ਜਾਗਰਣ ਬਿਊਰੋ, ਨਵੀਂ ਦਿੱਲੀ : ਫਰਾਂਸ ਤੋਂ ਖ਼ਰੀਦੇ ਗਏ ਰਾਫੇਲ ਲੜਾਕੂ ਜਹਾਜ਼ ਨੂੰ ਲੈ ਕੇ ਚੱਲ ਰਹੀ ਸਿਆਸੀ ਰੱਸਾਕਸ਼ੀ ਵਿਚਕਾਰ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਫਰਾਂਸ ਦੀ ਤਿੰਨ ਰੋਜ਼ਾ ਯਾਤਰਾ 'ਤੇ ਪੈਰਿਸ ਲਈ ਰਵਾਨਾ ਹੋ ਗਈ ਹੈ। ਇਸ ਯਾਤਰਾ ਦੌਰਾਨ ਸੀਤਾਰਮਨ ਫਰਾਂਸ ਦੀ ਆਪਣੀ ਹਮਰੁਤਬਾ ਫਲੋਰੈਂਸ ਪਾਰਲੇ ਨਾਲ ਰੱਖਿਆ ਸਹਿਯੋਗ 'ਤੇ ਗੱਲਬਾਤ ਕਰੇਗੀ। ਇਸ ਦੌਰੇ ਵਿਚ ਦੋਨੋਂ ਰੱਖਿਆ ਮੰਤਰੀ ਆਪਸੀ ਹਿੱਤਾਂ ਦੇ ਮਸਲਿਆਂ ਦੇ ਇਲਾਵਾ ਖੇਤਰੀ ਸੁਰੱਖਿਆ ਅਤੇ ਵਿਸ਼ਵ ਪੱਧਰੀ ਮਸਲਿਆਂ 'ਤੇ ਵੀ ਚਰਚਾ ਕਰੇਗੀ। ਨਿਰਮਲਾ ਸੀਤਾਰਮਨ ਫਰਾਂਸ ਦੀ ਦਾਸੀ ਕੰਪਨੀ ਵੱਲੋਂ ਬਣਾਏ ਜਾ ਰਹੇ 36 ਰਾਫੇਲ ਲੜਾਕੂ ਜਹਾਜ਼ਾਂ ਦੇ ਨਿਰਮਾਣ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਵੇਗੀ। ਉਹ ਫਰਾਂਸ ਦੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕਰੇਗੀ।