ਚੰਡੀਗੜ੍ਹ- ਆਮ ਆਦਮੀ ਪਾਰਟੀ 'ਚੋਂ ਮੁਅੱਤਲ ਕੀਤੇ ਗਏ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਐੱਨ.ਆਰ.ਆਈਜ਼ ਦਾ ਸਾਥ ਮਿਲ ਗਿਆ ਹੈ। ਖਹਿਰਾ ਦੇ ਹੱਕ 'ਚ ਉਤਰੇ 100 ਦੇ ਕਰੀਬ ਐੱਨ.ਆਰ.ਆਈਜ਼ ਨੇ ਕੇਜਰੀਵਾਲ ਨੂੰ ਰੋਸ ਭਰੀ ਖੁੱਲ੍ਹੀ ਚਿੱਠੀ ਲਿੱਖ ਕੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਪੱਤਰ 'ਚ 'ਆਪ' ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਖਹਿਰਾ ਧੜੇ ਨਾਲ ਧੋਖਾ ਦੇਣ ਦੇ ਦੋਸ਼ ਲਗਾਏ ਹਨ। ਐੱਨ.ਆਰ.ਆਈਜ਼ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੂੰ ਪਾਰਟੀ 'ਚੋਂ ਕੱਢਣ ਤੋਂ ਕਾਫੀ ਨਾਰਾਜ਼ ਹਨ। ਇਸ ਦੇ ਨਾਲ ਹੀ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ ਤੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਦੱਸਣ ਵਰਗੇ ਕਈ ਇਲਜ਼ਾਮ ਲਗਾਏ ਹਨ।