ਚਡੀਗੜ੍ਹ- ਪੰਜਾਬੀ ਯੂਨੀਰਵਸਿਟੀ ਕੈਂਪਸ 'ਚ ਗਰਲਜ਼ ਹੋਸਟਲ 'ਚ 24 ਘੰਟੇ ਐਂਟਰੀ ਦੇਣ ਦੀ ਮੰਗ ਦਾ ਵਿਵਾਦ ਰੁਕ ਨਹੀਂ ਰਿਹਾ। ਇਕ ਹਫ਼ਤੇ ਤੋਂ ਪੰਜਾਬ ਯੂਨੀਰਵਸਿਟੀ ਸਟੂਡੈਂਟ ਕੌਂਸਲ ਤੇ ਸਟੂਡੈਂਟ ਫਾਰ ਸੁਸਾਈਟੀ ਵੱਲੋਂ ਵਿਰੋਧ ਪ੍ਰਦਰਸ਼ਨ ਜਾਰੀ ਹੈ। ਦੀਵਾਲੀ ਦੀ ਰਾਤ ਵੀ ਕੁੜੀਆਂ ਨੇ 24 ਘੰਟੇ ਐਂਟਰੀ ਦੀ ਛੂਟ ਨੂੰ ਲੈ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ। ਪੀਯੂ 'ਚ ਸਟੂਡੈਂਟ ਕੌਂਸਲ ਦਾ ਵਿਰੋਧ ਪ੍ਰਦਰਸ਼ਨ ਦੀਵਾਲੀ ਵਾਲੇ ਦਿਨ ਵੀ ਜਾਰੀ ਰਿਹਾ। ਸਟੂਡੈਂਟ ਕੌਂਸਲ ਦੀ ਪ੍ਰਧਾਨ ਕਨੂਪਿ੍ਰਯਾ ਦੀ ਅਗਵਾਈ 'ਚ ਵਿਦਿਆਰਥੀਆਂ ਨੇ ਪੀ.ਯੂ ਦੇ ਚਾਂਸਲਰ ਪ੍ਰੋਫੈਸਰ ਰਾਜ ਕੁਮਾਰ ਤੇ ਵਿਮੈਨ ਨੀਨਾ ਕਪਿਲਾਸ ਦੇ ਘਰਾਂ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਕੈਂਪਸ 'ਚ ਕਾਲੀ ਦੀਵਾਲੀ ਮਨਾਈ। ਵਿਰੋਧ 'ਚ ਸਟੂਡੈਂਟ ਨੇ ਪੋਸਟਰਾਂ 'ਤੇ ਬੇਖੌਫ ਆਜ਼ਾਦੀ ਤੇ ਪੀ.ਯੂ ਦੇ ਅਧਿਕਾਰੀਆਂ ਦੇ ਘਰਾਂ ਸਾਹਮਣੇ ਸੜਕ 'ਤੇ 'ਸ਼ਰਮ ਕਰੋ' ਵਰਗੇ ਸਲੋਗਨ ਲਿਖੇ।