ ਇਹ ਸਭ ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖਦਿਆਂ ਸੰਭਵ ਕੀਤਾ ਹੈ¢ ਅੰਸ਼ਦੀਪ ਦਾ ਸੁਪਨਾ ਸੀ ਕਿ ਉਹ ਇਕ ਦਿਨ ਅਮਰੀਕਾ ਦੇ ਰਾਸ਼ਟਰਪਤੀ ਦੀ ਸੁਰੱਖਿਆ 'ਚ ਸ਼ਾਮਲ ਹੋਵੇ, ਪਰ ਉਸ ਦੀ ਦਿੱਖ (ਦਸਤਾਰ ਤੇ ਕੇਸ) ਇਸ ਰਾਹ 'ਚ ਰੋੜ੍ਹਾ ਬਣ ਰਹੇ ਸਨ ਪਰ ਉਸ ਨੇ ਹਾਰ ਨਾ ਮੰਨੀ ਤੇ ਅਦਾਲਤ ਦਾ ਬੂਹਾ ਖੜ੍ਹਕਾਇਆ¢ ਉਸ ਨੇ ਅਮਰੀਕੀ ਰਾਸ਼ਟਰਪਤੀ ਦੇ ਸੁਰੱਖਿਆ ਮੁਲਾਜ਼ਮਾਂ ਵਿਚ ਸ਼ਾਮਲ ਹੋਣ ਲਈ ਕੇਸ ਤੇ ਦਸਤਾਰ ਨੂੰ ਹਟਾਉਣ ਦੀ ਸਲਾਹ ਦੇਣ ਵਾਲਿਆਂ ਨੂੰ ਅਦਾਲਤੀ ਹੁਕਮਾਂ ਨਾਲ ਮੂੰਹ ਤੋੜ ਜਵਾਬ ਦਿੱਤਾ¢ ਅੰਸ਼ਦੀਪ ਦਾ ਇਥੋਂ ਤਕ ਪਹੁੰਚਣ ਦਾ ਸਫ਼ਰ ਚੁਣੌਤੀਆਂ ਭਰਿਆ ਸੀ। ਅੰਸ਼ਦੀਪ ਦਾ ਪਰਿਵਾਰ 1984 ਦੇ ਸਿੱਖ ਕਤਲੇਆਮ ਸਮੇਂ ਕਾਨਪੁਰ ਤੋਂ ਲੁਧਿਆਣਾ ਆ ਕੇ ਵੱਸ ਗਿਆ ਸੀ¢ ਉਦੋਂ ਅੰਸ਼ਦੀਪ ਸਿਰਫ਼ 10 ਸਾਲਾਂ ਦਾ ਸੀ¢