ਫਿਲਮ 'ਪਦਮਾਵਤ' ਰਿਲੀਜ਼ ਹੋਣ 'ਤੇ ਜੌਹਰ ਕਰਨ ਦੀ ਚਿਤਾਵਨੀ

Updated on: Sat, 13 Jan 2018 07:12 PM (IST)
  

ਜੇਐੱਨਐੱਨ, ਜੈਪੁਰ : ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਦੇ ਰਿਲੀਜ਼ ਹੋਣ 'ਤੇ ਹੁਣ ਅੌਰਤਾਂ ਨੇ ਜੌਹਰ ਕਰਨ ਦੀ ਚਿਤਾਵਨੀ ਦਿੱਤੀ ਹੈ। ਅੌਰਤਾਂ ਨੇ ਚਿਤੌੜਗੜ੍ਹ ਕਿਲ੍ਹੇ ਦੇ ਉਸੇ ਸਥਾਨ 'ਤੇ ਜੌਹਰ ਕਰਨ ਦੀ ਚਿਤਾਵਨੀ ਦਿੱਤੀ ਹੈ ਜਿੱਥੇ ਰਾਣੀ ਪਦਮਨੀ ਨੇ 16 ਹਜ਼ਾਰ ਰਾਣੀਆਂ ਤੇ ਦਾਸੀਆਂ ਨਾਲ ਜੌਹਰ ਕੀਤਾ ਸੀ।

ਸ਼ਨਿਚਰਵਾਰ ਨੂੰ ਚਿਤੌੜਗੜ੍ਹ ਵਿਚ ਸਰਵ ਸਮਾਜ ਦੀ ਬੈਠਕ ਵਿਚ ਵੱਡੀ ਗਿਣਤੀ ਵਿਚ ਅੌਰਤਾਂ ਸ਼ਾਮਿਲ ਹੋਈਆਂ। ਉਨ੍ਹਾਂ ਸਪੱਸ਼ਟ ਕਿਹਾ ਕਿ ਜੇਕਰ ਦੇਸ਼ ਵਿਚ ਕਿਤੇ ਵੀ ਪਦਮਾਵਤ ਰਿਲੀਜ਼ ਹੋਈ ਤਾਂ ਉਹ ਜੌਹਰ ਕਰਨਗੀਆਂ। ਬੈਠਕ ਵਿਚ ਰਾਜਪੂਤ ਸਮਾਜ ਦੀਆਂ ਅੌਰਤਾਂ ਦੇ ਨਾਲ ਹੀ ਹੋਰ ਸਮਾਜਾਂ ਦੀਆਂ ਅੌਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂ। ਬੈਠਕ ਵਿਚ ਤੈਅ ਕੀਤਾ ਗਿਆ ਕਿ 17 ਜਨਵਰੀ ਤੋਂ ਰਾਜ ਮਾਰਗ ਜਾਮ ਕਰਨ ਦੇ ਨਾਲ ਹੀ ਰੇਲ ਆਵਾਜਾਈ ਵਿਚ ਵੀ ਰੁਕਾਵਟ ਪਾਈ ਜਾਵੇਗੀ।

ਸਰਵ ਸਮਾਜ ਦਾ ਇਕ ਵਫ਼ਦ ਐਤਵਾਰ ਨੂੰ ਦਿੱਲੀ ਜਾ ਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰੇਗਾ। ਰਾਜਨਾਥ ਤੋਂ ਦੇਸ਼ ਭਰ ਵਿਚ ਫਿਲਮ ਦੇ ਪ੍ਰਦਰਸ਼ਨ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾਵੇਗੀ। ਰਾਜਪੂਤ ਕਰਣੀ ਸੈਨਾ ਦੇ ਸਰਪ੍ਰਸਤ ਲੋਕੇਂਦਰ ਸਿੰਘ ਕਾਲਵੀ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਚਿਤੌੜਗੜ੍ਹ ਦੀ ਬੈਠਕ ਵਿਚ ਹੋਇਆ ਫ਼ੈਸਲਾ ਰਾਜਪੂਤ ਸਮਾਜ ਨੇ ਹੀ ਨਹੀਂ, ਬਲਕਿ ਸਾਰੇ ਸਮਾਜਾਂ ਨੇ ਮਿਲ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰਣੀ ਸੈਨਾ ਨੇ ਪਹਿਲਾਂ 25 ਅਤੇ 26 ਜਨਵਰੀ ਨੂੰ ਭਾਰਤ ਬੰਦ ਦੀ ਯੋਜਨਾ ਬਣਾਈ ਸੀ ਪਰ ਇਸ ਦਿਨ ਗਣਤੰਤਰ ਦਿਵਸ ਹੋਣ ਕਾਰਨ ਹੁਣ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਅੰਦੋਲਨ 17 ਜਨਵਰੀ ਤੋਂ ਹੀ ਸ਼ੁਰੂ ਹੋਵੇਗਾ।

ਚਿਤੌੜਗੜ੍ਹ ਜੌਹਰ ਸਮਿ੍ਰਤਚੀ ਸੰਸਥਾਨ ਦੇ ਮਹਾਮੰਤਰੀ ਭੰਵਰ ਸਿੰਘ ਨੇ ਦੱਸਿਆ ਕਿ ਇਕ ਵਾਰ ਫਿਰ ਚਿਤੌੜਗੜ੍ਹ ਕਿਲ੍ਹਾ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਵ ਸਮਾਜ ਅਤੇ ਜੌਹਰ ਸ੍ਰਮਿਤੀ ਸੰਸਥਾਨ ਇਸ ਤੋਂ ਪਹਿਲਾਂ ਵੀ ਚਿਤੌੜਗੜ੍ਹ ਕਿਲ੍ਹੇ ਨੂੰ ਦੋ ਦਿਨਾਂ ਤਕ ਬੰਦ ਕਰ ਚੁੱਕਾ ਹੈ ਜਿਸ ਕਾਰਨ ਹਜ਼ਾਰਾਂ ਸੈਲਾਨੀਆਂ ਨੂੰ ਵਾਪਸ ਪਰਤਣਾ ਪਿਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Rajasthan dispute