ਮਨੀਪੁਰ ਮੁਕਾਬਲੇ 'ਚ ਅੱਤਵਾਦੀ ਢੇਰ, ਨਾਗਰਿਕ ਦੀ ਮੌਤ

Updated on: Thu, 23 Feb 2017 11:21 PM (IST)
  
NSCN IM militant civilian killed in encounter

ਮਨੀਪੁਰ ਮੁਕਾਬਲੇ 'ਚ ਅੱਤਵਾਦੀ ਢੇਰ, ਨਾਗਰਿਕ ਦੀ ਮੌਤ

ਇੰਫਾਲ (ਪੀਟੀਆਈ) : ਮਨੀਪੁਰ 'ਚ ਨੋਨੀ ਜ਼ਿਲ੍ਹੇ ਦੇ ਖੋਉਫੁਮ ਪਿੰਡ 'ਚ ਵੀਰਵਾਰ ਤੜਕੇ ਫ਼ੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ। ਇਸ 'ਚ ਐੱਨਐੱਸਸੀਐੱਨ-ਆਈਐੱਮ ਦਾ ਇਕ ਅੱਤਵਾਦੀ ਮਾਰਿਆ ਗਿਆ। ਮੁਕਾਬਲੇ 'ਚ ਇਕ ਨਾਗਰਿਕ ਦੀ ਮੌਤ ਹੋਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੂਬੇ 'ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਪੁਲਿਸ ਮੁਤਾਬਿਕ ਗੋਰਖਾ ਰੈਂਜੀਮੈਂਟ ਦੇ ਜਵਾਨ ਤੜਕੇ ਕਰੀਬ ਸਾਢੇ ਤਿੰਨ ਵਜੇ ਜਦ ਖੋਉਫੁਮ ਪਿੰਡ ਦੇ ਨੇੜੇ ਤਲਾਸ਼ੀ ਮੁਹਿੰਮ ਚਲਾ ਰਹੇ ਸੀ ਉਦੋਂ ਐੱਨਐੱਸਸੀਐੱਨ-ਆਈਐੱਸ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਕਰ ਦਿੱਤੀ। ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਕਰੀਬ 45 ਮਿੰਟ ਦੇ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ। ਇਸ 'ਚ ਇਕ ਆਮ ਨਾਗਰਿਕ ਦੀ ਵੀ ਮੌਤ ਹੋ ਗਈ। ਉਸ ਦੀ ਪਛਾਣ 50 ਸਾਲਾ ਅੰਜਿਨਾ ਰੋਂਗਮੇਈ ਦੇ ਰੂਪ 'ਚ ਹੋਈ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਦੱਸਿਆ ਸੀ ਕਿ ਮੁਕਾਬਲਾ ਤਾਮੇਂਗਲੋਂਗ ਜ਼ਿਲ੍ਹੇ 'ਚ ਹੋਇਆ। ਇਸੇ ਜ਼ਿਲ੍ਹੇ 'ਚ ਦੋ ਦਿਨ ਪਹਿਲੇ ਉਪ ਮੁੱਖ ਮੰਤਰੀ ਗਈਖੰਗਮ ਦੇ ਦੌਰੇ ਲਈ ਤਾਇਨਾਤ ਇਕ ਪੁਲਿਸ ਦਲ 'ਤੇ ਸ਼ੱਕੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ 'ਚ ਸੁਰੱਖਿਆ ਅਧਿਕਾਰੀ ਜ਼ਖ਼ਮੀ ਹੋ ਗਿਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: NSCN IM militant civilian killed in encounter