ਸੱਜਣ ਕੁਮਾਰ ਨੂੰ ਜ਼ਮਾਨਤ ਨਹੀਂ ਸੀ ਦੇਣੀ ਚਾਹੀਦੀ : ਐੱਸਆਈਟੀ

Updated on: Thu, 30 Nov 2017 08:29 PM (IST)
  

ਨਵੀਂ ਦਿੱਲੀ (ਪੀਟੀਆਈ) : ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਟ੫ਾਇਲ ਕੋਰਟ ਵੱਲੋਂ 1984 ਦੇ ਦੰਗਾ ਮਾਮਲੇ 'ਚ ਪੇਸ਼ਗੀ ਜ਼ਮਾਨਤ ਨਹੀਂ ਸੀ ਦੇਣੀ ਚਾਹੀਦੀ। ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਅੱਜ ਇਸ ਬਾਰੇ ਦਿੱਲੀ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ।

ਐਡੀਸ਼ਨਲ ਸਾਲੀਸਿਟਰ ਜਨਰਲ ਸੰਜੇ ਜੈਨ ਨੇ ਐੱਸਆਈਟੀ ਵੱਲੋਂ ਅਦਾਲਤ 'ਚ ਪੇਸ਼ ਹੁੰਦਿਆਂ ਜਸਟਿਸ ਅਨੂ ਮਲਹੋਤਰਾ ਨੂੰ ਦੱਸਿਆ ਕਿ ਇਸ ਮਾਮਲੇ ਵਿਚ ਗਵਾਹ ਅਦਾਲਤ ਵਿਚ ਗਵਾਹੀ ਦੇਣ ਇਸ ਕਰ ਕੇ ਨਹੀਂ ਆ ਰਹੇ ਕਿਉਂਕਿ ਸੱਜਣ ਕੁਮਾਰ ਜ਼ਮਾਨਤ ਮਿਲਣ ਕਾਰਨ ਬਾਹਰ ਫਿਰ ਰਿਹਾ ਹੈ। ਸੱਜਣ ਕੁਮਾਰ ਨੂੰ ਟ੫ਾਇਲ ਕੋਰਟ ਨੇ ਪਿਛਲੇ ਸਾਲ 21 ਦਸੰਬਰ ਨੂੰ ਪੇਸ਼ਗੀ ਜ਼ਮਾਨਤ ਦਿੱਤੀ ਸੀ। ਜੈਨ ਨੇ ਅਦਾਲਤ 'ਚ ਕਿਹਾ ਕਿ ਸੱਜਣ ਕੁਮਾਰ ਨੂੰ ਮੁਕੱਦਮੇ ਦੀ ਸੁਣਵਾਈ 'ਚ ਦੇਰੀ ਹੋਣ ਨੂੰ ਆਧਾਰ ਬਣਾ ਕੇ ਜ਼ਮਾਨਤ ਦਿੱਤੀ ਗਈ ਜੋਕਿ ਸਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਪੀੜਤ ਡਰ ਕਾਰਨ ਪੰਜਾਬ ਚਲੇ ਗਏ ਸਨ ਤੇ ਹੁਣ ਆ ਕੇ ਗਵਾਹੀ ਦੇਣ ਲੱਗੇ ਹਨ। ਜੈਨ ਨੇ ਸੱਜਣ ਕੁਮਾਰ ਦੇ ਇਸ ਬਿਆਨ ਨੂੰ ਵੀ ਗ਼ਲਤ ਦੱਸਿਆ ਕਿ ਉਸ ਵਿਰੁੱਧ ਕੇਸ ਸਿਆਸਤ ਤੋਂ ਪ੍ਰਭਾਵਿਤ ਹੈ। ਉਨ੍ਹਾਂÎ ਦੱਸਿਆ ਕਿ ਸੱਜਣ ਕੁਮਾਰ ਵਿਰੁੱਧ ਦੋ ਕੇਸ ਵਿਕਾਸਪੁਰੀ ਤੇ ਜਨਕਪੁਰੀ ਥਾਣਿਆਂ ਵਿਚ ਦਰਜ ਹਨ। ਜਨਕਪੁਰੀ ਮਾਮਲਾ ਦੋ ਸਿੱਖਾਂ ਸੋਹਣ ਸਿੰਘ ਅਤੇ ਉਸ ਦੇ ਦਾਮਾਦ ਅਵਤਾਰ ਸਿੰਘ ਦੇ ਕਤਲਾਂ ਨਾਲ ਸਬੰਧਤ ਹੈ। ਦੂਜੇ ਮਾਮਲੇ ਵਿਚ ਗੁਰਚਰਨ ਸਿੰਘ ਨੂੰ ਸਾੜ ਦਿੱਤਾ ਗਿਆ ਜੋਕਿ ਬੈੱਡ 'ਤੇ ਹੀ ਰਿਹਾ ਤੇ ਉਸ ਦੀ ਤਿੰਨ ਸਾਲ ਪਹਿਲੇ ਮੌਤ ਹੋ ਗਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: sajjan kumar