ਫਰੀਦਕੋਟ: ਸ੫ੀ ਗੁਰੂ ਗ੫ੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਿਚ ਸਾਬਕਾ ਮੁੱਖ ਮੰਤਰੀ ਪ੫ਕਾਸ਼ ਸਿੰਘ ਬਾਦਲ ਨੂੰ ਜੁੱਤੀ ਮਾਰਨ ਵਾਲੇ ਗੁਰਬਚਨ ਸਿੰਘ ਨੂੰ ਮਲੋਟ ਅਦਾਲਤ ਨੇ ਦੋ ਸਾਲ ਦੀ ਸਜ਼ਾ ਸੁਣਾਈ ਹੈ। ਗੁਰਬਚਨ ਸਿੰਘ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ ਦਾ ਭਰਾ ਹੈ। ਗੁਰਬਚਨ ਸਿੰਘ ਨੇ ਵਿਧਾਨ ਸਭਾ ਚੋਣਾਂ ਦੇ ਪ੫ਚਾਰ ਮੌਕੇ ਹਲਕਾ ਲੰਬੀ ਦੇ ਪਿੰਡ ਰੱਤਾਖੇੜਾ ਵਿਚ ਬਾਦਲ ਵੱਲ ਜੁੱਤੀ ਸੱੁਟੀ ਸੀ। ਉਸ ਮਗਰੋਂ ਬਾਦਲ ਘਬਰਾ ਕੇ ਆਪਣਾ ਚੋਣ ਪ੫ਚਾਰ ਖ਼ਤਮ ਕਰ ਘਰ ਪਰਤ ਗਏ ਸਨ। ਇਸ ਮੌਕੇ ਬਾਦਲ ਦੀ ਐਨਕ ਵੀ ਟੁੱਟ ਗਈ ਸੀ। ਮੁਕਤਸਰ ਪੁਲਿਸ ਦੇ ਥਾਣਾ ਕਬਰਵਾਲਾ ਵਿਚ ਗੁਰਬਚਨ ਸਿੰਘ ਖ਼ਿਲਾਫ਼ ਧਾਰਾ 353, 355, 186 ਤਹਿਤ ਕੇਸ ਦਰਜ ਕੀਤਾ ਗਿਆ ਸੀ। ਜੁੱਤੀ ਮਾਰਨ ਤੋਂ ਬਾਅਦ ਗੁਰਬਚਨ ਸਿੰਘ ਉੱਥੇ ਹੀ ਖੜ੍ਹਾ ਰਿਹਾ ਸੀ, ਜਿਸ ਨੂੰ ਪੁਲਿਸ ਨੇ ਉਦੋਂ ਗਿ੫ਫਤਾਰ ਕਰ ਲਿਆ ਸੀ¢ਜ਼ਿਕਰਯੋਗ ਹੈ ਕਿ ਉਸ ਵੇਲੇ ਸ੍ਰੀ ਗੁਰੂ ਗ੫ੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਸਿੱਖ ਸੰਗਤ ਵਿਚ ਬਹੁਤ ਰੋਸ ਸੀ।