ਸੰਸਕਾਰ ਦਿਓ, ਡਿਗਰੀ ਤਾਂ ਅੱਤਵਾਦੀਆਂ ਕੋਲ ਵੀ : ਰਾਜਨਾਥ

Updated on: Fri, 21 Apr 2017 07:33 PM (IST)
  

-ਸਕੂਲ ਦੀ ਸ਼ਾਖਾ ਦੇ ਉਦਘਾਟਨ ਮੌਕੇ ਬੋਲੇ ਗ੍ਰਹਿ ਮੰਤਰੀ

-ਬੱਚਿਆਂ ਨੂੰ ਅੰਗਰੇਜ਼ੀ ਸਿਖਾਓ, ਅੰਗਰੇਜ਼ ਨਾ ਬਣਾਓ

ਜੇਐੱਨਐੱਨ, ਲਖਨਊ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿਘ ਨੇ ਸਿੱਖਿਆ ਸੰਸਥਾਵਾਂ 'ਚ ਬੱਚਿਆਂ ਨੂੰ ਸਿੱਖਿਆ ਨਾਲ ਹੀ ਸੰਸਕਾਰ ਦਿੱਤੇ ਜਾਣ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਗਿਆਨ ਹੀ ਢੁੱਕਵਾਂ ਨਹੀਂ ਹੁੰਦਾ ਹੈ। ਡਿਗਰੀ ਤਾਂ ਅੱਤਵਾਦੀ ਵੀ ਹਾਸਿਲ ਕਰ ਲੈਂਦੇ ਹਨ ਪਰ ਚਰਿੱਤਰ ਅਤੇ ਸੰਸਕਾਰ ਨਹੀਂ। ਬਿਨਾਂ ਸੰਸਕਾਰ ਦੇ ਸਿੱਖਿਆ ਦੁਨੀਆ ਲਈ ਵਿਨਾਸ਼ਕਾਰੀ ਹੁੰਦੀ ਹੈ। ਉਹ ਸ਼ੁੱਕਰਵਾਰ ਨੂੰ ਆਪਣੇ ਸੰਸਦੀ ਖੇਤਰ 'ਚ ਕਾਨਪੁਰ ਰੋਡ ਸਥਿਤ ਪੰਡਿਤ ਖੇੜਾ 'ਤੇ ਇਕ ਸਕੂਲ ਦੀ ਨਵੀਂ ਸ਼ਾਖਾ ਦੇ ਉਦਘਾਟਨ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸੰਸਕਾਰਾਂ ਤੋਂ ਹੀ ਮਨੁੱਖ ਦੀ ਸੋਚ ਅਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਸਕੂਲ ਬੱਚਿਆਂ ਨੂੰ ਅੰਗਰੇਜ਼ੀ ਜ਼ਰੂਰ ਸਿਖਾਵੇ ਪਰ ਅੰਗਰੇਜ਼ ਨਾ ਬਣਾਵੇ। ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ 'ਚ ਦੁਨੀਆ ਨੂੰ ਭਾਰਤੀ ਸੱਭਿਆਚਾਰ ਤੋਂ ਜਾਣੂ ਕਰਵਾਇਆ। ਦੁਨੀਆ ਦੇ ਲੋਕਾਂ ਨੇ ਮੰਨਿਆ ਹੈ ਕਿ ਵਿਸ਼ਵ ਦਾ ਸਭ ਤੋਂ ਵੱਧ ਸੱਭਿਆਚਾਰ ਭਾਰਤ ਦਾ ਹੈ। ਚੀਨ ਦੇ ਲੇਖਕ ਨੇ ਲਿਖਿਆ ਹੈ ਕਿ ਭਾਰਤ ਨੇ ਵਿਸ਼ਵ 'ਚ ਸੰਸਿਯਤਕ ਦਿ੫ਸ਼ਟੀ ਤੋਂ ਚੀਨ 'ਤੇ ਬਿਨਾਂ ਸਿਪਾਹੀ ਭੇਜੇ 200 ਸਾਲ ਤਕ ਕੰਟਰੋਲ ਕੀਤਾ ਹੈ। ਯੂਨੀਵਰਸਿਟੀ 'ਚ ਬੱਚਿਆਂ ਨੂੰ ਸੰਸਿਯਤ ਦੀ ਸਿੱਖਿਆ ਵੀ ਦਿੱਤੀ ਜਾਵੇ। ਸੰਸਿਯਤ ਨਾਲ ਹੀ ਭਾਰਤ ਦੇ ਸੱਭਿਆਚਾਰ ਅਤੇ ਸੰਸਕਾਰ ਦੀ ਜਾਣਕਾਰੀ ਦਿੱਤੀ ਜਾਵੇ।

ਉਪਨਿਸ਼ਦਾਂ ਤੋਂ ਜੋ ਗਿਆਨ ਮਿਲੇਗਾ ਉਹ ਕਿਤੇ ਹੋਰ ਤੋਂ ਨਹੀਂ ਮਿਲ ਸਕਦਾ। ਇਸ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਅੰਗਰੇਜ਼ੀ ਸਕੂਲਾਂ 'ਚ ਸੰਸਿਯਤ ਨੂੰ 30 ਮਿੰਟ ਲਈ ਸਹੀ ਪਰ ਲਾਜ਼ਮੀ ਕਰਨਾ ਚਾਹੀਦਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: rajnath