ਅੱਤਵਾਦੀ ਫੰਡਿੰਗ ਮਾਮਲੇ 'ਚ ਐੱਨਆਈਏ ਨੂੰ ਨੋਟਿਸ

Updated on: Mon, 16 Apr 2018 09:26 PM (IST)
  

ਜੇਐੱਨਐੱਨ, ਨਵੀਂ ਦਿੱਲੀ : ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ ਚੀਫ ਸਈਦ ਸਲਾਹੂਦੀਨ ਦੇ ਬੇਟੇ ਸਈਦ ਸ਼ਾਹਿਦ ਦੀ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਸਈਦ ਸ਼ਾਹਿਦ ਨੇ ਹੇਠਲੀ ਅਦਾਲਤ ਵੱਲੋਂ ਹਿਰਾਸਤ ਵਧਾਏ ਜਾਣ ਦੇ ਆਦੇਸ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। ਹੇਠਲੀ ਅਦਾਲਤ ਨੇ ਸ਼ਾਹਿਦ ਦੀ ਜ਼ਮਾਨਤ ਪਟੀਸ਼ਨ ਖ਼ਾਰਜ ਕਰ ਕੇ ਜਾਂਚ ਲਈ ਉਸ ਦੀ ਹਿਰਾਸਤ ਵਧਾਏ ਜਾਣ ਦੇ ਆਦੇਸ਼ ਦਿੱਤੇ ਸਨ। ਅਗਲੀ ਸੁਣਵਾਈ 25 ਅਪ੍ਰੈਲ ਨੂੰ ਹੋਵੇਗੀ।

ਐੱਨਆਈਏ ਨੇ ਅਕਤੂਬਰ 2017 'ਚ ਸਈਦ ਸ਼ਾਹਿਦ ਨੂੰ ਗਿ੍ਰਫ਼ਤਾਰ ਕੀਤਾ ਸੀ। ਐੱਨਆਈਏ ਦਾ ਦੋਸ਼ ਹੈ ਕਿ ਉਹ ਅੱਤਵਾਦੀਆਂ ਨੂੰ ਹੋਣ ਵਾਲੀ ਫੰਡਿੰਗ ਦੀ ਮਨੀ ਟ੫ੇਲ ਦਾ ਇਕ ਹਿੱਸਾ ਹੈ। ਸ਼ਾਹਿਦ ਨੂੰ ਜੰਮੂ-ਕਸ਼ਮੀਰ ਸਰਕਾਰ ਨੇ ਨੌਕਰੀ ਤੋਂ ਵੀ ਮੁਅੱਤਲ ਕਰ ਦਿੱਤਾ ਸੀ। ਇਸ ਮਾਮਲੇ ਵਿਚ ਸਿਰਫ ਦੋ ਹੀ ਦੋਸ਼ੀ ਪੁਲਿਸ ਦੀ ਗਿ੍ਰਫ਼ਤ 'ਚ ਆ ਪਾਏ ਹਨ। ਸਈਦ ਸਲਾਹੂਦੀਨ ਅਤੇ ਹੋਰ ਦੋਸ਼ੀ ਪਾਕਿਸਤਾਨ 'ਚ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Nia syeed