ਨਿਊ ਫਰੱਕਾ ਐਕਸਪ੍ਰੈੱਸ ਹਾਦਸਾ ਮਾਮਲੇ 'ਚ ਰੇਲਵੇ ਦੇ ਦੋ ਅਧਿਕਾਰੀ ਮੁਅੱਤਲ

Updated on: Thu, 11 Oct 2018 07:18 PM (IST)
  

ਨਵੀਂ ਦਿੱਲੀ (ਪੀਟੀਆਈ) : ਨਿਊ ਫਰੱਕਾ ਐਕਸਪ੍ਰੈੱਸ ਹਾਦਸਾ ਮਾਮਲੇ 'ਚ ਰੇਲਵੇ ਨੇ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਿਗਨਲ ਇੰਸਪੈਕਟਰ ਤੇ ਇਲੈਕਟ੫ੀਕਲ ਸਿਗਨਲ ਦੀ ਦੇਖਭਾਲ ਕਰਨ ਵਾਲੇ ਨੂੰ ਮੁਅੱਤਲ ਕੀਤਾ ਗਿਆ ਹੈ। ਰੇਲਵੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਾਦਸੇ ਦਾ ਮੁੱਢਲਾ ਕਾਰਨ ਗ਼ਲਤ ਸਿਗਨਲ ਹੈ। ਮੁੱਖ ਰੇਲਵੇ ਸੁਰੱਖਿਆ ਕਮਿਸ਼ਨਰ ਦੀ ਸਿਫ਼ਾਰਸ਼ 'ਤੇ ਅਸੀਂ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਦਮ ਸਬੂਤਾਂ ਨਾਲ ਛੇੜਛਾੜ ਨੂੰ ਰੋਕਣ ਲਈ ਉਠਾਇਆ ਗਿਆ ਹੈ।

ਉੱਤਰ ਰੇਲਵੇ ਦੇ ਬੁਲਾਰੇ ਦੀਪਕ ਕੁਮਾਰ ਨੇ ਬਛਰਾਵਾ ਦੇ ਸੀਨੀਅਰ ਸੈਕਸ਼ਨ ਇੰਜੀਨੀਅਰ ਸਿਗਨਿਲਿੰਗ ਵਿਨੋਦ ਕੁਮਾਰ ਸ਼ਰਮਾ ਤੇ ਕੁੰਦਨਗੰਜ ਦੇ ਇਲੈਕਟ੫ੀਕਲ ਸਿਗਨਲ ਦੀ ਸਾਂਭ ਸੰਭਾਲ ਕਰਨ ਵਾਲੇ ਅਮਰਨਾਥ ਨੂੰ ਮੁਅੱਤਲ ਕੀਤਾ ਗਿਆ ਹੈ। ਦਿੱਲੀ ਆ ਰਹੀ ਨਿਊ ਫਰੱਕਾ ਐਕਸਪ੍ਰੈੱਸ ਦੇ ਪੰਜ ਡੱਬੇ ਤੇ ਇੰਜਣ ਬੁੱਧਵਾਰ ਨੂੰ ਰਾਏਬਰੇਲੀ ਨੇੜੇ ਲੀਹੋਂ ਲਹਿ ਗਏ ਸਨ। ਇਸ ਹਾਦਸੇ 'ਚ ਪੰਜ ਲੋਕ ਮਾਰੇ ਗਏ ਤੇ ਨੌਂ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਸਨ।

--------------------

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: New Farakka Express derailment: Railways suspend two officials