ਪ੍ਰਦੁਮਨ ਦੀ ਹੱਤਿਆ 'ਚ ਤੀਸਰੇ ਦੀ ਭੂਮਿਕਾ ਸੰਭਵ

Updated on: Tue, 12 Sep 2017 10:26 PM (IST)
  

ਪ੍ਰਦੁਮਨ ਹੱਤਿਆ ਕਾਂਡ

-ਐੱਸਆਈਟੀ ਨੇ ਮੰਨਿਆ, ਸਬੂਤਾਂ ਨਾਲ ਛੇੜਛਾੜ ਹੋਈ

-ਪੋਸਟਮਾਰਟਮ ਰਿਪੋਰਟ 'ਚ ਕੁਕਰਮ ਦੀ ਪੁਸ਼ਟੀ ਨਹੀਂ

-ਮੁਅੱਤਲ ਪਿ੍ਰੰਸੀਪਲ ਤੋਂ ਪੁੱਛਗਿੱਛ, ਨਹੀਂ ਹੋਈ ਗਿ੍ਰਫ਼ਤਾਰੀ

ਜੇਐੱਨਐੱਨ, ਗੁਰੂਗ੍ਰਾਮ : ਰੇਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੁਮਨ ਦੀ ਹੱਤਿਆ ਮਾਮਲੇ 'ਚ ਨਵਾਂ ਮੋੜ ਆਇਆ ਹੈ। ਇਸ ਘਟਨਾ ਦੀ ਜਾਂਚ ਲਈ ਗਿਠਤ ਐੱਸਆਈਟੀ ਨੇ ਮੰਨਿਆ ਹੈ ਕਿ ਸਕੂਲ 'ਚ ਸਬੂਤਾਂ ਦੇ ਨਾਲ ਛੇੜਛਾੜ ਕੀਤੀ ਗਈ ਹੈ ਅਤੇ ਪ੍ਰਦੁਮਨ ਦੀ ਹੱਤਿਆ ਵਿਚ ਕਿਸੇ ਇਕ ਹੋਰ ਸ਼ਖਸ ਦੀ ਵੀ ਭੂਮਿਕਾ ਸੰਭਾਵਿਤ ਹੈ। ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਹੋਰ ਹੱਤਿਆਰਾ ਸ਼ਾਇਦ ਵਾਰਦਾਤ ਨੂੰ ਅੰਜਾਮ ਦੇਣ ਪਿੱਛੋਂ ਪਖਾਨੇ ਦੀ ਟੁੱਟੀ ਖਿੜਕੀ ਦੇ ਰਸਤਿਉਂ ਭੱਜ ਗਿਆ। ਉਧਰ, ਪੋਸਟਮਾਰਟਮ ਦੀ ਰਿਪੋਰਟ 'ਚ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਪ੍ਰਦੁਮਨ ਨਾਲ ਕੁਕਰਮ ਨਹੀਂ ਹੋਇਆ ਸੀ।

ਇਸ ਦੌਰਾਨ ਸਕੂਲ ਦੀ ਮੁਅੱਤਲ ਪਿ੍ਰੰਸੀਪਲ ਨੀਰਜਾ ਬੱਤਰਾ ਤੋਂ ਪੁਲਿਸ ਨੇ ਮੰਗਲਵਾਰ ਨੂੰ ਦੋ ਘੰਟੇ ਤੋਂ ਜ਼ਿਆਦਾ ਪੁੱਛਗਿੱਛ ਕੀਤੀ। ਨੀਰਜਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਾਰੇ ਮੁੱਦੇ 'ਤੇ ਮੇਲ ਰਾਹੀਂ ਅਤੇ ਫੋਨ ਰਾਹੀਂ ਨਿਰਦੇਸ਼ਕ ਨੂੰ ਦੱਸਦੀ ਰਹੀ ਪ੍ਰੰਤੂ ਮੈਨੇਜਮੈਂਟ ਨੇ ਉਸ ਦੀ ਗੱਲ ਨਹੀਂ ਮੰਨੀ। ਉਸ ਨੇ ਸਬੂਤ ਵੀ ਪੇਸ਼ ਕੀਤੇ। ਪੁਲਿਸ ਦਾ ਕਹਿਣਾ ਹੈ ਕਿ ਨੀਰਜਾ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਗਿਆ ਹੈ ਅਤੇ ਉਹ ਜਾਂਚ ਵਿਚ ਸਹਿਯੋਗ ਕਰ ਰਹੀ ਹੈ। ਜ਼ਰੂਰਤ ਪਈ ਤਾਂ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨੀਰਜਾ ਨੂੰ ਸੋਮਵਾਰ ਨੂੰ ਪੁਲਿਸ ਨੇ ਨੋਟਿਸ ਦੇ ਕੇ ਬੁਲਾਇਆ ਸੀ ਪ੍ਰੰਤੂ ਤਬੀਅਤ ਖ਼ਰਾਬ ਹੋਣ ਕਾਰਨ ਉਹ ਪੁੱਛਗਿੱਛ ਲਈ ਨਹੀਂ ਆਈ ਸੀ। ਪ੍ਰਦੁਮਨ ਦੀ ਹੱਤਿਆ ਪਿੱਛੋਂ ਨੀਰਜਾ ਨੂੰ ਸਕੂਲ ਪ੍ਰਬੰਧਕਾਂ ਨੇ ਮੁਅੱਤਲ ਕਰ ਦਿੱਤਾ ਸੀ।

ਨੇਤਾਵਾਂ 'ਤੇ ਵਰ੍ਹੇ ਪ੍ਰਦੁਮਨ ਦੇ ਪਿਤਾ : ਪ੍ਰਦੁਮਨ ਦੇ ਘਰ 'ਤੇ ਮੰਗਲਵਾਰ ਨੂੰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਅਤੇ ਰਾਜ ਸਭਾ ਮੈਂਬਰ ਸ਼ਰਦ ਯਾਦਵ ਦੁੱਖ ਪ੍ਰਗਟ ਕਰਨ ਪੁੱਜੇ। ਇਸ ਮੌਕੇ ਹਰਿਆਣਾ ਦੇ ਸੂਬਾਈ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਵੀ ਪੁੱਜੇ ਹੋਏ ਸਨ। ਪ੍ਰਦੁਮਨ ਦੇ ਪਿਤਾ ਵਰੁਣ ਚੰਦ ਠਾਕੁਰ ਨੇ ਸ਼ਰਦ ਯਾਦਵ ਅਤੇ ਜੀਤਨ ਰਾਮ ਮਾਂਝੀ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ। ਠਾਕੁਰ ਦਾ ਕਹਿਣਾ ਸੀ ਕਿ ਸਕੂਲਾਂ 'ਚ ਬੱਚਾ ਸੁਰੱਖਿਅਤ ਨਹੀਂ ਹੈ, ਸਕੂਲ ਵਾਲੇ ਆਪਣੀ ਮਨਮਾਨੀ ਕਰ ਰਹੇ ਹਨ ਤਾਂ ਇਸ ਦੇ ਪਿੱਛੇ ਤੁਸੀਂ (ਸਿਆਸੀ ਆਗੂ) ਹੋ ਜੋ ਕਿਸੇ ਨਾ ਕਿਸੇ ਸਕੂਲ ਦੇ ਨਾਲ ਜੁੜੇ ਰਹਿੰਦੇ ਹੋ ਅਤੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ। ਤੁਹਾਨੂੰ ਇਸ 'ਤੇ ਧਿਆਨ ਦੇਣਾ ਹੋਵੇਗਾ ਕਿਉਂਕਿ ਅੱਜ ਮੇਰਾ ਬੱਚਾ ਗਿਆ ਹੈ, ਕੱਲ੍ਹ ਕਿਸੇ ਹੋਰ ਦਾ ਬੱਚਾ ਖ਼ਤਮ ਹੋ ਜਾਵੇਗਾ।

ਬੱਚੇ ਨਾਲ ਗ਼ਲਤ ਹਰਕਤ ਕਰਨ ਦਾ ਯਤਨ ਕੀਤਾ ਗਿਆ ਹੋਵੇਗਾ ਪ੍ਰੰਤੂ ਉਸ ਨਾਲ ਕੁਝ ਗ਼ਲਤ ਨਹੀਂ ਹੋਇਆ। ਪੋਸਟਮਾਰਟਮ ਰਿਪੋਰਟ 'ਚ ਕਿਸੇ ਤਰ੍ਹਾਂ ਦੇ ਕੁਕਰਮ ਦੀ ਗੱਲ ਨਹੀਂ ਹੈ।

-ਡੀਸੀਪੀ ਅਸ਼ੋਕ ਬਖਸ਼ੀ, ਐੱਸਆਈਟੀ ਮੁਖੀ

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: reyan schoola