ਚੰਦਰਮਾ ਦਿਖਿਆ, ਪਹਿਲਾ ਰੋਜ਼ਾ ਅੱਜ

Updated on: Wed, 16 May 2018 10:31 PM (IST)
  

ਦੇਵਬੰਦ।

ਮੁਕੱਦਸ ਮਹੀਨੇ ਰਮਜ਼ਾਨ ਦਾ ਚੰਦਰਮਾ ਬੁੱਧਵਾਰ ਸ਼ਾਮ ਨਜ਼ਰ ਆ ਗਿਆ। ਦਾਰੂਲ ਉਲੂਮ ਦੇਵਬੰਦ ਨੇ ਚੰਦਰਮਾ ਦੇ ਦੀਦਾਰ ਦੀ ਤਸਦੀਕ ਕੀਤੀ। ਪਹਿਲਾ ਰੋਜ਼ਾ ਵੀਰਵਾਰ (ਅੱਜ) ਦਾ ਹੈ। ਬੁੱਧਵਾਰ ਸ਼ਾਮ ਰਮਜ਼ਾਨ ਮਹੀਨੇ ਦਾ ਪਹਿਲਾ ਚੰਦਰਮਾ ਦੇਖਣ ਲਈ ਬਿਰਾਦਰਾਨੇ ਇਸਲਾਮ ਦੀਆਂ ਨਜ਼ਰਾਂ ਆਸਮਾਨ 'ਤੇ ਟਿਕੀਆਂ ਰਹੀਆਂ। ਦੇਰ ਸ਼ਾਮ ਦਾਰੂਲ ਉਲੂਮ 'ਚ ਰੁਇਅਤੇ ਹਿਲਾਲ ਕਮੇਟੀ ਦੀ ਬੈਠਕ 'ਚ ਦੇਸ਼ ਦੇ ਕੋਨੇ-ਕੋਨੇ ਤੋਂ ਚੰਦਰਮਾ ਦੇਖਣ ਦੀ ਪੁਸ਼ਟੀ ਕੀਤੀ ਗਈ। ਬੈਠਕ 'ਚ ਨਾਇਬ ਮੋਹਤਮਿਮ ਮੌਲਾਨਾ ਅਬਦੁੱਲ ਖਾਲਿਕ ਸੰਭਲੀ, ਮੁਫ਼ਤੀ ਹਬੀਬੁਰਰਹਿਮਾਨ ਖੈਰਾਬਾਦੀ, ਮੌਲਾਨਾ ਰਜ਼ੀ, ਮੁਫ਼ਤੀ ਫਖਰੁਲ ਇਸਲਾਮ ਅਤੇ ਮੌਲਵੀ ਇਰਫਾਨ ਆਦਿ ਮੌਜੂਦ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ramzan