ਨਵੰਬਰ ਤੋਂ ਫਿਰ ਸੜਕਾਂ 'ਤੇ ਆ ਸਕਦੀਆਂ ਹਨ ਰੋਡ ਸਵੀਪਿੰਗ ਮਸ਼ੀਨਾਂ

Updated on: Fri, 14 Sep 2018 07:47 PM (IST)
  

ਜੇਐੱਨਐੱਨ, ਜਲੰਧਰ : ਭਾਵੇਂ ਨਗਰ ਨਿਗਮ ਅਤੇ ਮੈਸਰਜ਼ ਲਾਇਨਜ਼ ਸਰਵਿਸਿਜ਼ ਲਿਮਟਿਡ ਕੰਪਨੀ 'ਚ ਹੋਏ ਰੋਡ ਸਵੀਪਿੰਗ ਕਾਂਟ੫ੈਕਟ ਨੂੰ ਨਿਗਮ ਪ੍ਰਸ਼ਾਸਨ ਨੇ ਬੰਦ ਕਰਵਾ ਦਿੱਤਾ ਹੋਵੇ, ਪਰ ਸ਼ਹਿਰ ਵਿਚ ਨਵੰਬਰ ਤੋਂ ਇਕ ਵਾਰ ਫਿਰ ਰੋਡ ਸਵੀਪਿੰਗ ਮਸ਼ੀਨਾਂ ਸੜਕਾਂ ਦੀ ਸਫ਼ਾਈ ਕਰਦੀਆਂ ਵਿਖਾਈ ਦੇ ਸਕਦੀਆਂ ਹਨ। ਬੀਤੇ ਮੰਗਲਵਾਰ ਨੂੰ ਚੰਡੀਗੜ੍ਹ ਵਿਚ ਹੋਈ ਬੋਰਡ ਆਫ ਡਾਇਰੈਕਟਰਜ਼ ਦੀ ਬੈਠਕ ਵਿਚ ਰੋਡ ਸਵੀਪਿੰਗ ਪ੍ਰਾਜੈਕਟ ਨੂੰ ਸਮਾਰਟ ਸਿਟੀ ਵਿਚ ਸ਼ਾਮਿਲ ਕਰਨ 'ਤੇ ਮੋਹਰ ਲਗਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸਮਾਰਟ ਸਿਟੀ ਤਹਿਤ ਸ਼ਹਿਰ ਵਿਚ ਸਭ ਤੋਂ ਪਹਿਲਾਂ ਸ਼ੁਰੂ ਹੋਣ ਵਾਲਾ ਪ੍ਰਾਜੈਕਟ ਰੋਡ ਸਵੀਪਿੰਗ ਹੀ ਹੋ ਸਕਦਾ ਹੈ। ਨਗਰ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੇ ਇਸ ਸਬੰਧ ਵਿਚ ਪੁੱਛਣ 'ਤੇ ਦੱਸਿਆ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਨਵੰਬਰ ਵਿਚ ਇਕ ਵਾਰ ਫਿਰ ਰੋਡ ਸਵੀਪਿੰਗ ਮਸ਼ੀਨਾਂ ਸ਼ਹਿਰ ਵਿਚ ਸੜਕਾਂ ਦੀ ਸਫ਼ਾਈ ਕਰਦੀਆਂ ਦਿਸਣਗੀਆਂ।

ਸਮਾਰਟ ਸਿਟੀ ਦੇ ਸੂਤਰਾਂ ਨੇ ਦੱਸਿਆ ਕਿ ਸਮਾਰਟ ਸਿਟੀ ਵਿਚ ਰੋਡ ਸਵੀਪਿੰਗ ਪ੍ਰਾਜੈਕਟ ਨੂੰ ਸ਼ਾਮਿਲ ਕਰਨ ਅਤੇ ਨਿਗਮ ਨਾਲ ਹੋਏ ਇਕ ਨਿੱਜੀ ਕੰਪਨੀ ਦੇ ਸਮਝੌਤੇ ਦਾ ਆਪਸ ਵਿਚ ਕੋਈ ਲੈਣਾ-ਦੇਣਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਆਪਣੀਆਂ ਰੋਡ ਸਵੀਪਿੰਗ ਮਸ਼ੀਨਾਂ ਖ਼ਰੀਦੇਗੀ ਨਾ ਕਿ ਕਿਸੇ ਕੰਪਨੀ ਤੋਂ ਕਾਂਟ੫ੈਕਟ ਕਰਕੇ ਕਿਰਾਏ 'ਤੇ ਲਵੇਗੀ।

ਜ਼ਿਕਰਯੋਗ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਨੇ ਲਾਇਨਜ਼ ਸਰਵਿਸਿਜ਼ ਤੋਂ ਸ਼ਹਿਰ ਵਿਚ ਕਰੀਬ 50 ਸੜਕਾਂ ਦੀ ਸਫ਼ਾਈ ਮਸ਼ੀਨਾਂ ਤੋਂ ਕਰਵਾਉਣ ਦਾ ਕਾਂਟ੫ੈਕਟ ਕੀਤਾ ਸੀ। ਇਸ ਤਹਿਤ ਕੰਪਨੀ ਨੇ ਸ਼ਹਿਰ ਵਿਚ 2017 ਵਿਚ ਸ਼ਹਿਰ ਵਿਚ ਕੰਮ ਸ਼ੁਰੂ ਕੀਤਾ ਸੀ ਪਰ ਮਾਰਚ 2018 ਵਿਚ ਮੇਅਰ ਜਗਦੀਸ਼ ਰਾਜਾ ਨੇ ਹਾਊਸ ਦੀ ਕਾਰਵਾਈ ਦੌਰਾਨ ਕੰਪਨੀ ਨਾਲ ਹੋਏ ਸਮਝੌਤੇ ਵਿਚ ਵੱਡੇ ਪੈਮਾਨੇ 'ਤੇ ਘੁਟਾਲਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ। ਇਸ ਤੋਂ ਬਾਅਦ ਪ੍ਰਾਜੈਕਟ ਬੰਦ ਪਿਆ ਹੈ। ਹਾਲਾਂਕਿ, ਕੰਪਨੀ ਦੇ ਨੁਮਾਇੰਦਿਆਂ ਦਾ ਕਹਿਣਾ ਸੀ ਕਿ ਨਿਗਮ ਪ੍ਰਸ਼ਾਸਨ 'ਤੇ ਕੰਪਨੀ ਦਾ ਚਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਬਕਾਇਆ ਹੋ ਚੁੱਕਾ ਹੈ। ਨਿਗਮ ਦੇ ਆਰਥਿਕ ਹਾਲਾਤ ਅਜਿਹੇ ਨਹੀਂ ਹਨ ਕਿ ਕੰਪਨੀ ਦਾ ਭੁਗਤਾਨ ਕੀਤਾ ਜਾ ਸਕੇ। ਇਸ ਤਹਿਤ ਕਾਂਟ੫ੈਕਟ ਵਿਚ ਘੁਟਾਲਾ ਹੋਣ ਦਾ ਖ਼ਦਸ਼ਾ ਪ੍ਰਗਟਾ ਕੇ ਇਸ ਮਾਮਲੇ ਦੀ ਜਾਂਚ ਹੋਣ ਤਕ ਰੋਕ ਦਿੱਤਾ ਗਿਆ ਹੈ।

ਅੱਠ ਪਾਰਕਾਂ ਤੇ 11 ਜੰਕਸ਼ਨਾਂ ਦਾ ਮਤਾ ਹੋ ਸਕਦਾ ਹੈ ਸਮਾਰਟ ਸਿਟੀ ਤੋਂ ਬਾਹਰ

ਸਮਾਰਟ ਸਿਟੀ ਤਹਿਤ ਸ਼ਹਿਰ ਦੀਆਂ ਅੱਠ ਪਾਰਕਾਂ ਅਤੇ 11 ਜੰਕਸ਼ਨਾਂ ਦੇ ਸੁੰਦਰੀਕਰਨ ਦਾ ਮਤਾ ਪ੍ਰਾਜੈਕਟ ਤੋਂ ਬਾਹਰ ਹੋ ਸਕਦਾ ਹੈ। ਸਮਾਰਟ ਸਿਟੀ ਟੀਮ ਦੇ ਸੂਤਰਾਂ ਮੁਤਾਬਕ, 9.36 ਕਰੋੜ ਦੀ ਲਾਗਤ ਨਾਲ ਅੱਠ ਪਾਰਕਾਂ ਵਿਕਸਿਤ ਕੀਤੀਆਂ ਜਾਣੀਆਂ ਸਨ, ਜਦਕਿ 26.41 ਕਰੋੜ ਦੀ ਲਾਗਤ ਨਾਲ 11 ਜੰਕਸ਼ਨਾਂ (ਚੌਰਾਹਿਆਂ) ਦਾ ਵਿਕਾਸ ਕੀਤੇ ਜਾਣ ਦਾ ਪ੍ਰਸਤਾਵ ਹੈ। ਇਸ ਤੋਂ ਇਲਾਵਾ ਛੇ ਹੋਰਨਾਂ ਪਾਰਕਾਂ, ਕੈਨਾਲ ਏਰੀਆ ਡਿਵੈਲਪਮੈਂਟ ਅਤੇ ਤਿੰਨ ਫਲਾਈਓਵਰਾਂ ਦੇ ਹੇਠਾਂ ਗ੍ਰੀਨ ਏਰੀਆ ਡਿਵੈਲਪਮੈਂਟ ਲਈ ਕੁਲ 16.98 ਕਰੋੜ ਰੁਪਏ ਦਾ ਪ੍ਰਾਜੈਕਟ ਵੀ ਬਣਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਪ੍ਰਾਜੈਕਟ 'ਤੇ ਵੀ ਰੋਕ ਲੱਗ ਸਕਦੀ ਹੈ।

ਇਸ ਸਬੰਧੀ ਸਮਾਰਟ ਸਿਟੀ ਦੇ ਸੀਈਓ ਵਿਸ਼ੇਸ਼ ਸਾਰੰਗਲ ਤੋਂ ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਜੈਕਟਾਂ ਦੇ ਸਬੰਧ ਵਿਚ ਫਿਲਹਾਲ ਕੋਈ ਆਖ਼ਰੀ ਫ਼ੈਸਲਾ ਨਹੀਂ ਲਿਆ ਗਿਆ ਹੈ। ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਇਨ੍ਹਾਂ ਪ੍ਰਾਜੈਕਟਾਂ 'ਤੇ ਅੱਗੇ ਵਧਣ ਲਈ ਠੋਸ ਕਾਰਨ ਮੰਗੇ ਗਏ ਹਨ। ਇਨ੍ਹਾਂ 'ਤੇ ਕੰਮ ਕੀਤਾ ਜਾ ਰਿਹਾ ਹੈ।

ਅੱਜ ਆਵੇਗਾ ਆਈਸੀਸੀਸੀ ਦੇ ਕੰਟਰੋਲ ਰੂਮ ਦੀ ਬਿਲਡਿੰਗ ਬਣਾਉਣ ਦਾ ਟੈਂਡਰ

ਸਮਾਰਟ ਸਿਟੀ ਦੇ ਸੀਈਓ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਆਈਸੀਸੀਸੀ (ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ) ਦੇ ਕੰਟਰੋਲ ਰੂਮ ਦੀ ਬਿਲਡਿੰਗ ਬਣਾਉਣ ਦਾ ਟੈਂਡਰ ਲਗਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਕੰਟਰੋਲ ਰੂਮ ਪੁਲਿਸ ਲਾਇਨਜ਼ 'ਚ ਬਣੀ ਡਾਇਲ 100 ਦੀ ਬਿਲਡਿੰਗ ਦੇ ਨਾਲ ਹੀ ਬਣਾਇਆ ਜਾਵੇਗਾ।

ਸਮਾਰਟ ਸਿਟੀ ਸਟੱਡੀ ਟੂਰ 'ਤੇ ਰਵਾਨਾ ਹੋਣਗੇ ਸਮਾਰਟ ਸਿਟੀ ਸੀਈਓ

ਸ਼ਨਿਚਰਵਾਰ ਨੂੰ ਹੀ ਸਮਾਰਟ ਸਿਟੀ ਸੀਈਓ ਵਿਸ਼ੇਸ਼ ਸਾਰੰਗਲ ਸਮਾਰਟ ਸਟੱਡੀ ਟੂਰ 'ਤੇ ਸਾਊਥ ਕੋਰੀਆ ਲਈ ਰਵਾਨਾ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਪੰਜ ਦਿਨਾਂ ਟੂਰ 'ਤੇ ਉਨ੍ਹਾਂ ਨਾਲ ਸਮਾਰਟ ਸਿਟੀ ਲੁਧਿਆਣਾ ਦੇ ਸੀਈਓ ਸੰਜਮ ਅਗਰਵਾਲ ਅਤੇ ਪੀਐੱਮਆਈਡੀਸੀ ਦੇ ਪ੍ਰਾਜੈਕਟ ਹੈੱਡ ਵੀਪੀ ਸਿੰਘ ਵੀ ਜਾ ਰਹੇ ਹਨ। ਵਰਲਡ ਬੈਂਕ ਵੱਲੋਂ ਸਪਾਂਸਰ ਇਸ ਟੂਰ ਦੌਰਾਨ ਤਿੰਨੋਂ ਅਧਿਕਾਰੀ ਸਾਲਿਡ ਵੈਸਟ ਮੈਨੇਜਮੈਂਟ, ਆਈਸੀਸੀਸੀ, ਟ੫ੈਫਿਕ ਮੈਨੇਜਮੈਂਟ ਅਤੇ ਟਰਾਂਸਪੋਰਟ ਮੈਨੇਜਮੈਂਟ ਦੇ ਗੁਰ ਸਿੱਖਣਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Road sweeping Machines