ਗੁਰਦਾਸਪੁਰ- ਗੁਰਦਾਸਪੁਰ ਦੇ ਪਿੰਡ ਘੁੰਮਣ ਕਲਾਂ 'ਚ ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਪੈੱ੍ਰਸ ਕਾਨਫਰੰਸ 'ਚ ਕਿਹਾ ਬੇਅਦਬੀ ਮਾਮਲਿਆਂ 'ਚ ਦੋਸ਼ੀਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਸਿੱਧੂ ਨੇ ਕਿਹਾ ਕਿ 'ਕੀ ਬਾਦਲ ਮੰਨਦੇ ਹਨ ਕਿ ਡੇਰਾ ਪੇ੍ਰਮੀਆਂ ਨੇ ਇਹ ਗੁਨਾਹ ਕੀਤਾ ਸੀ, ਰਣਜੀਤ ਕਮਿਸ਼ਨ ਦੀ ਰਿਪੋਰਟ 'ਚ ਡੇਰਾ ਪ੍ਰੇਮੀਆਂ ਦਾ ਨਾਂ ਸ਼ਾਮਿਲ , ਸ਼ਾਂਤੀ ਨਾਲ ਬੈਠੇ ਲੋਕਾਂ 'ਤੇ ਗੋਲ਼ੀਆਂ ਕਿਉ ਚਲਾਈਆਂ ਗਈਆਂ, ਬਾਦਲਾਂ ਦਾ ਵਿਰੋਧ ਸਿੱਖ ਕੌਮ ਕਰ ਰਹੀ ਹੈ।' ਅਕਾਲੀ ਦਲ ਨੇ ਪੰਜਾਬ ਲਈ ਕਿਹੜੀਆਂ-ਕਿਹੜੀਆਂ ਕੁਰਬਾਨੀਆਂ ਦਿੱਤੀਆਂ ਹਨ, ਦੱਸੋਂ? ਅੱਜ ਸਾਰੀ ਅਸਲੀਅਤ ਸਾਹਮਣੇ ਆ ਗਈ ਹੈ। ਲੋਕਾਂ ਦੀ ਅਦਾਲਤ ਵੱਡੀ ਹੈ, ਉਹ ਹੀ ਸਜ਼ਾ ਦੇਣਗੇ, ਜ਼ੋਰਾ ਸਿੰਘ ਦੀ ਰਿਪੋਰਟ 'ਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਸਿੱਧੂ ਨੇ ਕਿਹਾ ਕਿ ਪੀੜਤਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਜਿਸ ਨੇ ਗੁਰੂ ਜੀ ਦੀ ਬੇਅਦਬੀ ਕੀਤੀ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।