ਪੰਚਾਇਤੀ ਫੰਡਾਂ 'ਚ ਘਪਲੇ ਕਾਰਨ ਸਰਪੰਚ ਮੁਅੱਤਲ

Updated on: Thu, 31 Aug 2017 06:35 PM (IST)
  

ਸ਼ਾਮ ਸਿੰਘ ਘੁੰਮਣ, ਦੀਨਾਨਗਰ : ਪੰਚਾਇਤੀ ਫੰਡਾਂ 'ਚ ਘਪਲੇ ਦੇ ਦੋਸ਼ਾਂ ਤਹਿਤ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਗੱਜੂ ਜਗੀਰ ਦੇ ਸਰਪੰਚ ਸਤੀਸ਼ ਕੁਮਾਰ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਡਾਇਰੈਕਟਰ ਸਿਬਿਨ ਸੀ. ਵੱਲੋਂ ਜਾਰੀ ਪੱਤਰ ਮੁਤਾਬਕ ਪਿੰਡ ਗੱਜੂ ਜਗੀਰ ਦੇ ਸਰਪੰਚ ਸਤੀਸ਼ ਕੁਮਾਰ ਖ਼ਿਲਾਫ਼ ਵਿਭਾਗ ਨੂੰ ਪੰਚਾਇਤੀ ਫੰਡਾਂ ਚ ਘਪਲੇਬਾਜ਼ੀ ਜਿਨ੍ਹਾਂ 'ਚ ਪੰਚਾਇਤੀ ਜ਼ਮੀਨ ਦੇ ਠੇਕੇ ਤੋਂ ਪ੍ਰਾਪਤ ਰਕਮ 'ਚ ਹੇਰਫੇਰ, ਜ਼ਮੀਨ 'ਚ ਲੱਗੇ ਸਫੈਦਿਆਂ ਦੀ ਨਿਲਾਮੀ 'ਚ ਹੇਰਾ-ਫੇਰੀ ਸਮੇਤ ਹੋਰ ਕਈ ਕੰਮਾਂ 'ਚ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ਮਗਰੋਂ ਪੜਤਾਲ ਦਾ ਕੰਮ ਉੱਪ ਮੁੱਖ ਕਾਰਜਕਾਰੀ ਅਫਸਰ ਜ਼ਿਲ੍ਹਾ ਪ੍ਰੀਸ਼ਦ ਪਠਾਨਕੋਟ ਨੂੰ ਸੌਂਪ ਕੇ ਮਾਮਲੇ ਦੀ ਦੋ ਵਾਰ ਪੜਤਾਲ ਕਰਵਾਈ ਗਈ। ਜਾਂਚ ਅਧਿਕਾਰੀ ਵੱਲੋਂ ਦੋਸ਼ ਸਹੀ ਪਾਏ ਜਾਣ ਦੀ ਭੇਜੀ ਗਈ ਰਿਪੋਰਟ ਪਿੱਛੋਂ ਕਾਰਵਾਈ ਕਰਦਿਆਂ ਸਰਪੰਚ ਨੂੰ ਫ਼ੌਰੀ ਪ੍ਰਭਾਵ ਨਾਲ ਮੁਅੱਤਲ ਕਰ ਕੇ ਗ੍ਰਾਮ ਪੰਚਾਇਤ ਦੀਆਂ ਅਗਲੇਰੀਆਂ ਕਾਰਵਾਈਆਂ 'ਚ ਹਿੱਸਾ ਲੈਣ 'ਤੇ ਮੁਕੰਮਲ ਰੋਕ ਲਗਾ ਕੇ ਗ੍ਰਾਮ ਪੰਚਾਇਤ ਦਾ ਕਾਰਜ ਭਾਰ ਬੀਡੀਓ ਜਗੀਰ ਸਿੰਘ ਨੂੰ ਸੌਂਪਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Sarpanch dismiss in fraud