ਰਾਮ ਰਹੀਮ ਦੇ ਸੁਰੱਖਿਆ ਮੁਲਾਜ਼ਮ ਦੀ ਜ਼ਮਾਨਤ ਰੱਦ

Updated on: Tue, 14 Nov 2017 11:50 PM (IST)
  

ਜੇਐੱਨਐੱਨ, ਚੰਡੀਗੜ੍ਹ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਸੁਰੱਖਿਆ ਮੁਲਾਜ਼ਮ ਦੀ ਜ਼ਮਾਨਤ ਪਟੀਸ਼ਨ ਜ਼ਿਲ੍ਹਾ ਅਦਾਲਤ ਨੇ ਖ਼ਾਰਜ ਕਰ ਦਿੱਤੀ। ਅਨੂਪ ਕੁਮਾਰ ਨੇ ਕੋਰਟ 'ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। 25 ਅਗਸਤ ਦੀ ਸ਼ਾਮ ਨੂੰ ਮਨੀਮਾਜਰਾ ਥਾਣਾ ਪੁਲਿਸ ਨੇ ਨਾਕੇ ਦੌਰਾਨ ਹਰਿਆਣਾ ਦੇ ਰਹਿਣ ਵਾਲੇ ਰਣਜੀਤ ਸਿੰਘ, ਅਨੂਪ, ਸੁਖਵਿੰਦਰ ਸਿੰਘ, ਯੂਪੀ ਦੇ ਰਹਿਣ ਵਾਲੇ ਧਰਮਿੰਦਰ, ਪੰਜਾਬ ਦੇ ਰਹਿਣ ਵਾਲੇ ਿਯਸ਼ਨਪਾਲ ਸਿੰਘ, ਮਨਿੰਦਰ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਸੀ। ਤਲਾਸ਼ੀ ਦੌਰਾਨ ਪੁਲਿਸ ਨੂੰ ਉਨ੍ਹਾਂ ਕੋਲੋਂ ਇਕ ਪਿਸਤੌਲ, 25 ਜ਼ਿੰਦਾ ਕਾਰਤੂਸ ਸਮੇਤ ਗੱਡੀ 'ਚੋਂ ਡਾਂਗਾ ਤੇ ਹੋਰ ਹਥਿਆਰ ਵੀ ਮਿਲੇ ਸਨ। ਪੁਲਿਸ ਮੁਤਾਬਕ ਇਨ੍ਹਾਂ ਦੀ ਵਰਤੋਂ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਕੀਤਾ ਜਾਣਾ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Ram rahim security guard