ਜਲੰਧਰ ਦੇ ਫਰੈਂਡਸ ਕਲੋਨੀ 'ਚ ਰਹਿੰਦੇ ਪੰਜਾਬੀ ਗਾਇਕ ਪ੍ਰੀਤ ਹਰਪਾਲ ਦੀ ਕੋਠੀ ਦੇ ਗੇਟ ਕੋਲ ਉਨ੍ਹਾਂ ਦੇ ਡਰਾਈਵਰ ਦੀ ਸ਼ਕੀ ਹਾਲਤ 'ਚ ਮੌਤ ਹੋ ਗਈ। ਜਾਨਕਾਰੀ ਦੇ ਅਨੁਸਾਰ ਉਹਨਾਂ ਦਾ ਡਰਾਈਵਰ ਤਰਸੇਮ ਲਾਲ ਕੋਠੀ ਦੇ ਬਾਹਰ ਖੜਾ ਸੀ, ਜੋ ਕਿ ਅਚਾਨਕ ਡਿੱਗ ਗਿਆ ਤੇ ਜਿਸ ਨੂੰ ਦੇਖਦੇ ਹੋਏ ਪ੍ਰੀਤ ਹਰਪਾਲ ਦਾ ਪੀ.ਏ. ਉਸ ਨੂੰ ਲੋਕਲ ਹਸਪਤਾਲ ਲੈ ਕੇ ਗਏ ਫੇਰ ਪਿਸਮ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪਿਮਸ ਤੋਂ ਬਾਅਦ ਐੱਸ.ਜੀ.ਐੱਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਤਰਸੇਮ ਲਾਲ ਪਿਛਲੇ 19 ਸਾਲਾਂ ਤੋਂ ਪ੍ਰੀਤ ਹਰਪਾਲ ਦਾ ਡਰਾਈਵਰ ਸੀ। ਪੁਲਿਸ ਦਾ ਮੰਨਣਾ ਹੈ ਕਿ ਤਰਸੇਮ ਦੀ ਮੌਤ ਹਾਰਟ ਅਟੈਕ ਦੇ ਨਾਲ ਹੋਈ ਹੈ,ਪਰ ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁੱਝ ਪਤਾ ਲੱਗੇਗਾ।