ਐਤਵਾਰ ਵਿਸ਼ੇਸ਼ : ਸਕੂਲ 'ਚ ਹਿੰਦੂ-ਮੁਸਲਿਮ ਇਕੱਠੇ ਹੀ ਪੜ੍ਹਦੇ ਹਨ ਗੀਤਾ

Updated on: Sat, 12 Aug 2017 06:21 PM (IST)
  

ਧੰਨਬਾਦ ਦੇ ਸੰਸਕਿ੫ਤ ਦੇ ਉੱਚ ਵਿਦਿਆਲੇ 'ਚ ਉਰਦੂ ਦੀ ਥਾਂ ਸੰਸਕਿ੫ਤ ਭਾਸ਼ਾ 'ਚ ਮਾਹਿਰ ਹੋ ਰਹੇ ਮੁਸਲਿਮ ਬੱਚੇ

2015 'ਚ 13,2016 'ਚ 23 ਬੱਚਿਆਂ ਨੇ ਸੰਸਿਯਤ ਮਾਧਿਅਮ ਰਾਹੀਂ ਦਸਵੀਂ ਦੀ ਪ੫ੀਖਿਆ ਪਾਸ ਕੀਤੀ

ਅਸ਼ੀਸ਼ ਸਿੰਘ, ਧੰਨਬਾਦ :

ਧੰਨਬਾਦ 'ਚ ਇਕ ਐਸਾ ਸਕੂਲ ਹੈ ਜਿੱਥੇ ਹਿੰਦੂ ਮੁਸਲਿਮ ਵਿਦਿਆਰਥੀ ਇਕੱਠੇ ਬੈਠ ਕੇ ਗੀਤਾ ਦੇ ਸ਼ਲੋਕ ਪੜ੍ਹਦੇ ਹਨ ਅਤੇ ਵੇਦ, ਜੋਤਿਸ਼, ਦਰਸ਼ਨ ਅਤੇ ਕਰਮਕਾਂਡ ਦੀ ਪੜ੍ਹਾਈ ਕੀਤੀ ਜਾਂਦੀ ਹੈ। ਇਸ ਸਕੂਲ 'ਚ ਪੜ੍ਹਨ ਵਾਲੇ ਮੁਸਲਿਮ ਬੱਚਿਆਂ ਨੂੰ ਸ਼ਾਂਤੀ ਪਾਠ 'ਸਰਵੇ ਭਵੰਤੁ ਸੁਖਿਨ : ਸਰਵੇ ਸੰਤੁ ਨਿਰਾਮਯਾ, ਸਰਵੇ ਭਦ੍ਰਾਣਿ ਪਸ਼ਯੰਤੁ ਮਾ ਕਸ਼ਚਿਤ ਦੁਖਭਾਗ ਭਵੇਤ' (ਅਰਥਾਤ ਸਾਰੇ ਸੁਖੀ ਹੋਣ, ਸਾਰੇ ਰੋਗਮੁਕਤ ਰਹਿਣ, ਸਾਰੇ ਸ਼ੁੱਭ ਘਟਨਾਵਾਂ ਦੇ ਸਾਕਸ਼ੀ ਬਣਨ ਅਤੇ ਕਿਸੇ ਨੂੰ ਵੀ ਦੁੱਖ ਦਾ ਭਾਗੀ ਨਾ ਬਣਨਾ ਪਵੇ) ਜ਼ੁਬਾਨੀ ਯਾਦ ਹੈ। ਹਿੰਦੂ ਵਿਦਿਆਰਥੀਆਂ ਨਾਲ ਚੰਦਾ ਖਾਤੂਨ, ਨੂਰਜਹਾਂ, ਯਾਸਮੀਨ, ਰੌਸ਼ਨੀ ਪਰਵੀਨ, ਮੁਰਾਦ, ਇਕਬਾਲ ਅਤੇ ਅਲੀ ਵਰਗੇ ਦਰਜਨਾਂ ਮੁਸਲਿਮ ਵਿਦਿਆਰਥੀ ਮੰਤਰ ਅਤੇ ਸੰਸਕਿ੫ਤੀ ਦੇ ਸ਼ਲੋਕਾਂ ਦਾ ਉਚਾਰਨ ਠੀਕ ਕਰਦੇ ਹਨ। ਇਸ ਦਾ ਕਾਰਨ ਹੈ ਕਿ ਇਨ੍ਹਾਂ ਬੱਚਿਆਂ ਦੇ ਮਾਂ ਬਾਪ ਦੀ ਨਜ਼ਰ 'ਚ ਧਰਮ ਨਹੀਂ, ਗਿਆਨ ਦੀ ਮੱਹਤਤਾ ਹੈ । ਇਹ ਵਿਦਿਆਰਥੀ ਵੀ ਉਨ੍ਹਾਂ ਵਿਦਿਆਰਥੀਆਂ ਨੂੰ ਪ੫ੇਰਿਤ ਕਰਦੇ ਹਨ ਜਿਨ੍ਹਾਂ ਨੇ ਅੱਠਵੀਂ ਤੋਂ ਪੜ੍ਹਾਈ ਛੱਡ ਦਿੱਤੀ ਹੈ। ਇਹ ਸਕੂਲ ਧੰਨਬਾਦ ਦੇ ਭਿਸਤੀਪਾੜਾ ਸਥਿਤ ਸੰਸਕਿ੫ਤੀ ਉੱਚ ਵਿਦਿਆਲਾ ਹੈ ਜਿੱਥੇ ਸਾਲ 2016 'ਚ 23 ਅਤੇ 2015 'ਚ 13 ਮੁਸਲਿਮ ਵਿਦਿਆਰਥੀਆਂ ਨੇ ਸੰਸਕਿ੫ਤ ਭਾਸ਼ਾ ਨਾਲ ਦਸਵੀਂ ਪਾਸ ਕੀਤੀ ਹੈ। ਇਸ ਸਾਲ ਸਕੂਲ 'ਚ ਦਾਖ਼ਲਾ ਲੈਣ ਵਾਲੇ ਕੁੱਲ 52 ਵਿਦਿਆਰਥੀਆਂ ਵਿਚੋਂ ਇਕ- ਚੌਥਾਈ ਗਿਣਤੀ ਮੁਸਲਿਮ ਬੱਚਿਆਂ ਦੀ ਹੈ ਇਥੇ ਪੜ੍ਹ ਰਹੇ ਟ੫ੈਕਸ਼ਨ ਕਾਲੋਨੀ ਦੀ ਦਸਵੀਂ ਦੀ ਵਿਦਿਆਰਥਣ ਚੰਦਾ ਖਾਤੂਨ ਸੰਸਕਿ੫ਤ ਨਾਲ ਹੀ ਅੱਗੇ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ ਤੇ ਨੁੂਰਜਹਾਂ ਲਈ ਸੰਸਿਯਤ ਦਾ ਵਿਸ਼ਾ ਮਨਪਸੰਦ ਹੈ। ਵੇਦ, ਜੋਤਿਸ਼, ਦਰਸ਼ਨ ਅਤੇ ਕਰਮਕਾਂਡ ਦੀ ਪੜ੍ਹਾਈ ਕਰਨੇ ਵਾਲੇ ਇਹ ਮੁਸਲਿਮ ਵਿਦਿਆਰਥੀ ਉਨ੍ਹਾਂ ਲੋਕਾਂ ਨੂੰ ਸ਼ੀਸ਼ਾ ਵਿਖਾ ਰਹੇ ਹਨ ਜੋ ਯੋਗ ਨੂੰ ਵੀ ਧਰਮ ਦੀ ਐਨਕ ਰਾਹੀਂ ਵੇਖਦੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Sanskrit