ਸ਼ਾਹ ਵੱਲੋਂ ਨਿਤਿਸ਼ ਨੂੰ ਐੱਨਡੀਏ 'ਚ ਸ਼ਾਮਿਲ ਹੋਣ ਦਾ ਸੱਦਾ

Updated on: Sat, 12 Aug 2017 05:57 PM (IST)
  

ਨਵੀਂ ਦਿੱਲੀ (ਪੀਟੀਆਈ) :

ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਕੇਂਦਰ 'ਚ ਹਾਕਮ ਨੈਸ਼ਨਲ ਡੈਮੋਯੇਟਿਕ ਐਲਾਇੰਸ (ਅੱੈਨਡੀਏ) 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਨਿਤਿਸ਼ ਕੁਮਾਰ ਦੀ ਪਾਰਟੀ ਜੇਡੀਯੂ ਅਤੇ ਭਾਜਪਾ ਨੇ ਬਿਹਾਰ 'ਚ ਗੱਠਜੋੜ ਸਰਕਾਰ ਦਾ ਨਿਰਮਾਣ ਕੀਤਾ ਹੈ। ਅਮਿਤ ਸ਼ਾਹ ਨੇ ਟਵੀਟ 'ਚ ਕਿਹਾ ਕਿ ਮੈਂ ਜੇਡੀਯੂ ਦੇ ਪ੍ਰਧਾਨ ਨਿਤਿਸ਼ ਕੁਮਾਰ ਨੂੰ ਆਪਣੇ ਨਿਵਾਸ 'ਤੇ ਸ਼ੁੱਕਰਵਾਰ ਨੂੰ ਮਿਲਿਆ। ਮੈਂ ਜੇਡੀਯੂ ਨੂੰ ਅੱੈਨਡੀਏ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਅਜਿਹੀ ਸੰਭਾਵਨਾ ਹੈ ਕਿ ਜੇਡੀਯੂ 19 ਅਗਸਤ ਨੂੰ ਪਟਨਾ 'ਚ ਹੋਣ ਵਾਲੀ ਆਪਣੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ 'ਚ ਐੱਨਡੀਏ 'ਚ ਸ਼ਾਮ ਹੋਣ ਦੀ ਤਜਵੀਜ਼ ਨੂੰ ਮਨਜ਼ੂਰੀ ਦੇਵੇਗੀ। ਇਹ ਪੁੱਛੇ ਜਾਣ 'ਤੇ ਕਿ ਕੀ ਜੇਡੀਯੂ ਮੋਦੀ ਮੰਤਰੀ ਮੰਡਲ 'ਚ ਸ਼ਾਮਿਲ ਹੋਵੇਗਾ, ਜੇਡੀਯੂ ਦੇ ਕਿ ਨੇਤਾ ਨੇ ਕਿਹਾ ਕਿ ਅਜਿਹਾ ਫ਼ੈਸਲਾ ਸੁਭਾਵਿਕ ਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਬਿਹਾਰ 'ਚ ਮਿਲ ਕੇ ਸਰਕਾਰ ਬਣਾਈ ਹੈ, ਤਦ ਇਹ ਸੁਭਾਵਿਕ ਹੈ ਕਿ ਅਸੀਂ ਕੇਂਦਰ 'ਚ ਵੀ ਸ਼ਾਮਿਲ ਹੋਈਏ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: shah and nitish