ਪਾਕਿ ਫ਼ੌਜ ਨੇ ਭਾਰਤੀ ਚੌਕੀਆਂ 'ਤੇ ਸੁੱਟੇ ਗੋਲੇ

Updated on: Fri, 17 Feb 2017 09:43 PM (IST)
  

ਜੇਐੱਨਐੱਨ, ਰਾਜੌਰੀ : ਪਾਕਿ ਫ਼ੌਜ ਨੇ ਸ਼ੁੱਕਰਵਾਰ ਨੂੰ ਇਕ ਵਾਰੀ ਫਿਰ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸਰਹੱਦੀ ਲਾਮ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਭਾਰਤੀ ਚੌਕੀਆਂ 'ਤੇ ਗੋਲੇ ਸੁੱਟੇ। ਭਾਰਤ ਨੇ ਵੀ ਇਸ ਦਾ ਕਰਾਰਾ ਜਵਾਬ ਦਿੱਤਾ, ਜਿਸ ਨਾਲ ਸਰਹੱਦ ਪਾਰ ਭਾਰੀ ਨੁਕਸਾਨ ਦੀ ਸੂਚਨਾ ਹੈ। ਗੋਲਾਬਾਰੀ ਦੌਰਾਨ ਸਰਹੱਦ ਪਾਰ ਪਾਕਿ ਫ਼ੌਜ ਦੀ ਐਂਬੂਲੈਂਸ ਕਈ ਵਾਰ ਆਉਂਦੀ-ਜਾਂਦੀ ਨਜ਼ਰ ਆਈ। ਨੌਸ਼ਹਿਰਾ ਤਹਿਸੀਲ ਦੇ ਲਾਮ ਸੈਕਟਰ 'ਚ ਸ਼ੁੱਕਰਵਾਰ ਦੁਪਹਿਰ ਪੌਣੇ ਇਕ ਵਜੇ ਪਾਕਿ ਫ਼ੌਜ ਨੇ ਅੱਤਵਾਦੀਆਂ ਦੀ ਟੋਲੀ ਨੂੰ ਘੁਸਪੈਠ ਕਰਵਾਉਣ ਲਈ ਪਹਿਲਾਂ ਹਲਕੇ ਹਥਿਆਰਾਂ ਨਾਲ ਗੋਲੇ ਸੁੱਟੇ ਅਤੇ ਬਾਅਦ ਵਿਚ ਮੋਰਟਾਰਾਂ ਦੀ ਵੀ ਵਰਤੋਂ ਕੀਤੀ। ਭਾਰਤੀ ਫ਼ੌਜ ਨੇ ਵੀ ਜਵਾਬੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਅੱਤਵਾਦੀ ਵਾਪਸ ਭੱਜ ਗਏ। ਗੋਲਾਬਾਰੀ ਦੁਪਹਿਰ ਦੇ ਸਵਾ ਇਕ ਵਜੇ ਤਕ ਜਾਰੀ ਰਹੀ। ਭਾਰਤੀ ਫ਼ੌਜ ਦੇ ਹਾਈ ਕਮਿਸ਼ਨਰ ਨੇ ਮੌਜੂਦਾ ਹਾਲਾਤ 'ਤੇ ਨਜ਼ਰ ਰੱਖੀ ਹੋਈ ਹੈ। ਪਾਕਿ ਫ਼ੌਜ ਨੇ ਇਕ ਹਫ਼ਤਾ ਪਹਿਲਾਂ ਵੀ ਸੁੰਦਰਬਣੀ ਸੈਕਟਰ 'ਚ ਅੱਤਵਾਦੀਆਂ ਦੇ ਟੋਲੇ ਨੂੰ ਭਾਰਤੀ ਖੇਤਰ 'ਚ ਦਾਖ਼ਲ ਕਰਵਾਉਣ ਲਈ ਗੋਲਾਬਾਰੀ ਕੀਤੀ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: pak firing