ਮਨੀਪੁਰ 'ਚ ਮਿੱਟੀ ਤੋਂ ਇੱਟ ਬਣਾ ਕੇ ਵਰਤੇਗਾ ਰੇਲਵੇ

Updated on: Wed, 16 May 2018 08:57 PM (IST)
  

ਨਵੀਂ ਦਿੱਲੀ (ਪੀਟੀਆਈ) : ਮਨੀਪੁਰ 'ਚ ਰੇਲਵੇ ਪਹਿਲੀ ਵਾਰ ਮਿੱਟੀ ਤੋਂ ਇੱਟ ਬਣਾਉਣ ਦਾ ਪ੍ਰਾਜੈਕਟ ਸ਼ੁਰੂ ਕਰਨ ਜਾ ਰਿਹਾ ਹੈ। ਅਜਿਹਾ ਉਹ ਰੇਲਵੇ ਲਾਈਨ ਵਿਛਾਉਣ ਦੌਰਾਨ ਪੈਦਾ ਹੋਣ ਵਾਲੀ ਬੇਕਾਰ ਮਿੱਟੀ ਦੀ ਸਹੀ ਵਰਤੋਂ ਲਈ ਕਰੇਗਾ। ਇੰਫਾਲ ਨੂੰ ਰੇਲਵੇ ਲਾਈਨ ਨਾਲ ਜੋੜਨ ਲਈ ਅੱਜਕੱਲ੍ਹ ਕੰਮ ਚੱਲ ਰਿਹਾ ਹੈ। ਪ੍ਰਦੂਸ਼ਣ ਘੱਟ ਕਰਨ ਅਤੇ ਪ੍ਰਾਜੈਕਟ ਲਾਗਤ ਘਟਾਉਣ ਲਈ ਇੱਟ ਨਿਰਮਾਣ ਦਾ ਕੰਮ ਹੋਵੇਗਾ। ਅੱਠ ਘੰਟੇ 'ਚ 3,500 ਇੱਟਾਂ ਦਾ ਨਿਰਮਾਣ ਹੋਵੇਗਾ। ਇਹ ਇੱਟਾਂ ਪ੍ਰਾਜੈਕਟ 'ਚ ਵਰਤਣ ਦੇ ਨਾਲ-ਨਾਲ ਵੇਚੀਆਂ ਵੀ ਜਾ ਸਕਣਗੀਆਂ। ਇੱਟਾਂ ਬਣਾਉਣ ਦੇ ਇਸ ਕੰਮ 'ਚ ਨਾਰਥ ਈਸਟ ਫਰੰਟੀਅਰ ਰੇਲਵੇ ਨੇ ਐੱਨਆਈਟੀ ਸਿਲਚਰ ਦੀ ਮਦਦ ਲਈ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Rly manufactures bricks