ਵਿਦੇਸ਼ੀ ਫ਼ੌਜੀ ਵੀ ਮੰਨਦੇ ਨੇ ਭਾਰਤੀ ਜਵਾਨਾਂ ਦੀ ਬਹਾਦਰੀ

Updated on: Sat, 16 Dec 2017 09:18 PM (IST)
  
punjab stet war mamorial

ਵਿਦੇਸ਼ੀ ਫ਼ੌਜੀ ਵੀ ਮੰਨਦੇ ਨੇ ਭਾਰਤੀ ਜਵਾਨਾਂ ਦੀ ਬਹਾਦਰੀ

- ਪੰਜਾਬ ਸਟੇਟ ਵਾਰ ਮੈਮੋਰੀਅਲ ਐਂਡ ਮਿਊਜ਼ੀਅਮ 'ਚ ਪੁੱਜੇ ਇੰਡੋ-ਪਾਕਿ 1971 ਜੰਗ ਦੇ ਹੀਰੋ

- ਫ਼ੌਜੀਆਂ ਦੇ ਉਨ੍ਹਾਂ ਦੇ ਪਰਿਵਾਰਾਂ ਵੱਲ ਧਿਆਨ ਦੇਵੇ ਸਰਕਾਰ

ਜੇਐੱਨਐੱਨ, ਅੰਮਿ੍ਰਤਸਰ : ਭਾਰਤੀ ਜਵਾਨਾਂ ਦੀ ਬਹਾਦਰੀ ਤੇ ਸਹਿਨਸ਼ੀਲਤਾ ਦਾ ਨਤੀਜਾ ਪਾਕਿ ਨਾਲ ਦਸੰਬਰ 1971 'ਚ ਹੋਈ ਜੰਗ 'ਚ ਜਿੱਤ ਦੇ ਰੂਪ 'ਚ ਸਾਹਮਣੇ ਆਇਆ। ਭਾਰਤੀ ਫ਼ੌਜ ਦੀ ਬਹਾਦਰੀ ਦਾ ਲੋਹਾ ਤਾਂ ਵਿਦੇਸ਼ੀ ਫ਼ੌਜ ਦੇ ਅਧਿਕਾਰੀ ਵੀ ਮੰਨਦੇ ਹਨ। ਇਹ ਗੱਲ ਸ਼ਨਿਚਰਵਾਰ ਨੂੰ ਇਥੇ ਪੰਜਾਬ ਸਟੇਟ ਵਾਰ ਮੈਮੋਰੀਅਲ ਮਿਊਜ਼ੀਅਮ ਖਾਸਾ 'ਚ ਕਰਵਾਏ ਵਿਜੇ ਦਿਵਸ ਨੂੰ ਸਮਰਪਿਤ ਇੰਡੋ-ਪਾਕਿ 1971 ਦੀ ਜੰਗ ਦੇ ਫ਼ੌਜੀਆਂ ਨੇ ਕਹੇ। ਇਸ ਮੌਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਮੇਜਰ ਜਨਰਲ ਡੀਡੀ ਸਿੰਘ (ਸੇਵਾ ਮੁਕਤ) ਨੇ ਕਿਹਾ ਜੰਗ ਦੀ ਸੂਚਨਾ ਤੋਂ ਬਾਅਦ ਉਹ ਭਾਰਤ-ਪਾਕਿ ਸਰਹੱਦ 'ਤੇ ਪੁੱਜੇ ਤੇ ਪਾਕਿ ਦੀ ਮੋਧੂਮਤੀ ਨਦੀ ਤਕ ਦੇ ਇਲਾਕਾ ਜਿੱਤਣ ਤੋਂ ਬਾਅਦ 2 ਹਜ਼ਾਰ ਲੋਕਾਂ ਨੂੰ ਬੰਦੀ ਬਣਾ ਲਿਆ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿਣ ਦੇ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਇਹ ਸਿਆਸੀ ਪ੍ਰਚਾਰ ਹੈ ਜਿਸ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਫ਼ੌਜੀਆਂ ਤੇ ਸਾਬਕਾ ਫ਼ੌਜੀਆਂ ਦੇ ਪਰਿਵਾਰਾਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਕਿਉਂਕਿ ਫ਼ੌਜੀ ਆਪਣੀ ਜਵਾਨੀ ਦੇਸ਼ ਦੇ ਨਾਂ ਕਰ ਦਿੰਦੇ ਹਨ ਤਾਂ ਕਿ ਦੇਸ਼ ਦਾ ਸਨਮਾਨ ਬਰਕਰਾਰ ਰੱਖਿਆ ਜਾ ਸਕੇ। ਇਸ ਮੌਕੇ ਬਿ੍ਰਗੇਡੀਅਰ ਜੀਐੱਸ ਸੰਧੂ (ਸੇਵਾ ਮੁਕਤ) ਨੇ ਕਿਹਾ ਕਿ ਉਨ੍ਹਾਂ ਦੀ ਫ਼ੌਜੀ ਟੁਕੜੀ ਨੌਸ਼ਹਿਰਾ ਢਾਲਾ ਸਰਹੱਦ ਰਸਤੇ ਪਾਕਿਸਤਾਨ 'ਚ ਦਾਖਲ ਹੋਈ ਤੇ ਤਿੰਨ ਕਿਲੋਮੀਟਰ ਅੰਦਰ ਜਾ ਕੇ ਪਾਕਿ ਦੇ ਪਿੰਡ ਘੁਰਕੀ 'ਤੇ ਕਬਜ਼ਾ ਕਰ ਲਿਆ। ਪਾਕਿ ਫ਼ੌਜੀ ਹਥਿਆਰ ਤੇ ਹੋਰ ਸਮਾਨ ਉਥੇ ਹੀ ਛੱਡ ਕੇ ਭੱਜ ਗਏ। ਭਾਰਤ ਨੇ ਇਸ ਪਿੰਡ ਨੂੰ ਲੜਾਈ ਖ਼ਤਮ ਹੋਣ ਤੋਂ ਬਾਅਦ ਹੋਏ ਸਮਝੌਤੇ ਤਹਿਤ ਵਾਪਸ ਕੀਤਾ ਸੀ। ਰਿਟਾਇਰਡ ਕਰਨਲ ਗਰੋਵਰ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਫ਼ੌਜੀ ਅਧਿਕਾਰੀ ਤਾਂ ਨੌਕਰੀ ਤੋਂ ਬਾਅਦ ਆਪਣੀ ਜ਼ਿੰਦਗੀ ਗੁਜ਼ਾਰ ਲੈਂਦੇ ਹਨ ਪਰ ਆਮ ਫ਼ੌਜੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਫ਼ੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ। ਤਾਂਕਿ ਸੇਵਾ ਮੁਕਤੀ ਮਗਰੋਂ ਉਹ ਵੀ ਸਨਮਾਨ ਤਹਿਤ ਆਪਣੀ ਜ਼ਿੰਦਗੀ ਗੁਜ਼ਾਰ ਸਕਣ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: punjab stet war mamorial