ਪ੍ਰਧਾਨ ਮੰਤਰੀ ਭਿ੫ਸ਼ਟ ਤੇ ਅਨਿਲ ਅੰਬਾਨੀ ਦੇ ਚੌਕੀਦਾਰ - ਰਾਹੁਲ ਗਾਂਧੀ

Updated on: Thu, 11 Oct 2018 02:50 PM (IST)
  

ਨਵੀਂ ਦਿੱਲੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਸੌਦੇ ਮਾਮਲੇ ਵਿਚ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ। ਰਾਫੇਲ ਸੌਦੇ 'ਤੇ ਹੋਏ ਨਵੇਂ ਖੁਲਾਸੇ ਨੂੰ ਲੈ ਕੇ ਰਾਹੁਲ ਨੇ ਪ੫ਧਾਨ ਮੰਤਰੀ ਮੋਦੀ 'ਤੇ ਹਮਲਾ ਕਰਦਿਆਂ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨੇ ਮੈਨੂੰ ਕਿਹਾ ਕਿ ਕੀਮਤ ਨੂੰ ਲੈ ਕੇ ਕੋਈ ਗੁਪਤਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਦੇਸ਼ ਦੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਹਿੰਦੁਸਤਾਨ ਦੇ ਪ੫ਧਾਨ ਮੰਤਰੀ ਭਿ੫ਸ਼ਟ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਨਿਲ ਅੰਬਾਨੀ ਨੂੰ ਠੇਕਾ ਦਿਵਾਇਆ। ਪ੍ਰਧਾਨ ਮੰਤਰੀ ਨੇ ਅਨਿਲ ਅੰਬਾਨੀ ਦੀ ਜੇਬ 'ਚ 30 ਹਜ਼ਾਰ ਕਰੋੜ ਪਾਏ ਤੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮੈਂ ਪ੍ਰਧਾਨ ਮੰਤਰੀ ਨਹੀਂ, ਚੌਕੀਦਾਰ ਬਣਨਾ ਚਾਹੰੁਦਾ ਹਾਂ। ਹੁਣ ਪਤਾ ਲੱਗਿਆ ਕਿ ਉਹ ਅੰਬਾਨੀ ਦੇ ਪ੍ਰਧਾਨ ਮੰਤਰੀ ਹਨ, ਹਿੰਦੁਸਤਾਨ ਦੇ ਨਹੀਂ। ਉਨ੍ਹÎਾਂ ਕਿਹਾ ਕਿ ਤੁਹਾਡੇ ਪ੍ਰਧਾਨ ਮੰਤਰੀ ਅਨਿਲ ਅੰਬਾਨੀ ਦੀ ਚੌਕੀਦਾਰੀ ਕਰ ਰਹੇ ਹਨ। ਇਸ ਤੋਂ ਸਾਫ਼ ਭਿ੫ਸ਼ਟਾਚਾਰ ਦਾ ਕੇਸ ਹੋ ਹੀ ਨਹੀਂ ਸਕਦਾ। ਇਸੇ ਵਜ੍ਹਾ ਕਰਕੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੂੰ ਫਰਾਂਸ ਜਾਣਾ ਪਿਆ। ਪ੍ਰਧਾਨ ਮੰਤਰੀ ਅੱਜ-ਕੱਲ੍ਹ ਦੂਜੀ ਦੁਨੀਆ 'ਚ ਹਨ। ਜੋ ਵਾਅਦੇ ਉਨ੍ਹਾਂ ਨੇ ਕੀਤੇ ਸਨ, ਉਨ੍ਹਾਂ 'ਤੇ ਤਾਂ ਕੁਝ ਬੋਲ ਹੀ ਨਹੀਂ ਰਹੇ। ਉਨ੍ਹਾਂ 'ਤੇ ਭਿ੫ਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ ਤੇ ਉਹ ਕੁਝ ਵੀ ਬੋਲ ਨਹੀਂ ਰਹੇ। ਜੇ ਉਹ ਜਵਾਬ ਨਹੀਂ ਦੇ ਸਕਦੇ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Prime Minister Corrupt and Watchman of Anil Ambani