ਜੰਮੂ: ਜੰਮੂ-ਕਸ਼ਮੀਰ 'ਚ ਸਾਂਬਾ ਜ਼ਿਲ੍ਹੇ ਨਾਲ ਲੱਗਦੀ ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨ ਨੇ ਗੋਲ਼ੀਬੰਦੀ ਦੀ ਉਲੰਘਣਾ ਕਰਦਿਆਂ ਬੀਐੱਸਐੱਫ਼ ਦੇ ਇਕ ਜਵਾਨ ਨੂੰ ਸ਼ਹੀਦ ਕਰ ਦਿੱਤਾ ਹੈ¢ ਇਸ ਗੋਲ਼ੀਬਾਰੀ ਨੂੰ ਇਸ ਲਈ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਚਾਰ ਦਿਨਾਂ ਬਾਅਦ ਪ੫ਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਦੌਰੇ 'ਤੇ ਆਉਣਾ ਹੈ¢ ਸਾਂਬਾ ਜ਼ਿਲ੍ਹੇ ਨਾਲ ਲੱਗਦੀ ਕੌਮਾਂਤਰੀ ਸਰਹੱਦ 'ਤੇ ਪਿਛਲੇ ਲੰਮੇ ਸਮੇਂ ਤੋਂ ਸ਼ਾਂਤੀ ਹੈ¢ ਪਾਕਿਸਤਾਨੀ ਫ਼ੌਜਾਂ ਨੇ ਸੋਮਵਾਰ ਦੇਰ ਰਾਤੀਂ 11:30 ਵਜੇ ਅਚਾਨਕ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ¢ ਦੋਵੇਂ ਪਾਸਿਆਂ ਤੋਂ ਲਗਪਗ ਇਕ ਘੰਟਾ ਗੋਲ਼ੀਬਾਰੀ ਹੁੰਦੀ ਰਹੀ¢ ਇਸ ਗੋਲ਼ੀਬਾਰੀ ਦੌਰਾਨ ਕਾਂਸਟੇਬਲ ਦਵਿੰਦਰ ਸਿੰਘ ਸ਼ਹੀਦ ਹੋ ਗਏ¢