ਸੰਸਦ ਦਾ ਸੱਤਵਾਂ ਦਿਨ ਵੀ ਚੜਿ੍ਹਆ ਹੰਗਾਮੇ ਦੀ ਭੇਟ

Updated on: Tue, 13 Mar 2018 08:56 PM (IST)
  

ਯਾਸਰ

ਦੋਨਾਂ ਸਦਨਾਂ 'ਚ ਲੱਗੇ ਵਿਰੋਧੀ ਨਾਅਰੇ, ਦਿਖਾਈਆਂ ਗਈਆਂ ਤਖਤੀਆਂ

ਤੇਲਗੂ ਦੇਸਮ ਨੇ ਗਠਜੋੜ ਧਰਮ ਦੀ ਪਾਲਣਾ ਕਰਨ ਦੀ ਕੀਤੀ ਮੰਗ

ਜਾਗਰਣ ਬਿਊਰੋ, ਨਵੀਂ ਦਿੱਲੀ :

ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦਾ ਸੱਤਵਾਂ ਦਿਨ ਵੀ ਰੌਲੇ ਰੱਪੇ 'ਚ ਡੁੱਬਿਆ ਰਿਹਾ। ਇਸ ਨਾਲ ਦੋਨਾਂ ਸਦਨਾਂ ਦਾ ਕੰਮਕਾਜ ਰੱੁਕਿਆ ਰਿਹਾ। ਨਾਅਰੇਬਾਜ਼ੀ ਅਤੇ ਹੰਗਾਮਾ ਜਾਰੀ ਰਹਿਣ ਦੇ ਕਾਰਨ ਕਾਰਵਾਈ ਅਗਲੇ ਦਿਨ ਤਕ ਲਈ ਮੁਲਤਵੀ ਕਰ ਦਿੱਤੀ ਗਈ। ਸਰਕਾਰ ਤੋਂ ਬਾਹਰ ਹੋਣ ਦੇ ਬਾਵਜੂਦ ਐੱਨਡੀਏ 'ਚ ਬਰਕਰਾਰ ਤੇਲਗੂ ਦੇਸਮ ਪਾਰਟੀ (ਟੀਡੀਪੀ) ਦੇ ਮੈਂਬਰਾਂ ਨੇ ਗਠਜੋੜ ਧਰਮ ਨਿਭਾਉਣ ਵਾਲੀ ਤਖਤੀਆਂ ਦਿਖਾ ਕੇ ਵਿਰੋਧ ਪ੍ਰਗਟਾਇਆ। ਲੋਕ ਸਭਾ ਦੇ ਟੇਬਲ 'ਤੇ ਮੰਗਲਵਾਰ ਸਵੇਰੇ ਜ਼ਰੂਰੀ ਦਸਤਾਵੇਜ਼ ਪੇਸ਼ ਕਰਨ ਦੀ ਪ੍ਰਕਿ੍ਰਆ ਪੂਰੀ ਹੁੰਦੇ ਹੀ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਦੇ ਹੋਏ ਵੱਖ-ਵੱਖ ਪਾਰਟੀਆਂ ਦੇ ਮੈਂਬਰ ਵੈੱਲ 'ਚ ਆ ਗਏ। ਟੀਡੀਪੀ ਜਿੱਥੇ ਆਂਧਰ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਕਰ ਰਹੀਆਂ ਸਨ ਉੱਥੇ ਤਿ੫ਣਮੂਲ ਕਾਂਗਰਸ ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ 'ਤੇ ਸਰਕਾਰ ਨੂੰ ਲੰਮੇ ਹੱਥੀਂ ਲੈ ਰਹੀ ਸੀ ਜਦਕਿ ਏਆਈਡੀਐੱਮਕੇ ਦੇ ਮੈਂਬਰ ਕਾਵੇਰੀ ਜਲ ਵਿਵਾਦ 'ਤੇ ਕੇਂਦਰ ਸਰਕਾਰ ਤੋਂ ਦਖਲ ਚਾਹ ਰਹੇ ਸਨ। ਉਹ ਕਾਵੇਰੀ ਮੈਨੇਜਮੈਂਟ ਬੋਰਡ ਦੇ ਗਠਨ ਦੀ ਮੰਗ 'ਤੇ ਸਰਕਾਰ ਤੋਂ ਭਰੋਸੇ ਦੀ ਮੰਗ ਕਰ ਰਹੇ ਸਨ। ਵੱਖ-ਵੱਖ ਮੰਗਾਂ ਦੇ ਬਾਵਜੂਦ ਸਾਰੇ ਸਾਂਝੇ ਤੌਰ 'ਤੇ ਇਕ ਸੁਰ 'ਚ ਸਰਕਾਰ ਨੇ ਇਨਸਾਫ਼ ਦਿਵਾਉਣ ਦਾ ਨਾਅਰਾ ਵੀ ਬੁਲੰਦ ਕਰ ਰਹੇ ਸਨ।

ਇਨ੍ਹਾਂ ਮੁੱਦਿਆਂ 'ਤੇ ਰਾਜ ਸਭਾ 'ਚ ਵਿਰੋਧੀ ਪਾਰਟੀ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਸਨ। ਸਰਕਾਰ ਨੂੰ ਘੇਰਦੇ ਹੋਏ ਬੈਂਕ ਘੁਟਾਲੇ 'ਤੇ ਚਰਚਾ ਕਰਾਉਣ, ਆਂਧਰ ਪ੍ਰਦੇਸ਼ ਕਾਵੇਰੀ ਜਲ ਵਿਵਾਦ ਸਮੇਤ ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਹੋਣ ਲੱਗੀ। ਸਵੇਰੇ ਸਦਨ ਦੇ ਸ਼ੁਰੂ ਹੋਣ 'ਤੇ ਕੁਝ ਰਸਮੀ ਪ੍ਰੋਗਰਾਮ ਖ਼ਤਮ ਹੁੰਦੇ ਹੀ ਨਾਅਰੇਬਾਜ਼ੀ ਹੋਣ ਲੱਗੀ। ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ ਆਪਣੀ ਸੀਟ 'ਤੇ ਖੜ੍ਹੇ ਹੋ ਕੇ ਸਦਨ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਸਦਨ ਦੀ ਰਵਾਇਤ ਅਤੇ ਸਮੇਂ ਦੀ ਲੋੜ ਦਾ ਧਿਆਨ ਦਿਵਾਉਂਦੇ ਹੋਏ ਕਾਰਵਾਈ ਚਲਾਉਣ ਦੀ ਅਪੀਲ ਕੀਤੀ। ਬੈਂਕ ਘੁਟਾਲੇ 'ਤੇ ਚਰਚਾ ਦੇ ਬਾਰੇ ਨਾਇਡੂ ਨੇ ਨਿਯਮ 176 ਦੇ ਤਹਿਤ ਚਰਚਾ ਕਰਾਉਣ ਦੀ ਇਜਾਜ਼ਤ ਦਿੱਤੀ ਜਿਸ ਵਿਚ ਚਰਚਾ ਦੇ ਬਾਅਦ ਮਤਦਾਨ ਦੀ ਮਦ ਨਹੀਂ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: parliament session