ਸ਼ਰਦ ਯਾਦਵ ਦੀ ਛੁੱਟੀ, ਆਰਸੀਪੀ ਬਣੇ ਨਵਾਂ ਨੇਤਾ

Updated on: Sat, 12 Aug 2017 06:48 PM (IST)
  

ਨਵੀਂ ਦਿੱਲੀ (ਏਜੰਸੀ) :

ਬਿਹਾਰ 'ਚ ਜੇਡੀਯੂ ਦੇ ਬਾਗੀ ਤੇਵਰ ਅਪਣਾਉਣ ਵਾਲੇ ਸ਼ਰਦ ਯਾਦਵ 'ਤੇ ਕਾਰਵਾਈ ਦਾ ਪਹਿਲਾ ਪੜਾਅ ਸ਼ੁਰੂ ਹੋ ਗਿਆ ਹੈ। ਪਹਿਲੇ ਪੜਾਅ 'ਚ ਸ਼ਰਦ ਯਾਦਵ ਨੂੰ ਰਾਜ ਸਭਾ 'ਚ ਸੰਸਦੀ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ। ਅੱਜ ਜੇਡੀਯੂ ਦੇ ਵਫ਼ਦ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂੁ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਵਫ਼ਦ ਨੇ ਪਾਰਟੀ ਵੱਲੋਂ ਪੱਤਰ ਦਿੱਤਾ ਕਿ ਸ਼ਰਦ ਯਾਦਵ ਦੀ ਥਾਂ ਆਰਸੀਪੀ ਸਿੰਘ ਰਾਜ ਸਭਾ 'ਚ ਸੰਸਦੀ ਪਾਰਟੀ ਦੇ ਨੇਤਾ ਹੋਣਗੇ। ਵੈਂਕਈਆ ਨਾਇਡੂ ਨੇ ਜੇਡੀਯੂ ਦੇ ਪੱਤਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਫ਼ਦ 'ਚ ਜੇਡੀਯੂ ਦੇ ਸੰਸਦ ਮੈਂਬਰ ਹਰੀਵੰਸ਼, ਆਰਸੀਪੀ ਸਿੰਘ, ਅਨਿਲਸਾਹਨੀ, ਕੌਸ਼ਲੇਂਦਰ ਕੁਮਾਰ, ਜੇਡੀਯੂ ਦੇ ਜਨਰਲ ਸਕੱਤਰ ਸੰਜੇ ਝਾਅ ਸ਼ਾਮਿਲ ਸਨ।

ਸੂਤਰਾਂ ਮੁਤਾਬਿਕ ਨਿਤਿਸ਼ ਵੱਲੋਂ ਭਾਜਪਾ ਦੇ ਨਾਲ ਸਰਕਾਰ ਬਣਾਉਣ ਦੇ ਫ਼ੈਸਲੇ 'ਤੇ ਲਗਾਤਾਰ ਸਵਾਲ ਉਠਾਉਣ 'ਤੇ ਸ਼ਰਦ ਯਾਦਵ ਨੂੰ ਛੇਤੀ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਜਾ ਸਕਦਾ ਹੈ। ਪਾਰਟੀ ਸਰਬ ਸੰਮਤੀ ਨਾਲ ਨਿਤਿਸ਼ ਨੂੰ ਫੈਸਲਾ ਲੈਣ ਲਈ ਅਧਿਕਾਰਤ ਕਰੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: sharad yadav