ਅਮਿਤਾਭ ਬੱਚਨ ਬਣੇ ਮੁਥੂਟ ਗਰੁੱਪ ਦੇ ਬ੫ਾਂਡ ਅੰੰਬੇਸਡਰ

Updated on: Tue, 13 Feb 2018 08:25 PM (IST)
  

ਨਵੀਂ ਦਿੱਲੀ (ਏਜੰਸੀ) : ਮੋਹਰੀ ਵਪਾਰਕ ਗਰੁੱਪ ਮੁਥੂਟ ਗਰੁੱਪ ਨੇ ਮਿਲੇਨੀਅਮ ਸਟਾਰ ਅਮਿਤਾਭ ਬੱਚਨ ਨੂੰ ਆਪਣਾ ਬ੫ਾਂਡ ਅੰਬੇਸਡਰ ਨਿਯੁਕਤ ਕੀਤਾ ਹੈ। ਪਦਮ ਵਿਭੂਸ਼ਣ ਅਮਿਤਾਭ ਬੱਚਨ ਹੁਣ ਗਰੁੱਪ ਦੇ ਸਾਰੇ ਕੌਮੀ ਅਭਿਆਨਾਂ 'ਚ ਅਗਵਾਈ ਕਰਨਗੇ।

ਇਸ ਮੌਕੇ ਮੁਥੂਰ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਅਲੈਕਜੈਂਡਰ ਜਾਰਜ਼ ਮੁਥੂਰ ਨੇ ਕਿਹਾ ਕਿ ਅਮਿਤਾਭ ਬੱਚਨ ਨੂੰ ਬ੫ਾਂਡ ਅੰਬੇਸਡਰ ਬਣਾ ਕੇ ਅਸੀਂ ਉਤਸ਼ਾਹਿਤ ਹਾਂ। ਲੇਵਿੰਗ ਲੀਜੇਂਡ ਅਭਿਨੇਤਾ ਨੇ ਆਪਣੇ ਕਿਰਦਾਰ ਉਨ੍ਹਾਂ ਪਰੰਪਰਾਵਾਂ ਤੇ ਮੁੱਲਾਂ ਨਾਲ ਨਿਭਾਏ ਹਨ। ਜਿਨ੍ਹਾਂ ਦਾ ਮੁਥੂਟ ਗਰੁੱਪ 'ਚ ਅਸੀਂ ਖੁਦ ਪਾਲਣ ਕਰਦੇ ਹਾਂ। ਉਨ੍ਹਾਂ ਨੇ ਉਮੀਦ ਪ੫ਗਟਾਈ ਕਿ ਇਸ ਗਠਜੋੜ ਨਾਲ ਗਰੁੱਪ ਦਾ ਕਾਰੋਬਾਰ ਹੋਰ ਅੱਗੇ ਵਧੇਗਾ। ਉਨ੍ਹਾਂ ਦੱਸਿਆ ਕਿ ਛੋਟੇ ਸ਼ਹਿਰਾਂ ਤੇ ਪੇਂਡੂ ਖੇਤਰਾਂ 'ਚ ਸਥਿਤ 4,500 ਤੋਂ ਜ਼ਿਆਦਾ ਬ੫ਾਂਚਾਂ 'ਚੋਂ 70 ਫ਼ੀਸਦੀ ਬ੫ਾਂਚਾਂ ਰੋਜ਼ਾਨਾ ਦੋ ਲੱਖ ਤੋਂ ਜ਼ਿਆਦਾ ਗਾਹਕਾਂ ਨੂੰ ਸੇਵਾ ਦੇ ਰਹੀ ਹੈ ਤੇ ਵਿੱਤੀ ਸਮਾਵੇਸ਼ਨ ਤੇ ਰਾਸ਼ਟਰ ਨਿਰਮਾਣ 'ਚ ਸਹਿਯੋਗ ਕਰ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: muthut group