ਮੁੰਡਿਆਂ ਨਾਲ ਬਦਫੈਲੀ ਲਈ ਵੀ ਹੋਵੇਗੀ ਮੌਤ ਦੀ ਸਜ਼ਾ ਨਵੀਂ ਦਿੱਲੀ: ਭਾਰਤ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਨਿੱਕੇ ਮੁੰਡਿਆਂ/ਬੱਚਿਆਂ ਨਾਲ ਬਦਫੈਲੀ ਕਰਨ ਵਾਲੇ ਿਘਨਾਉਣੇ ਵਿਅਕਤੀਆਂ ਲਈ ਫਾਂਸੀ ਸਮੇਤ ਹੋਰ ਸਖ਼ਤ ਸਜ਼ਾਵਾਂ ਦੇਣ ਦੀ ਤਜਵੀਜ਼ ਨੂੰ ਅੰਤਿਮ ਰੂਪ ਦੇ ਲਿਆ ਹੈ¢ ਕੇਂਦਰ ਸਰਕਾਰ ਦੀ ਇਸ ਗੱਲ ਲਈ ਤਿੱਖੀ ਆਲੋਚਨਾ ਹੋ ਰਹੀ ਸੀ ਕਿ ਮਰਦ ਪੀੜਤਾਂ ਨੂੰ ਅੱਖੋਂ ਪ੫ੋਖੇ ਕੀਤਾ ਜਾ ਰਿਹਾ ਹੈ ਤੇ ਸਾਰੇ ਕਾਨੂੰਨ ਸਿਰਫ਼ ਬੱਚੀਆਂ ਤੇ ਅੌਰਤਾਂ ਲਈ ਹੀ ਬਣਾਏ ਜਾ ਰਹੇ ਹਨ ਅਤੇ ਅਪਰਾਧਕ ਕਾਨੂੰਨ ਵਿਚ ਸੋਧਾਂ ਕੀਤੀਆਂ ਜਾ ਰਹੀਆਂ ਹਨ¢ ਚੇਤੇ ਰਹੇ ਕਿ ਪਿਛਲੇ ਮਹੀਨੇ ਇਕ ਆਰਡੀਨੈਂਸ ਰਾਹੀਂ 12 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਨਾਲ ਜਬਰ ਜਨਾਹ ਕਰਨ ਵਾਲਿਆਂ ਲਈ ਕਾਨੂੰਨ 'ਚ ਮੌਤ ਦੀ ਸਜ਼ਾ ਦੀ ਵਿਵਸਥਾ ਕੀਤੀ ਸੀ¢ ਕੈਬਿਨੇਟ ਨੇ ਨਿੱਕੇ ਮੁੰਡਿਆਂ/ਬੱਚਿਆਂ ਨਾਲ ਜਬਰ ਜਨਾਹ ਕਰਨ ਵਾਲੇ ਅਪਰਾਧੀਆਂ ਲਈ ਵੀ ਹੁਣ ਉਸੇ ਸਖ਼ਤ ਸਜ਼ਾ ਦੀ ਵਿਵਸਥਾ ਰੱਖਣ ਦਾ ਫ਼ੈਸਲਾ ਕੀਤਾ ਹੈ¢