ਹਰ ਸਟੇਸ਼ਨ ਤੇ ਟ੫ੇਨ 'ਚ ਸੀਸੀਟੀਵੀ ਨਾਲ ਲਾਈਵ ਫੁਟੇਜ ਦੇਣ ਦੀ ਯੋਜਨਾ : ਗੋਇਲ

Updated on: Sat, 16 Dec 2017 09:13 PM (IST)
  

ਜਾਗਰਣ ਬਿਊਰੋ, ਨਵੀਂ ਦਿੱਲੀ : ਰੇਲ ਮੰਤਰਾਲੇ ਦੇਸ਼ ਦੇ ਸਾਰੇ ਸਟੇਸ਼ਨਾਂ ਅਤੇ ਸਾਰੀਆਂ ਟ੫ੇਨਾਂ ਵਿਚ ਸੀਸੀਟੀਵੀ ਕੈਮਰੇ ਲਗਾਉਣ ਅਤੇ ਲੋਕੋ ਪਾਇਲਟ ਤੇ ਗਾਰਡ ਤੋਂ ਇਲਾਵਾ ਜੀਆਰਪੀ ਤੇ ਆਰਪੀਐੱਫ ਨੂੰ ਲਾਈਵ ਫੁਟੇਜ ਉਪਲੱਬਧ ਕਰਵਾਉਣ ਦੀ ਪ੍ਰਣਾਲੀ ਵਿਕਸਿਤ ਕਰ ਰਿਹਾ ਹੈ। ਰੇਲ ਮੰਤਰੀ ਪਿਊਸ਼ ਗੋਇਲ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।

ਰੇਲਵੇ ਦੀ ਕਾਇਆਕਲਪ ਲਈ ਨਵੇਂ ਵਿਚਾਰਾਂ ਨੂੰ ਉਤਸ਼ਾਹ ਦੇਣ ਦੇ ਮਕਸਦ ਨਾਲ ਲਗਪਗ 250 ਆਹਲਾ ਅਫਸਰਾਂ ਦੇ ਨਾਲ ਕਰਵਾਏ ਦੂਜੇ ਰੇਲਵੇ ਕੈਂਪ 'ਸੰਪਰਕ, ਤਾਲਮੇਲ ਤੇ ਸੰਵਾਦ' ਦੌਰਾਨ ਪੱਤਰਕਾਰਾਂ ਨਾਲ ਮੁਖਾਤਬ ਹੋਏ ਗੋਇਲ ਨੇ ਕਿਹਾ, 'ਹਾਲੇ ਨਿਰਭੈਯਾ ਫੰਡ ਦੀ ਮਦਦ ਨਾਲ ਕੁਝ ਸੀਸੀਟੀਵੀ ਲਗਾਏ ਗਏ ਹਨ ਪਰ ਸਾਡੀ ਯੋਜਨਾ ਇਸ ਨੂੰ ਨਵੀਨ ਅਤੇ ਵੱਡਾ ਰੂਪ ਦੇਣ ਦੀ ਹੈ। ਇਸ ਤਹਿਤ ਸਟੇਸ਼ਨਾਂ ਅਤੇ ਟ੫ੇਨਾਂ ਵਿਚ ਲੱਗਣ ਵਾਲੇ ਸਾਰੇ ਸੀਸੀਟੀਵੀ ਦੀ ਲਾਈਵ ਫੁਟੇਜ ਲੋਕੋ ਪਾਇਲਟ ਅਤੇ ਗਾਰਡ ਤੋਂ ਇਲਾਵਾ ਪੁਲਿਸ ਥਾਣਿਆਂ ਤਕ ਪਹੁੰਚਾਈ ਜਾਵੇਗੀ। ਇਕ ਟੀਮ ਇਸ ਦਿਸ਼ਾ ਵਿਚ ਕੰਮ ਕਰ ਰਹੀ ਹੈ। ਪੂਰੀ ਯੋਜਨਾ ਤਿਆਰ ਹੋਣ 'ਤੇ ਉਸ ਨੂੰ ਮਨਜ਼ੂਰੀ ਲਈ ਕੈਬਨਿਟ ਵਿਚ ਪੇਸ਼ ਕੀਤਾ ਜਾਵੇਗਾ।'

ਬਾਕਸ

ਹੁਣ ਤਕ 350 ਸਟੇਸ਼ਨਾਂ 'ਤੇ ਲੱਗੇ ਸੀਸੀਟੀਵੀ ਕੈਮਰੇ

ਹੁਣ ਤਕ ਲਗਪਗ 350 ਸਟੇਸ਼ਨਾਂ ਵਿਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਨ੍ਹਾਂ ਵਿਚੋਂ 102 ਉਹ ਵੱਡੇ ਸਟੇਸ਼ਨ ਸ਼ਾਮਿਲ ਹਨ ਜਿੱਥੇ ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਏਕੀਿਯਤ ਸੁਰੱਖਿਆ ਪ੍ਰਣਾਲੀ ਲਾਗੂ ਕਰਨ ਦਾ ਫ਼ੈਸਲਾ ਲਿਆ ਗਿਆ ਸੀ, ਜਦਕਿ ਬਾਕੀ ਉਹ ਸਟੇਸ਼ਨ ਹਨ ਜਿੱਥੇ ਦਸੰਬਰ 2012 ਵਿਚ ਦਿੱਲੀ ਵਿਚ ਵਾਪਰੀ ਨਿਰਭੈਯਾ ਕਾਂਡ ਦੇ ਮੱਦੇਨਜ਼ਰ ਅੌਰਤਾਂ ਦੀ ਸੁਰੱਖਿਆ ਲਈ ਮੋਦੀ ਸਰਕਾਰ ਵੱਲੋਂ 2016-17 ਦੇ ਬਜਟ ਵਿਚ ਐਲਾਨ 'ਨਿਰਭੈਯਾ ਫੰਡ' ਦਾ ਇਸਤੇਮਾਲ ਕੀਤਾ ਗਿਆ ਹੈ। ਇਕ ਹਜ਼ਾਰ ਕਰੋੜ ਰੁਪਏ ਦੇ ਇਸ ਫੰਡ ਵਿਚੋਂ ਵਿੱਤ ਮੰਤਰਾਲੇ ਨੇ ਇਕੱਲੇ ਰੇਲਵੇ ਨੂੰ 500 ਕਰੋੜ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਹੈ। ਉਕਤ ਰੇਲਵੇ ਸਟੇਸ਼ਨਾਂ ਤੋਂ ਇਲਾਵਾ ਰੇਲਵੇ ਨੇ 983 ਹੋਰ ਸਟੇਸ਼ਨਾਂ ਦੀ ਪਛਾਣ ਸੀਸੀਟੀਵੀ ਕੈਮਰੇ ਲਗਾਉਣ ਲਈ ਕੀਤੀ ਹੈ। ਜਿੱਥੇ 19 ਹਜ਼ਾਰ ਤੋਂ ਜ਼ਿਆਦਾ ਹਾਈ ਡੈਫੀਨੇਸ਼ਨ (ਐੱਚਡੀ) ਸੀਸੀਟੀਵੀ ਕੈਮਰੇ ਲਗਾਏ ਜਾਣਗੇ, ਕਿਉਂਕਿ ਸ਼ੁਰੂ ਵਿਚ ਲਗਾਏ ਗਏ ਆਮ ਸੀਸੀਟੀਵੀ ਕੈਮਰਿਆਂ ਨੂੰ ਅਪਰਾਧੀਆਂ ਦੀ ਸਟੀਕ ਪਛਾਣ ਵਿਚ ਬਹੁਤ ਕਾਰਗਰ ਨਹੀਂ ਪਾਇਆ ਗਿਆ ਸੀ। ਇਨ੍ਹਾਂ ਵਿਚ ਵੀ ਨਿਰਭੈਯਾ ਫੰਡ ਦਾ ਇਸਤੇਮਾਲ ਕੀਤਾ ਜਾਵੇਗਾ। ਇਕ ਸਟੇਸ਼ਨ 'ਤੇ ਸੀਸੀਟੀਵੀ ਕੈਮਰੇ ਲਗਾਉਣ ਵਿਚ ਲਗਪਗ 50 ਲੱਖ ਰੁਪਏ ਦਾ ਖ਼ਰਚ ਆਉਣ ਦਾ ਅਨੁਮਾਨ ਹੈ। ਸਟੇਸ਼ਨਾਂ ਤੋਂ ਇਲਾਵਾ ਹਾਲੇ ਤਕ ਸਿਰਫ ਸ਼ਾਨ-ਏ-ਪੰਜਾਬ, ਹਮਸਫ਼ਰ ਅਤੇ ਤੇਜਸ ਵਰਗੀਆਂ ਚੋਣਵੀਆਂ ਪ੍ਰੀਮੀਅਮ ਟ੫ੇਨਾਂ ਵਿਚ ਮੁੰਬਈ ਦੀਆਂ ਕੁਝ ਲੋਕਲ ਟ੫ੇਨਾਂ ਦੇ ਮਹਿਲਾ ਕੰਪਾਰਟਮੈਂਟਾਂ ਵਿਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: railw ay