ਖੋਜ ਖਬਰ

Updated on: Wed, 08 Nov 2017 07:32 PM (IST)
  
Midnight snacks may up heart risk diabetes

ਖੋਜ ਖਬਰ

ਅੱਧੀ ਰਾਤ ਨੂੰ ਸਨੈਕਸ ਖਾਣ ਨਾਲ ਦਿਲ ਦੇ ਰੋਗ ਦਾ ਖ਼ਤਰਾ

ਅੱਧੀ ਰਾਤ ਨੂੰ ਸਨੈਕਸ ਖਾਣ ਦੀ ਆਦਤ ਤੁਹਾਡੀ ਸਿਹਤ 'ਤੇ ਭਾਰੀ ਪੈ ਸਕਦੀ ਹੈ। ਮੈਕਸੀਕੋ ਦੇ ਖੋਜਕਰਤਾਵਾਂ ਨੇ ਇਸ ਪ੍ਰਤੀ ਖ਼ਬਰਦਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਆਦਤ ਕਾਰਨ ਦਿਲ ਦੀ ਬਿਮਾਰੀ ਤੇ ਡਾਇਬਟੀਜ਼ ਦਾ ਖ਼ਤਰਾ ਬਹੁਤ ਜ਼ਿਆਦਾ ਵੱਧ ਸਕਦਾ ਹੈ। ਨਵੀਂ ਖੋਜ ਮੁਤਾਬਕ, ਦੇਰ ਰਾਤ ਖਾਣ ਦੀ ਆਦਤ ਨਾਲ ਸਰੀਰ ਦੀ ਜੈਵਿਕ ਘੜੀ ਗੜਬੜਾ ਜਾਂਦੀ ਹੈ। ਇਸ ਕਾਰਨ ਹਾਈ ਬਲੱਡ-ਫੈਟ ਲੈਵਲ ਤੇ ਦਿਲ ਦੀਆਂ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਮੈਕਸੀਕੋ ਯੂਨੀਵਰਸਿਟੀ ਦੇ ਪ੍ਰੋਪੈਸਰ ਰਡ ਬੁਇਜ਼ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਗੁਜ਼ਾਰੇ ਲਈ ਅਸੀਂ ਸਰੀਰ ਦੀ ਜੈਵਿਕ ਘੜੀ ਨੂੰ ਨਜ਼ਰਅੰਦਾਜ ਕਰ ਦਿੰਦੇ ਹਨ। ਲੰਬੇ ਸਮੇਂ ਤਕ ਸ਼ਿਫਟ 'ਚ ਕੰਮ ਕਰਨ, ਹਵਾਈ ਯਾਤਰਾ ਤੇ ਦੇਰ ਰਾਤ ਤਕ ਬਾਹਰ ਰਹਿਣ ਖਾਸ ਤੌਰ 'ਤੇ ਸੌਣ ਜੇ ਸਮੇਂ ਖਾਣ ਦਾ ਸਾਡੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ।' ਇਹ ਸਿੱਟਾ ਚੂਹਿਆਂ 'ਤੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਕੱਿਢਆ ਗਿਆ ਹੈ।

(ਆਈਏਐੱਨਐੱਸ)

---------

ਐੱਚਆਈਵੀ ਰੋਗੀਆਂ 'ਚ ਦਿਲ, ਕਿਡਨੀ ਰੋਗ ਦਾ ਵੀ ਖ਼ਤਰਾ

ਐੱਚਆਈਵੀ ਰੋਗੀਆਂ 'ਚ ਦਿਲ ਤੇ ਕਿਡਨੀ ਦੀ ਬਿਮਾਰੀ ਦੀ ਦੋਹਰੀ ਮਾਰ ਪੈਣ ਦਾ ਖ਼ਤਰਾ ਰਹਿੰਦਾ ਹੈ। ਨਵੀਂ ਖੋਜ ਨੇ ਆਗਾਹ ਕੀਤਾ ਹੈ ਕਿ ਇਸ ਤਰ੍ਹਾਂ ਦੇ ਰੋਗੀ ਹਿਊਮਨ ਇਮਿਊਨੋਡੇਫਿਸ਼ਿਏਂਸੀ ਵਾਇਰਸ (ਐੱਚਆਈਵੀ) ਨਾਲ ਜੁੜੇ ਹੋਰ ਖ਼ਤਰਿਆਂ ਦੀ ਲਪੇਟ 'ਚ ਵੀ ਆ ਸਕਦੇ ਹਨ। ਇਨ੍ਹਾਂ 'ਚ ਦੋਵੇਂ ਬਿਮਾਰੀਆਂ ਇਕੱਠੀਆਂ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਹੋ ਸਕਦਾ ਹੈ।

ਆਸਟ੫ੇਲੀਆ ਦੀ ਐਡੀਲੇਡ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਰਕ ਬਾਇਡ ਨੇ ਕਿਹਾ, 'ਸਾਡੀ ਖੋਜ ਤੋਂ ਪਤਾ ਲੱਗਾ ਹੈ ਕਿ ਐੱਚਆਈਵੀ ਸੰਯਮਿਤ ਰੋਗੀਆਂ 'ਚ ਦਿਲ ਤੇ ਕਿਡਨੀ ਰੋਗ ਹੋਣ ਦਾ ਖਤਰਾ ਸਾਧਾਰਨ ਲੋਕਾਂ ਦੀ ਤੁਲਨਾ 'ਚ 5.63 ਗੁਣਾ ਜ਼ਿਆਦਾ ਹੋ ਸਕਦਾ ਹੈ। ਇਹ ਹੈਰਾਨੀ ਕਰਨ ਵਾਲੀ ਗੱਲ ਹੈ ਕਿ ਬਹੁਤ ਸਾਰਿਆਂ ਦੀ ਜਾਨ ਬਚਾਉਣ ਲਈ ਐੱਚਆਈਵੀ ਰੋਕੂ ਦਵਾਈ ਮੌਜੂਦ ਹੈ। ਪਰ ਐੱਚਆਈਵੀ ਨਾਲ ਦਿਲ ਦੇ ਰੋਗ ਨਾਲ ਜੂੁਝ ਰਹੇ ਲੋਕਾਂ 'ਤੇ ਧਿਆਨ ਨਹੀਂ ਦਿੱਤਾ ਗਿਆ।' ਖੋਜਕਰਤਾਵਾਂ ਨੇ ਇਹ ਸਿੱਟਾ ਐੱਚਆਈਵੀ ਨਾਲ ਦਿਲ ਦੇ ਰੋਗ ਦਾ ਇਲਾਜ ਕਰਾ ਰਹੇ 1400 ਲੋਕਾਂ 'ਤੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਕੱਿਢਆ ਹੈ।

(ਆਈਏਐੱਨਐੱਸ)

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Midnight snacks may up heart risk diabetes