ਡੀਐੱਲ, ਆਰਸੀ ਦੇ ਇਲੈਕਟ੫ਾਨਿਕ ਖਰੜੇ ਕਾਗਜ਼ੀ ਦਸਤਾਵੇਜ਼ਾਂ ਜਿੰਨੇ ਹੀ ਜਾਇਜ਼

Updated on: Fri, 10 Aug 2018 10:13 PM (IST)
  

ਸੜਕ ਮੰਤਰਾਲੇ ਨੇ ਜਾਰੀ ਕੀਤੀ ਐਡਵਾਇਜ਼ਰੀ

ਆਰਟੀਓ, ਟ੫ੈਫਿਕ ਪੁਲਿਸ ਨੂੰ ਸਵੀਕਾਰ ਕਰਨੇ ਪੈਣਗੇ ਇਲੈਕਟ੫ਾਨਿਕ ਦਸਤਾਵੇਜ਼

ਇਹ ਦਸਤਾਵੇਜ਼ ਡਿਜੀਲਾਕਰ ਪੋੋਰਟਲ ਅਤੇ ਐੱਮ ਟਰਾਂਸਪੋਰਟ ਮੋੋਬਾਈਲ ਐਪ 'ਤੇ ਉਪਲੱਬਧ

ਜਾਗਰਣ ਬਿਊਰੋ, ਨਵੀਂ ਦਿੱਲੀ

ਸੜਕ ਮੰਤਰਾਲੇ ਨੇ ਸੂਬਿਆਂ ਨੂੰ ਕਿਹਾ ਹੈ ਕਿ ਆਈਟੀ ਮੰਤਰਾਲੇ ਦੇ 'ਪੋਰਟਲ ਡਿਜੀਲਾਕਰ' ਅਤੇ ਸੜਕ ਮੰਤਰਾਲੇ ਦੇ ਮੋਬਾਈਲ ਐਪ 'ਐਮ ਟਰਾਂਸਪੋਰਟ' 'ਤੇ ਮੁਹੱਈਆ ਵਾਹਨ ਰਜਿਸਟ੫ੇਸ਼ਨ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਅਤੇ ਬੀਮਾ ਆਦਿ ਦੇ ਦਸਤਾਵੇਜ਼ ਕਾਨੂੰਨੀ ਰੂਪ ਨਾਲ ਓਨੇ ਹੀ ਜਾਇਜ਼ ਹਨ ਜਿੰਨੇ ਕਾਗਜ਼ੀ ਦਸਤਾਵੇਜ਼। ਇਸ ਲਈ ਟ੫ੈਫਿਕ ਪੁਲਿਸ ਅਤੇ ਆਰਟੀਓ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਕਾਗਜ਼ੀ ਦਸਤਾਵੇਜ਼ ਪੇਸ਼ ਕਰਨ ਦੇ ਨਾਂ 'ਤੇ ਵਾਹਨ ਚਾਲਕਾਂ ਨੂੰ ਬੇਲੋੜਾ ਪਰੇਸ਼ਾਨ ਨਾ ਕਰਨ ਅਤੇ ਇਲੈਕਟ੫ਾਨਿਕ ਦਸਤਾਵੇਜ਼ ਸਵੀਕਾਰ ਕਰਨ।

ਸੂਬਿਆਂ ਨੂੰ ਜਾਰੀ ਐਡਵਾਇਜ਼ਰੀ 'ਚ ਸੜਕੀ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਨੇ ਕਿਹਾ ਹੈ ਕਿ ਡਰਾਈਵਿੰਗ ਲਾਇਸੈਂਸ, ਆਰਸੀ ਜਾਂ ਹੋਰ ਦਸਤਾਵੇਜ਼ਾਂ ਨੂੰ ਡਿਜੀਲਾਕਰ ਜਾਂ ਐੱਮ ਟਰਾਂਸਪੋਰਟ ਪਲੇਟਫਾਰਮ ਦੇ ਜ਼ਰੀਏ ਪੇਸ਼ ਕੀਤੇ ਜਾਣ 'ਤੇ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।

ਸਰਕਾਰ ਨੇ ਦੋ ਸਾਲ ਪਹਿਲਾਂ ਆਈਟੀ ਮੰਤਰਾਲੇ ਦੇ ਜ਼ਰੀਏ ਡਿਜੀਲਾਕਰ ਸਕੀਮ ਲਾਂਚ ਕੀਤੀ ਸੀ ਜਿਸ ਤਹਿਤ ਹੋਰ ਸਰਕਾਰੀ ਦਸਤਾਵੇਜ਼ਾਂ ਦੇ ਇਲਾਵਾ ਵਾਹਨ ਅਤੇ ਟ੍ਰੈਫਿਕ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਵੀ ਡਿਜੀਲਾਕਰ 'ਤੇ ਮੁਹੱਈਆ ਕਰਾਇਆ ਗਿਆ ਸੀ। ਆਪਣਾ ਆਧਾਰ ਨੰਬਰ ਦਰਜ ਕਰਕੇ ਕੋਈ ਵੀ ਵਿਅਕਤੀ ਡਿਜੀਲਾਕਰ ਰਾਹੀਂ ਆਪਣਾ ਆਰਸੀ ਜਾਂ ਡੀਐੱਲ ਦਾ ਇਲੈਕਟ੫ਾਨਿਕ ਰੂਪ ਹਾਸਿਲ ਕਰ ਸਕਦਾ ਹੈ।

ਡਿਜੀਲਾਕਰ ਦੇ ਇਲਾਵਾ ਸੜਕ ਮੰਤਰਾਲੇ ਨੇ ਦੇਸ਼ ਦੇ ਸਾਰੇ ਆਰਟੀਓਜ਼ ਨੂੰ ਕੇਂਦਰੀ ਪੱਧਰ ਦੇ 'ਵਾਹਨ' ਅਤੇ 'ਸਾਰਥੀ' ਪੋਰਟਲਾਂ ਨਾਲ ਜੋੜਨ ਅਤੇ ਉਨ੍ਹਾਂ 'ਤੇ ਉਪਲੱਬਧ ਸੂਚਨਾਵਾਂ ਨੂੰ ਮੋਬਾਈਲ 'ਤੇ ਮੁਹੱਈਆ ਕਰਾਉਣ ਲਈ ਐੱਮ ਪਰਿਵਹਨ ਅਤੇ ਈ-ਚਾਲਾਨ ਨਾਂ ਨਾਲ ਮੋਬਾਈਲ ਐਪ ਲਾਂਚ ਕੀਤੇ ਸਨ। ਡਿਜੀਟਲ ਇੰਡੀਆ ਤਹਿਤ ਕੀਤੇ ਗਏ ਇਨ੍ਹਾਂ ਉਪਾਵਾਂ ਦਾ ਮਕਸਦ ਸੂਬਿਆਂ ਨੂੰ ਟਰਾਂਸਪੋਰਟ ਵਿਭਾਗਾਂ ਅਤੇ ਆਰਟੀਓ 'ਚ ਫੈਲੇ ਭਿ੫ਸ਼ਟਾਚਾਰ 'ਤੇ ਰੋਕ ਲਗਾਉਣਾ ਅਤੇ ਵਾਹਨ ਰਜਿਸਟ੫ੇਸ਼ਨ, ਡਰਾਈਵਿੰਗ ਲਾਇਸੈਂਸ, ਚਾਲਾਨ ਆਦਿ ਦੀਆਂ ਪ੍ਰਕਿਰਿਆਵਾਂ ਨੂੰ ਪਾਰਦਰਸ਼ੀ ਬਣਾਉਣਾ ਸੀ ਪਰ ਸੂਬਿਆਂ ਦੇ ਅਸਹਿਯੋਗ ਦੇ ਕਾਰਨ ਇਸ ਵਿਚ ਉਮੀਦ ਦੇ ਮੁਤਾਬਿਕ ਕਾਮਯਾਬੀ ਨਹੀਂ ਮਿਲੀ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਅਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਹਾਲੇ ਵੀ ਕੋਈ ਨਾ ਕੋਈ ਬਹਾਨਾ ਬਣਾ ਕੇ ਕਾਗਜ਼ੀ ਦਸਤਾਵੇਜ਼ ਪੇਸ਼ ਕਰਨ 'ਤੇ ਜ਼ੋਰ ਦਿੰਦੇ ਹਨ।

ਇਸ ਸਬੰਧ 'ਚ ਸੜਕ ਮੰਤਰਾਲੇ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਸਨ। ਕਈ ਲੋਕਾਂ ਨੇ ਆਰਟੀਆਈ ਤਹਿਤ ਵੀ ਇਸ ਸਬੰਧੀ ਜਾਣਕਾਰੀ ਮੰਗੀ ਸੀ। ਸੂਬਿਆਂ ਨੂੰ ਭੇਜੀ ਗਈ ਐਡਵਾਇਜ਼ਰੀ 'ਚ ਸੜਕ ਮੰਤਰਾਲੇ ਨੇ ਕਿਹਾ ਕਿ ਰਜਿਸਟ੫ੇਸ਼ਨ ਸਰਟੀਫਿਕੇਟ ਅਤੇ ਡੀਐੱਲ ਦੇ ਇਲਾਵਾ ਬੀਮਾ ਸੂਚਨਾ ਬੋਰਡ ਆਈਆਈਬੀ ਵੱਲੋਂ ਨਵੇਂ ਵਾਹਨਾਂ ਦੇ ਬੀਮਾ ਅਤੇ ਬੀਮੇ ਦੇ ਨਵੀਨੀਕਰਨ ਦੇ ਸਬੰਧ 'ਚ ਉਪਲੱਬਧ ਕਰਾਈਆਂ ਗਈਆਂ ਸੂਚਨਾਵਾਂ ਵੀ ਰੋਜ਼ਾਨਾ ਆਧਾਰ 'ਤੇ ਐੱਮ ਪਰਿਵਹਨ ਅਤੇ ਈ ਚਾਲਾਨ ਐਪ ਅਪਲੋਡ ਕੀਤੀਆਂ ਜਾਂਦੀਆਂ ਹਨ। ਜੇਕਰ ਐੱਮ ਪਰਿਵਹਨ ਅਤੇ ਈ-ਚਲਾਨ ਐਪ 'ਤੇ ਉਪਲੱਬਧ ਵਾਹਨ ਦੀ ਰਜਿਸਟ੫ੇਸ਼ਨ ਸਬੰਧੀ ਵੇਰਵਾ ਵਾਹਨ ਦੀ ਮੌਜੂਦਾ ਬੀਮਾ ਪਾਲਸੀ ਨਾਲ ਮੇਲ ਖਾਂਦਾ ਹੈ ਤਾਂ ਬੀਮਾ ਪਾਲਸੀ ਦਾ ਕਾਗਜ਼ੀ ਦਸਤਾਵੇਜ਼ ਵੀ ਨਹੀਂ ਮੰਗਿਆ ਜਾਣਾ ਚਾਹੀਦਾ।

ਜੇਕਰ ਕਿਸੇ ਮਾਮਲੇ 'ਚ ਵਾਹਨ ਦੇ ਕਾਗਜ਼ਾਤ ਨੂੰ ਜ਼ਬਤ ਕਰਨ ਦੀ ਲੋੜ ਪੈਂਦੀ ਹੈ ਤਾਂ ਇਨਫੋਰਸਮੈਂਟ ਏਜੰਸੀਆਂ ਨੂੰ ਇਸ ਦਾ ਵੇਰਵਾ ਈ-ਚਲਾਨ ਪ੍ਰਣਾਲੀ ਦੇ ਜ਼ਰੀਏ 'ਵਾਹਨ' ਜਾਂ 'ਸਾਰਥੀ' ਡਾਟਾਬੇਸ 'ਚ ਇਲੈਕਟ੫ਾਨਿਕ ਰੂਪ ਨਾਲ ਦਰਜ ਕਰਨਾ ਪਵੇਗਾ। ਕਾਗਜ਼ੀ ਦਸਤਾਵੇਜ਼ ਜ਼ਬਤ ਕਰਨ ਦੀ ਇਥੇ ਵੀ ਕੋਈ ਲੋੜ ਨਹੀਂ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: road ministry order