ਰਨਵੇ ਦੀ ਮੁਰੰਮਤ ਲਈ 12 ਤੋਂ 31 ਮਈ ਤਕ ਮੋਹਾਲੀ ਹਵਾਈ ਅੱਡਾ ਬੰਦ ਰੱਖਣ ਦਾ ਆਦੇਸ਼

Updated on: Tue, 13 Mar 2018 09:17 PM (IST)
  

ਜੇਐੱਨਐੱਨ, ਚੰਡੀਗੜ੍ਹ : ਚੰਡੀਗੜ੍ਹ : ਚੰਡੀਗੜ੍ਹ-ਮੋਹਾਲੀ ਹਵਾਈ ਅੱਡਾ ਰਨਵੇ ਦੀ ਮੁਰੰਮਤ ਦੇ ਚੱਲਦਿਆਂ 12 ਤੋਂ 31 ਮਈ ਤਕ ਬੰਦ ਰਹੇਗਾ। ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਹਵਾਈ ਅੱਡੇ ਦੇ ਮਾਮਲੇ 'ਤੇ ਮੰਗਲਵਾਰ ਨੂੰ ਸੁਣਵਾਈ ਪਿੱਛੋਂ ਭਾਰਤ ਸਰਕਾਰ ਦੇ ਵਕੀਲ ਚੇਤਨ ਮਿੱਤਲ ਨੇ ਇਹ ਜਾਣਕਾਰੀ ਦਿੱਤੀ ਕਿ ਕਈ ਏਅਰਲਾਈਨਾਂ ਨੇ ਅਦਾਲਤ 'ਚ ਕਿਹਾ ਕਿ ਮਈ 'ਚ ਜ਼ਿਆਦਾ ਲੋਕ ਘੁੰਮਣ-ਫਿਰਨ ਜਾਂਦੇ ਹਨ ਤੇ ਇਹ ਪੀਕ ਸੀਜ਼ਨ ਹੁੰਦਾ ਹੈ। ਇਸ ਬਾਰੇ ਉਨ੍ਹਾਂ ਤੋਂ ਕਿਸੇ ਨੇ ਸਲਾਹ ਨਹੀਂ ਲਈ ਜਿਸ ਪਿੱਛੋਂ ਹਾਈ ਕੋਰਟ ਨੇ ਕਿਹਾ ਕਿ ਅਸੀਂ ਲੋਕਾਂ ਦੀ ਸੁਰੱਖਿਆ ਵੇਖਣੀ ਹੈ, ਲੋਕ ਸੁਰੱਖਿਅਤ ਰਹਿਣਗੇ ਤਾਂ ਹੀ ਘੁੰਮਣਗੇ। ਮਾਮਲੇ ਦੀ ਅਗਲੀ ਸੁਣਵਾਈ 5 ਅਪ੍ਰੈਲ ਨੂੰ ਨਿਸ਼ਚਤ ਕੀਤੀ ਗਈ ਹੈ। ਵਕੀਲ ਚੇਤਨ ਮਿੱਤਲ ਨੇ ਦੱਸਿਆ ਕਿ ਚੰਡੀਗੜ੍ਹ ਦਾ ਕੌਮਾਂਤਰੀ ਹਵਾਈ ਅੱਡਾ ਇਕ ਵਾਰ ਮੁੜ ਕੁਝ ਦਿਨਾਂ ਲਈ ਬੰਦ ਹੋਣ ਵਾਲਾ ਹੈ ਜਿਸ ਨਾਲ ਲੋਕਾਂ ਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ। ਦਰਅਸਲ ਹਵਾਈ ਅੱਡਾ ਬੰਦ ਕਰਨ ਦਾ ਸਮਾਂ ਗਰਮੀਆਂ ਦਾ ਮੌਸਮ ਚੁਣਿਆ ਗਿਆ ਹੈ। ਇਸ ਦੌਰਾਨ ਕਾਫ਼ੀ ਗਿਣਤੀ 'ਚ ਲੋਕ ਘੁੰਮਣ ਜਾਂਦੇ ਹਨ। ਮਿੱਤਲ ਨੇ ਦੱਸਿਆ ਕਿ ਹਾਲਾਂਕਿ ਹਾਈ ਕੋਰਟ 'ਚ ਸੁਣਵਾਈ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਕੁਝ ਏਅਰ ਲਾਈਨਾਂ ਇਸ ਫ਼ੈਸਲੇ ਦੇ ਸਮਰਥਨ 'ਚ ਨਹੀਂ ਹਨ। ਉਨ੍ਹਾਂ ਕਿਹਾ ਕਿ 12 ਫਰਵਰੀ ਦੀ ਮੀਟਿੰਗ 'ਚ ਸਾਰਿਆਂ ਨੂੰ ਇਸ ਬਾਰੇ ਦੱਸਿਆ ਗਿਆ ਸੀ।

-------------

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: mohali airport will be closed from 12 to 31 may