ਆਪ ਨੇ ਚੋਣ ਜ਼ਾਬਤੇ ਦੀ ਕੀਤੀ ਉਲੰਘਣਾ

Updated on: Wed, 11 Jan 2017 04:54 PM (IST)
  
political news

ਆਪ ਨੇ ਚੋਣ ਜ਼ਾਬਤੇ ਦੀ ਕੀਤੀ ਉਲੰਘਣਾ

ਸਰਕਾਰੀ ਤੇ ਨਿੱਜੀ ਇਮਾਰਤਾਂ 'ਤੇ ਬਿਨਾਂ ਆਗਿਆ ਲਾਏ ਪੋਸਟਰ

ਪੱਤਰ ਪ੍ਰੇਰਕ, ਮਜੀਠਾ : ਭਾਰਤੀ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾ ਦਾ ਬਕਾਇਦਾ ਐਲਾਨ ਹੋਣ ਪਿੱਛੋਂ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਤੇ ਇਸ ਦੇ ਨਾਲ ਹੀ ਵੱਖ ਵੱਖ ਰਾਜਨੀਤਕ ਪਾਰਟੀਆਂ ਵਲੋ ਸਰਕਾਰੀ ਤੇ ਨਿੱਜੀ ਇਮਾਰਤਾਂ ਤੇ ਲਗਾਏ ਇਸ਼ਤਿਹਾਰ ਪੋਸਟਰ ਆਦਿ ਉਤਾਰਨ ਦਾ ਅਮਲ ਸ਼ੁਰੂ ਹੋ ਗਿਆ ਹੈ ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋ ਕਸਬਾ ਮਜੀਠਾ ਵਿਚ ਸਰਕਾਰੀ ਇਮਾਰਤਾਂ ਤੇ ਇਸ਼ਤਿਹਾਰ ਲਗਾਏ ਇਸ ਦੇ ਨਾਲ ਹੀ ਨਿੱਜੀ ਇਮਾਰਤਾਂ ਤੇ ਲੋਕਾਂ ਦੀ ਸਹਿਮਤੀ ਤੋ ਬਿਨਾਂ ਹੀ ਇਸ਼ਤਿਹਾਰ ਲਗਾਏ ਗਏ ਹਨ। ਜਿਸ 'ਤੋ ਆਮ ਲੋਕਾਂ ਨੇ ਭਾਰੀ ਇਤਰਾਜ਼ ਪ੫ਗਟਾਇਆ ਹੈ। ਨਗਰ ਕੌਂਸਲ ਦਫਤਰ ਮਜੀਠਾ ਵਿਖੇ ਇਤਲਾਹ ਮਿਲਣ 'ਤੇ ਫੌਰੀ ਕਾਰਵਾਈ ਕਰਦਿਆਂ ਨਗਰ ਕੌਸਲ ਦੇ ਅਮਲੇ ਨੇ ਸਰਕਾਰੀ ਇਮਾਰਤਾਂ ਤੋ ਇਸ਼ਤਿਹਾਰ ਉਤਰਵਾ ਦਿੱਤੇ। ਇਸ ਦੇ ਨਾਲ ਹੀ ਨਿੱਜੀ ਇਮਾਰਤਾਂ ਵਾਲਿਆਂ ਨੇ ਇਸ ਦਾ ਵਿਰੋਧ ਕਰਦੇ ਹੋਏ ਇਸ਼ਤਿਹਾਰ ਉਤਾਰ ਦਿੱਤੇ। ਨਗਰ ਕੌਸਲ ਮਜੀਠਾ ਦੇ ਕਾਰਜ ਸਾਧਕ ਅਫਸਰ ਮਨਮੋਹਨ ਸਿੰਘ ਨਾਲ ਗੱਲ ਕਰਨ 'ਤੇ ਉਨਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕੀਤੀ ਜਾਵੇਗੀ ਤੇ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਨਹੀ ਕਰਨ ਦਿੱਤੀ ਜਾਵੇਗੀ।

ਫੋਟੋ-7

ਕੈਪਸ਼ਨ: ਮਜੀਠਾ ਵਿਖੇ ਆਮ ਆਦਮੀ ਪਾਰਟੀ ਦੇ ਲੱਗੇ ਇਸ਼ਤਿਹਾਰ ਉਤਾਰਦੇ ਹੋਏ ਨਗਰ ਕਂੌਂਸਲ ਦੇ ਕਰਮਚਾਰੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: political news