ਜਹਾਜ਼ ਹਾਦਸਿਆਂ ਨਾਲ ਸਬੰਧਿਤ ਰਾਹਤ ਤੇ ਬਚਾਅ ਨਿਯਮਾਂ 'ਚ ਸੋਧ

Updated on: Wed, 13 Sep 2017 09:22 PM (IST)
  

ਰਾਹਤ ਤੇ ਬਚਾਅ ਕੇਂਦਰਾਂ ਨੂੰ ਮੁਲਾਜ਼ਮਾਂ ਦੀ ਸਿਖਲਾਈ ਦਾ ਰਿਕਾਰਡ ਰੱਖਣਾ ਹੋਵੇਗਾ

ਨਵੀਂ ਦਿੱਲੀ (ਜਾਗਰਣ ਬਿਊਰੋ) : ਸਰਕਾਰ ਨੇ ਜਹਾਜ਼ ਹਾਦਸਿਆਂ ਦੀ ਸਥਿਤੀ 'ਚ ਜਹਾਜ਼ ਤੇ ਮੁਸਾਿਫ਼ਰਾਂ ਦੀ ਖੋਜ ਅਤੇੇ ਰਾਹਤ ਤੇ ਬਚਾਅ ਕਾਰਜਾਂ ਨਾਲ ਸਬੰਧਿਤ ਸ਼ਹਿਰੀ ਹਵਾਬਾਜ਼ੀ ਨਿਯਮਾਂ 'ਚ ਸੋਧ ਕੀਤੀ ਹੈ। ਇਸ ਤਹਿਤ ਹੁਣ ਖੋਜ, ਰਾਹਤ ਤੇ ਬਚਾਅ ਕੇਂਦਰਾਂ ਲਈ ਆਪਣੇ ਤਕਨੀਕੀ ਮੁਲਾਜ਼ਮਾਂ ਦੀ ਗਿਣਤੀ ਤੇ ਸਿਖਲਾਈ ਦਾ ਰਿਕਾਰਡ ਰੱਖਣਾ ਜ਼ਰੂਰੀ ਹੋਵੇਗਾ।

ਭਾਰਤ ਵਿਚ ਜਹਾਜ਼ ਹਾਦਸੇ ਦੀ ਸਥਿਤੀ 'ਚ ਰਾਹਤ ਤੇ ਬਚਾਅ ਕਾਰਜਾਂ ਦੀ ਜ਼ਿੰਮੇਵਾਰੀ ਕੇਂਦਰੀ ਪੱਧਰ 'ਤੇ ਦੋ ਸੰਗਠਨਾਂ- ਏਅਰਪੋਰਟ ਅਥਾਰਟੀ ਤੇ ਕੋਸਟ ਗਾਰਡ ਕੋਲ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰਾਂ ਆਪਣੀ ਆਫ਼ਤ ਰਾਹਤ ਮਸ਼ੀਨਰੀ ਨੂੰ ਮੌਕੇ 'ਤੇ ਉਤਾਰਦੀਆਂ ਹਨ। ਭਾਰਤ ਨੇ ਰੀਜਨਲ ਏਅਰ ਨੇਵੀਗੇਸ਼ਨ ਪਲਾਨ, ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗੇਨਾਈਜੇਸ਼ਨ (ਆਈਸੀਏਓ), ਗਲੋਬਲ ਸਿਵਲ ਐਵੀਏਸ਼ਨ ਰੂਲਜ਼ ਤੇ ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ (ਆਈਐੱਮਓ) ਵੱਲੋਂ ਤੈਅ ਨਿਯਮ ਕਵਾਇਦਾਂ ਅਨੁਸਾਰ ਆਪਣੇ ਇਥੇ ਖੋਜ, ਰਾਹਤ ਤੇ ਬਚਾਅ ਦਾ ਤੰਤਰ ਵਿਕਸਿਤ ਕੀਤਾ ਹੈ। ਭਾਰਤ ਦੇ ਹਵਾਈ ਤੇ ਸਮੁੰਦਰੀ ਖੇਤਰ ਅੰਦਰ ਹੋਣ ਵਾਲੇ ਕਿਸੇ ਵੀ ਜਹਾਜ਼ (ਚਾਹੇ ਜਹਾਜ਼ ਤੇ ਉਸ ਦੇ ਮੁਸਾਿਫ਼ਰ ਕਿਸੇ ਵੀ ਦੇਸ਼ ਦੇ ਹੋਣ) ਦੇ ਹਾਦਸਾਗ੫ਸਤ ਹੋਣ ਦੀ ਸਥਿਤੀ 'ਚ ਖੋਜ, ਰਾਹਤ ਤੇ ਬਚਾਅ ਮੁਹਿੰਮ ਚਲਾਉਣ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਦੀ ਹੁੰਦੀ ਹੈ। ਇਸ ਦਾ ਕੰਟਰੋਲ ਹਵਾਬਾਜ਼ੀ ਵਿਭਾਗ ਦੇ ਸਕੱਤਰ ਦੀ ਪ੫ਧਾਨਗੀ ਵਾਲੀ ਨੈਸ਼ਨਲ ਐਰੋਨਾਟੀਕਲ ਸਰਚ ਐਂਡ ਰੈਸਕਿਊ ਨੂੰ ਆਰਡੀਨੇਸ਼ਨ ਕਮੇਟੀ ਤੇ ਇੰਡੀਅਨ ਕੋਸਟ ਗਾਰਡ ਦੇ ਮਹਾਂ ਨਿਰਦੇਸ਼ਕ ਦੀ ਪ੫ਧਾਨਗੀ ਵਾਲੇ ਨੈਸ਼ਨਲ ਮੈਰੀ ਟਾਈਮ ਐੱਸਏਆਰ ਬੋਰਡ ਦੇ ਹੱਥ 'ਚ ਹੁੰਦਾ ਹੈ।

ਪਿਛਲੇ ਕੁਝ ਸਾਲਾਂ 'ਚ ਜਹਾਜ਼ਾਂ ਦੇ ਅਚਾਨਕ ਆਸਮਾਨ 'ਚੋ ਗ਼ਾਇਬ ਹੋਣ ਜਾਂ ਹਾਦਸੇ ਤੋਂ ਬਾਅਦ ਲਾਪਤਾ ਹੋਣ ਦੇ ਕਈ ਮਾਮਲੇ ਸਾਹਮਣੇ ਆਏੇੇ ਹਨ। ਇਨ੍ਹਾਂ 'ਚ ਮਲੇਸ਼ੀਅਨ ਏਅਰਲਾਈਨਜ਼ ਦੇ ਗ਼ਾਇਬ ਹੋਣ ਦਾ ਮਾਮਲਾ ਮੁੱਖ ਹੈ। ਜਿਸ ਤਰ੍ਹਾਂ ਜਹਾਜ਼ੀ ਆਵਾਜਾਈ 'ਚ ਵਾਧਾ ਹੋ ਰਿਹਾ ਹੈ ਤੇ ਅੱਤਵਾਦ ਦਾ ਸਾਇਆ ਪੂਰੀ ਦੁਨੀਆ 'ਤੇ ਮੰਡਰਾ ਰਿਹਾ ਹੈ ਉਸ ਨੂੰ ਵੇਖਦਿਆਂ ਸਾਰੇ ਦੇਸ਼ ਆਪਣੇ ਜਹਾਜ਼ ਰਾਹਤ ਤੇ ਬਚਾਅ ਤੰਤਰ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾ ਰਹੇੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: plane crash rescue